05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਪੰਜਾਬੀ ਲਿਖਾਰੀ ਸਭਾ ਰਾਮਪੁਰ ਵਲੋਂ ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਗੁਰਤੇਜ ਕੋਹਾਰਵਾਲਾ ਨਾਲ ਰੂਬਰੂ ਸਮਾਗਮ ਅੱਜ

ਦੋਰਾਹਾ, 4 ਸਤੰਬਰ (ਮਨਜੀਤ ਸਿੰਘ ਗਿੱਲ)-ਪੰਜਾਬੀ ਲਿਖਾਰੀ ਸਭਾ ਰਾਮਪੁਰ ਪੰਜਾਬ ਦੀ ਸਭ ਤੋਂ ਪੁਰਾਣੀ ਅਤੇ ਇਤਿਹਾਸਕ ਸਭਾ ਹੈ। ਇਸ ਸਭਾ ਨੇ ਪੰਜਾਬੀ ਸਾਹਿਤ ਵਿਚ ਬਹੁਤ ਨਿੱਗਰ ਯੋਗਦਾਨ ਪਾਇਆ ਹੈ।

ਪੰਜਾਬੀ ਦੇ ਪ੍ਰਸਿੱਧ ਗ਼ਜ਼ਲਗੋ ਗੁਰਤੇਜ ਕੋਹਾਰਵਾਲਾ। 05-09-2026
ਦੋਰਾਹਾ, 4 ਸਤੰਬਰ (ਮਨਜੀਤ ਸਿੰਘ ਗਿੱਲ)-ਪੰਜਾਬੀ ਲਿਖਾਰੀ ਸਭਾ ਰਾਮਪੁਰ ਪੰਜਾਬ ਦੀ ਸਭ ਤੋਂ ਪੁਰਾਣੀ ਅਤੇ ਇਤਿਹਾਸਕ ਸਭਾ ਹੈ। ਇਸ ਸਭਾ ਨੇ ਪੰਜਾਬੀ ਸਾਹਿਤ ਵਿਚ ਬਹੁਤ ਨਿੱਗਰ ਯੋਗਦਾਨ ਪਾਇਆ ਹੈ। ਇਸ ਨੇ ਹਜ਼ਾਰਾਂ ਹੀ ਲਿਖਾਰੀਆਂ ਨੂੰ ਵਿਚਾਰਧਾਰਕ ਅਗਵਾਈ ਦਿੱਤੀ ਹੈ। ਸਭਾ ਦੇ ਮੌਜੂਦਾ ਪ੍ਰਧਾਨ ਅਮਰਿੰਦਰ ਸੋਹਲ ਅਤੇ ਜਨਰਲ ਸਕੱਤਰ ਪ੍ਰਭਜੋਤ ਰਾਮਪੁਰ ਨੇ ਉਪਰੋਕਤ ਜਾਣਕਾਰੀ ਦਿੰਦਿਆਂ ਕਿਹਾ ਕਿ 6 ਸਤੰਬਰ ਐਤਵਾਰ, ਸਮਾਂ 10.30 ਵਜੇ ਸਵੇਰ ਨੂੰ ਸੈਮੀਨਾਰ ਹਾਲ, ਲਾਇਬ੍ਰੇਰੀ ਰਾਮਪੁਰ ਵਿਖੇ ਪੰਜਾਬੀ ਦੇ ਨਾਮਵਰ ਗ਼ਜ਼ਲਗੋ ਗੁਰਤੇਜ ਕੋਹਾਰਵਾਲਾ ਨਾਲ ਰੂਬਰੂ ਸਮਾਗਮ ਕਰਵਾਇਆ ਜਾ ਰਿਹਾ ਹੈ। ਗੁਰਤੇਜ ਕੋਹਾਰਵਾਲਾ ਦੀ ਗ਼ਜ਼ਲ ਪੁਸਤਕ ‘ਪਾਣੀ ਦਾ ਹਾਸ਼ੀਆ’ ਪੰਜਾਬੀ ਗ਼ਜ਼ਲ ਵਿਚ ਅਹਿਮ ਸਥਾਨ ਰੱਖਦੀ ਹੈ। ਇਸ ਸਮਾਗਮ ਦੀ ਪ੍ਰਧਾਨਗੀ ਢਾਹਾਂ ਪੁਰਸਕਾਰ ਨਾਲ ਸਨਮਾਨਿਤ ਪੰਜਾਬੀ ਕਹਾਣੀਕਾਰ ਬਲਵਿੰਦਰ ਗਰੇਵਾਲ ਅਤੇ ਮੁੱਖ ਮਹਿਮਾਨ ਵਜੋਂ ਡਾ. ਸੁਖਵਿੰਦਰ ਵਿਰਕ ਸ਼ਾਮਲ ਹੋਣਗੇ। ਇਸ ਸਮਾਗਮ ਵਿਚ ਮਹਿਮਾਨ ਕਵੀਆਂ ਵਜੋਂ ਤਰਸੇਮ ਨੂਰ, ਤਰਲੋਚਨ ਝਾਂਡੇ, ਪ੍ਰਭਜੋਤ ਸੋਹੀ, ਰਾਜਦੀਪ ਤੂਰ, ਅਨੀ ਕਾਠਗੜ੍ਹ, ਤਲਵਿੰਦਰ ਸ਼ੇਰਗਿੱਲ ਆਦਿ ਸ਼ਾਮਲ ਹੋਣਗੇ। ਦੂਜੇ ਸੈਸ਼ਨ ਵਿਚ ਹਾਜ਼ਰੀਨ ਕਵੀਆਂ ਦਾ ਕਵੀ ਦਰਬਾਰ ਕਰਵਾਇਆ ਜਾਵੇਗਾ। ਇਸ ਸਮਾਗਮ ਵਿਚ ਇਲਾਕੇ ਦੀਆਂ ਸਾਹਿਤ ਸਭਾਵਾਂ ਦੇ ਮੁਖੀ ਵੀ ਸ਼ਿਰਕਤ ਕਰ ਰਹੇ ਹਨ।
ਪਿਛਲੀ ਖ਼ਬਰ ਕਿਸਾਨ ਆਗੂਆਂ ਨੇ ਚੌਥੇ ਦਿਨ ਵੀ ਧਰਨੇ ਵਿਚ ਕੀਤੀ ਸ਼ਮੂਲੀਅਤ ਅਗਲੀ ਖ਼ਬਰ ’ ਦੀ ਮੁੱਲਾਂਪੁਰ ਕੋਆਪ੍ਰੇਟਿਵ ਮਾਰਕੀਟਿੰਗ ਕਮ ਪ੍ਰੋਸੈਸਿੰਗ ਸੁਸਾਇਟੀ (ਲਿਮ:) ਨੇ ਸਰਕਾਰੀ ਮਿਡਲ ਸਕੂਲ ਸੇਖੂਪੁਰਾ ਨੂੰ ਛੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।