02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਮਾਤਾ ਵੈਸ਼ਨੋ ਦੇਵੀ ਕਲੱਬ ਜਗਰਾਉਂ ਦਾ 37ਵਾਂ ਵਿਸ਼ਾਲ ਜਾਗਰਣ 19 ਨੂੰ

ਜਗਰਾਉਂ, 1 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ, ਗੁਰਦੀਪ ਸਿੰਘ ਮਲਕ)-ਮਾਤਾ ਵੈਸ਼ਨੋ ਦੇਵੀ ਕਲੱਬ ਜਗਰਾਉਂ ਵੱਲੋਂ ਹਿਮਾਚਲ ਪ੍ਰਦੇਸ਼ ਸਥਿਤ ਮਾਂ ਚਿੰਤਪੁਰਨੀ ਜੀ ਦੇ ਦਰਬਾਰ ਵਿੱਚ 37ਵਾਂ ਵਿਸ਼ਾਲ ਸਾਲਾਨਾ ਭਗਵਤੀ ਜਾਗਰਣ ਅਤੇ ਭੰਡਾਰਾ ਕਰਵਾਇਆ ਜਾ ਰਿਹਾ ਹੈ। ਜਾਗਰਣ 19 ਸਤੰਬਰ ਦੀ ਰਾਤ ਨੂੰ ਹੋਵੇਗਾ, ਜਦਕਿ ਸ਼ਰਧਾਲੂਆਂ ਦੀ ਸੇਵਾ ਲਈ 18 ਤੋਂ 20 ਸਤੰਬਰ ਤੱਕ ਅਟੁੱਟ ਭੰਡਾਰੇ ਦਾ ਪ੍ਰਬੰਧ ਕੀਤਾ ਜਾਵੇਗਾ।

ਅਜੀਤ ਡੈਸਕ 02-09-2026
ਜਗਰਾਉਂ, 1 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ, ਗੁਰਦੀਪ ਸਿੰਘ ਮਲਕ)-ਮਾਤਾ ਵੈਸ਼ਨੋ ਦੇਵੀ ਕਲੱਬ ਜਗਰਾਉਂ ਵੱਲੋਂ ਹਿਮਾਚਲ ਪ੍ਰਦੇਸ਼ ਸਥਿਤ ਮਾਂ ਚਿੰਤਪੁਰਨੀ ਜੀ ਦੇ ਦਰਬਾਰ ਵਿੱਚ 37ਵਾਂ ਵਿਸ਼ਾਲ ਸਾਲਾਨਾ ਭਗਵਤੀ ਜਾਗਰਣ ਅਤੇ ਭੰਡਾਰਾ ਕਰਵਾਇਆ ਜਾ ਰਿਹਾ ਹੈ। ਜਾਗਰਣ 19 ਸਤੰਬਰ ਦੀ ਰਾਤ ਨੂੰ ਹੋਵੇਗਾ, ਜਦਕਿ ਸ਼ਰਧਾਲੂਆਂ ਦੀ ਸੇਵਾ ਲਈ 18 ਤੋਂ 20 ਸਤੰਬਰ ਤੱਕ ਅਟੁੱਟ ਭੰਡਾਰੇ ਦਾ ਪ੍ਰਬੰਧ ਕੀਤਾ ਜਾਵੇਗਾ। ਧਾਰਮਿਕ ਸਮਾਗਮ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਸਬੰਧੀ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਜਾਗਰਣ ਦੇ ਸੱਦਾ ਪੱਤਰ ਜਾਰੀ ਕੀਤੇ ਗਏ। ਤੈਅ ਕੀਤੇ ਪ੍ਰੋਗਰਾਮ ਅਨੁਸਾਰ ਜਾਗਰਣ ਦੌਰਾਨ ਮਾਂ ਦੀ ਪਵਿੱਤਰ ਜੋਤੀ ਮਾਂ ਚਿੰਤਪੁਰਨੀ ਜੀ ਦੇ ਦਰਬਾਰ ਤੋਂ ਵਿਧੀਵਤ ਲਿਆਂਦੀ ਜਾਵੇਗੀ। ਪੂਜਾ-ਅਰਚਨਾ ਉਪਰੰਤ ਇਸ ਪਵਿੱਤਰ ਜੋਤੀ ਨੂੰ ਜਾਗਰਣ ਸਥਾਨ ’ਤੇ ਸਥਾਪਿਤ ਕੀਤਾ ਜਾਵੇਗਾ। 