03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਐੱਸ.ਜੀ.ਜੀ. ਸਕਲ ਦੀ ਬੈਡਮਿੰਟਨ ਟੀਮ ਨੇ ਸੋਨ ਤਗਮਾ ਜਿੱਤਿਆ

ਰਾਏਕੋਟ, 2 ਸਤੰਬਰ (ਸੁਸ਼ੀਲ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐੱਸ. ਜੀ.

ਅਜੀਤ ਡੈਸਕ 03-09-2026
ਰਾਏਕੋਟ, 2 ਸਤੰਬਰ (ਸੁਸ਼ੀਲ)-ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਐੱਸ.ਜੀ.ਜੀ. ਸੀਨੀਅਰ ਸੈਕੰਡਰੀ ਸਕੂਲ ਗੋਂਦਵਾਲ ਦੇ ਵਿਦਿਆਰਥੀਆਂ ਨੇ ਰਾਏਕੋਟ ਜ਼ੋਨਲ ਬੈਡਮਿੰਟਨ ਮੁਕਾਬਲੇ (ਅੰਡਰ–17) ਵਿਚ ਸੋਨ ਤਗਮਾ ਹਾਸਲ ਕੀਤਾ। ਪ੍ਰਿੰਸੀਪਲ ਡਾ. ਮਨਦੀਪ ਚਾਹਲ ਨੇ ਦੱਸਿਆ ਕਿ ਸਕੂਲ ਵਿਦਿਆਰਥਣਾਂ ਖੁਸ਼ੀ, ਗੁਨਰੀਤ ਕੌਰ, ਗੁਰਨੂਰ ਕੌਰ, ਨਵਜੋਤ ਕੌਰ, ਗੁਰਨੂਰ ਕੌਰ ਨੇ (ਅੰਡਰ –17) ਬੈਡਮਿੰਟਨ ਮੁਕਾਬਲੇ ਵਿਚ ਭਾਗ ਲੈਂਦੇ ਹੋਏ ਸੋਨੇ ਦਾ ਤਗਮਾ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਹ ਖੇਡਾਂ ਬੱਚਿਆਂ ਦੇ ਬੌਧਿਕ, ਸਰੀਰਿਕ ਵਿਕਾਸ ਨਾਲ-ਨਾਲ ਰਣਨੀਤਿਆ ਬਣਾਉਣਾ ਸਿਖਾਉਦੀਆਂ ਹਨ ਜੋ ਕਿ ਬੱਚਿਆਂ ਦੇ ਜੀਵਨ ਵਿਚ ਅਹਿਮ ਭੂਮਿਕਾ ਨਿਭਾਉਦੀਆਂ ਹਨ। ਇਸ ਮੌਕੇ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਸ਼ਤੀਸ ਅਗਰਵਾਲ, ਨੀਰਜ਼ ਗੁਪਤਾ, ਰਾਜ ਕੁਮਾਰ ਰਾਜੂ ਅਤੇ ਹੋਰ ਸਕੂਲ ਕਮੇਟੀ ਮੈਂਬਰਾਂ ਨੇ ਜੇਤੂ ਟੀਮ ਦੇ ਖਿਡਾਰੀਆਂ ਨੁੰ ਵਧਾਈ ਦਿੱਤੀ। ਇਸ ਮੌਕੇ ਪ੍ਰਿੰਸੀਪਲ ਡਾ. ਮਨਦੀਪ ਸਿੰਘ ਚਾਹਲ, ਵਾਇਸ ਪ੍ਰਿੰਸੀਪਲ ਸੁਨੀਲ ਸ਼ਰਮਾ, ਸਪੋਰਟਸ ਇੰਚਾਰਜ ਮਨਦੀਪ ਸਿੰਘ, ਛਿੰਦਰਪਾਲ ਕੌਰ ਅਤੇ ਸਕੂਲ ਸਟਾਫ਼ ਹਾਜ਼ਰ ਸਨ।
ਪਿਛਲੀ ਖ਼ਬਰ ਐੱਸ.ਕੇ.ਐੱਮ. ਦੇ ਸੱਦੇ ’ਤੇ ਪਿੰਡ ਲੀਹਾ ਤੋਂ ਕਿਸਾਨਾਂ ਦਾ ਜੱਥਾ ਚੰਡੀਗੜ੍ਹ ਰਵਾਨਾ ਕਿਸਾਨੀ ਮਸਲਿਆਂ ਦੇ ਹੱਲ ਲਈ ਸੰਘਰਸ਼... ਅਗਲੀ ਖ਼ਬਰ ਜਤਿੰਦਰਾ ਗਰੀਨਫੀਲਡ ਸਕੂਲ ਵਿਖੇ ਵਿਸ਼ਾਲ ਵਿਗਿਆਨ ਉਤਸ਼ਵ ਸੰਬੰਧੀ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।