04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਸ਼੍ਰੋਮਣੀ ਅਕਾਲੀ ਦਲ (ਬ) ਦੇ ਰਾਜਸੀ ਭਵਿੱਖ ਦਾ ਫ਼ੈਸਲਾ ਕਰੇਗੀ ਮੇਲਾ ਛਪਾਰ ਕਾਨਫਰੰਸ- ਦਿਉਲ ਕਾਨਫਰੰਸ ਸਫ਼ਲਤਾ ਲਈ 11 ਮੈਂਬਰੀ ਕਮੇਟੀ ਦਾ ਗਠਨ

ਮੁੱਲਾਂਪੁਰ ਦਾਖਾ, 3 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਹਲਕਾ ਦਾਖਾ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਇੰਚਾਰਜ ਜਸਕਰਨ ਸਿੰਘ ਦਿਉਲ ਵਲੋਂ 26 ਸਤੰਬਰ ਨੂੰ ਮੇਲਾ ਛਪਾਰ ਕਾਨਫਰੰਸ ਦੀ ਸਫ਼ਲਤਾ ਲਈ ਮੀਟਿੰਗਾਂ ਨਿਰੰਤਰ ਜਾਰੀ ਹਨ। ਹਲਕਾ ਦਾਖਾ ’ਚ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਸਮੇਂ ਦਿਉਲ ਦੱਸਿਆ ਕਿ ਛਪਾਰ ਕਾਨਫਰੰਸ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹੋਰ ਸੀਨੀਅਰ ਲੀਡਰਸ਼ਿਪ ਵਲੋਂ ਸੰਬੋਧਨ ਕੀਤਾ ਜਾਵੇਗਾ।

ਅਜੀਤ ਡੈਸਕ 04-09-2026
ਮੁੱਲਾਂਪੁਰ ਦਾਖਾ, 3 ਸਤੰਬਰ (ਨਿਰਮਲ ਸਿੰਘ ਧਾਲੀਵਾਲ)- ਹਲਕਾ ਦਾਖਾ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਇੰਚਾਰਜ ਜਸਕਰਨ ਸਿੰਘ ਦਿਉਲ ਵਲੋਂ 26 ਸਤੰਬਰ ਨੂੰ ਮੇਲਾ ਛਪਾਰ ਕਾਨਫਰੰਸ ਦੀ ਸਫ਼ਲਤਾ ਲਈ ਮੀਟਿੰਗਾਂ ਨਿਰੰਤਰ ਜਾਰੀ ਹਨ। ਹਲਕਾ ਦਾਖਾ ’ਚ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਸਮੇਂ ਦਿਉਲ ਦੱਸਿਆ ਕਿ ਛਪਾਰ ਕਾਨਫਰੰਸ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ, ਹੋਰ ਸੀਨੀਅਰ ਲੀਡਰਸ਼ਿਪ ਵਲੋਂ ਸੰਬੋਧਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਅਗਾਮੀ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਰਾਜਸੀ ਭਵਿੱਖ (ਰਾਜਸਤ੍ਹਾ) ਦਾ ਫ਼ੈਸਲਾ ਦੇਣ ਵਾਲੀ ਛਪਾਰ ਕਾਨਫਰੰਸ ਦੀ ਸਫ਼ਲਤਾ ਲਈ ਤਿਆਰੀਆ ਨਿਰੰਤਰ ਜਾਰੀ ਹਨ। ਜਸਕਰਨ ਸਿੰਘ ਦਿਉਲ (ਹਲਕਾ ਇੰਚਾਰਜ) ਅਨੁਸਾਰ ਮੌਸ਼ਮ ਦੇ ਮੱਦੇਨਜ਼ਰ ਮੇਲਾ ਛਪਾਰ ਕਾਨਫਰੰਸ ਲਈ ਵਾਟਰ ਪਰੂਫ ਟੈਂਟ ਤੋਂ ਲੈ ਕੇ ਪਾਰਟੀ ਨਾਲ ਜੁੜੇ ਵਰਕਰਾਂ, ਵੋਟਰਾਂ ਦੇ ਛਪਾਰ ਕਾਨਫਰੰਸ ਵਿਚ ਸ਼ਾਮਿਲ ਹੋਣ ਸਮੇਂ ਚਾਹ-ਕੋਫੀ, ਲੰਗਰ ਤੋਂ ਲੈ ਕੇ ਪੂਰਾ ਪ੍ਰਬੰਧ ਪਹਿਲਾ ਹੀ ਤੈਅ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ (ਬ) ਮਹਿਲਾ ਵਿੰਗ ਬੀਬੀਆਂ ਲਈ ਪੰਡਾਲ ’ਚ ਵੱਖਰਾ ਬਲਾਕ ਤਿਆਰ ਹੋਵੇਗਾ। ਜਸਕਰਨ ਸਿੰਘ ਦਿਉਲ, ਚੰਦ ਸਿੰਘ ਡੱਲਾ ਵਲੋਂ ਮੇਲਾ ਛਪਾਰ ਕਾਨਫਰੰਸ ਦੇ ਸੁਚੱਜੇ ਪ੍ਰਬੰਧਾਂ ਲਈ ਗਠਿਤ 11 ਮੈਂਬਰੀ ਕਮੇਟੀ ਵਿਚ ਬਲਦੇਵ ਸਿੰਘ ਬੀੜ ਗਗੜਾ, ਜਗਦੀਸ਼ ਸਿੰਘ ਗੋਰਸੀਆਂ, ਸਵਰਨ ਸਿੰਘ ਛੱਜਾਵਾਲ, ਅਮਨਦੀਪ ਸਿੰਘ ਸਵੱਦੀ, ਗੁਰਦੀਪ ਸਿੰਘ ਫੱਲੇਵਾਲ, ਸੁਰਿੰਦਰ ਸਿੰਘ ਲਤਾਲਾ, ਉਪਕਾਰ ਸਿੰਘ ਗੁੱਜਰਵਾਲ, ਦਲਬੀਰ ਸਿੰਘ ਲਤਾਲਾ, ਗੁਰਮੁੱਖ ਸਿੰਘ ਲਤਾਲਾ, ਸੁਖਪਾਲ ਸਿੰਘ ਛਪਾਰ, ਗੁਰਜੀਤ ਸਿੰਘ ਰਛੀਨ (ਛਪਾਰ ਵਾਲੇ ) ਨਾਮ ਅੱਜ ਜਨਤਕ ਕੀਤੇ ਗਏ, ਜਲਦੀ ਹੀ ਸਹਿ ਕਮੇਟੀ ਦੇ ਨਾਵਾਂ ਵਾਲੀ ਸੂਚੀ ਐਲਾਨੀ ਜਾਵੇਗੀ।
ਪਿਛਲੀ ਖ਼ਬਰ ਕੁਦਰਤੀ ਕਰੋਪੀ ਦਾ ਮਨੁੱਖ ਖੁਦ ਜ਼ਿੰਮੇਵਾਰ-ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ ਅਗਲੀ ਖ਼ਬਰ ਨਿਊ ਮਾਡਲ ਸਕੂਲ ਨੰਗਲ ਖੁਰਦ ’ਚ ਕ੍ਰਿਸ਼ਨ ਜਨਮ ਅਸ਼ਟਮੀ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।