19 ਸਤੰਬਰ ਨੂੰ ਸਵੇਰੇ 10:30 ਵਜੇ ਭੰਡਾਰੇ ਦਾ ਉਦਘਾਟਨ ਹੋਵੇਗਾ, ਜਿਸ ਦੀ ਸੇਵਾ ਕਪਿਲ ਕਿੰਗਡਮ ਦੇ ਮਾਲਕ ਵਿਕਾਸ ਅਗਰਵਾਲ ਲੁਧਿਆਣਾ ਵੱਲੋਂ ਕੀਤੀ ਜਾਵੇਗੀ। ਇਸ ਤੋਂ ਬਾਅਦ ਸ਼ਾਮ 4:30 ਵਜੇ ਮਾਂ ਦੀ ਪਵਿੱਤਰ ਜੋਤੀ ਦਾ ਆਗਮਨ ਹੋਵੇਗਾ। ਜੋਤੀ ਆਗਮਨ ਦੀ ਸੇਵਾ ਕੁਮਾਰ ਗੌਰਵ ਗੁਪਤਾ, ਸਪੁੱਤਰ ਸਵਰਗੀ ਸ਼੍ਰੀ ਗਿਆਨ ਚੰਦ ਮਾਨਾਂ ਵਾਲੇ, ਗਣਪਤੀ ਇੰਟਰਨੈਸ਼ਨਲ ਜਗਰਾਉਂ ਵੱਲੋਂ ਕੀਤੀ ਜਾਵੇਗੀ। ਜੋਤੀ ਆਗਮਨ ਉਪਰੰਤ ਸ਼ਾਮ 6:30 ਵਜੇ ਜੋਤੀ ਪੂਜਨ ਦੀ ਰਸਮ ਅਦਾ ਕੀਤੀ ਜਾਵੇਗੀ। ਇਹ ਸੇਵਾ ਸੁਨੀਲ ਕੁਮਾਰ ਟੀਟੂ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਨਿਭਾਈ ਜਾਵੇਗੀ। ਰਾਤ 8 ਵਜੇ ਜਾਗਰਣ ਦਾ ਸ਼ੁਭ ਆਰੰਭ ਹੋਵੇਗਾ, ਜਿਸ ਦੀ ਸੇਵਾ ਏ.ਪੀ. ਰਿਫਾਇਨਰੀ ਜਗਰਾਉਂ ਵੱਲੋਂ ਕੀਤੀ ਜਾਵੇਗੀ। ਜਾਗਰਣ ਦੀ ਰਾਤ ਮਾਂ ਚਿੰਤਪੂਰਨੀ ਦਾ ਅਲੌਕਿਕ ਦਰਬਾਰ ਵਿਸ਼ੇਸ਼ ਤੌਰ ’ਤੇ ਸਜਾਇਆ ਜਾਵੇਗਾ। ਬਾਲੀਵੁੱਡ ਕਲਾਕਾਰ ਰੋਸ਼ਨ ਪ੍ਰਿੰਸ ਅਤੇ ਰਾਜ ਗੁਪਤਾ ਦਿੱਲੀ ਵਾਲੇ ਮਾਂ ਦੀਆਂ ਭੇਟਾਂ ਦਾ ਗੁਣਗਾਨ ਕਰਕੇ ਪੂਰੀ ਰਾਤ ਸ਼ਰਧਾਲੂਆਂ ਨੂੰ ਭਗਤੀ ਰਸ ਵਿੱਚ ਰੰਗਣਗੇ। ਇਸ ਮੌਕੇ ਅਨਿਲ ਕੁਮਾਰ ਸਿੰਘਲ, ਸੁਨੀਲ ਗੁਪਤਾ ਟੀਟੂ, ਅਸ਼ੋਕ ਮੰਗਲਾ, ਹਰਸ਼ ਮੰਗਲਾ, ਰਜਨੀਸ਼ ਗੋਇਲ, ਰਾਜੀਵ ਗੋਇਲ, ਹੈਰੀ ਗਰਗ, ਨਿਤਿਨ ਮਿੱਤਲ , ਰਾਜੇਸ਼ ਕੁਮਾਰ ਗੋਗੀ, ਰਾਜੀਵ ਅਗਰਵਾਲ, ਵਿਨੋਦ ਮਿੱਤਲ ਰਾਜੂ, ਤੀਰਥ ਸਿੰਗਲਾ, ਮਿੰਟੂ ਸਿੰਗਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਜਗਰਾਉਂ ਪੁੱਜੇ ਮਨੀਸ਼ ਸਿਸੋਦੀਆ ਵਲੋਂ ਬੂਥ ਇੰਚਾਰਜਾਂ ਨੂੰ ਲਾਮਬੰਦ ਹੋਣ ਦਾ ਸੱਦਾ ਅਗਲੀ ਖ਼ਬਰ ਜੀ.ਐੱਚ.ਜੀ. ਕਾਲਜ ਵਿਚ ਦਾਖ਼ਲਾ ਲੈਣ ਲਈ ਵਿਦਿਆਰਥੀਆਂ ’ਚ ਭਾਰੀ ਉਤਸ਼ਾਹ ਕਿੱਤਾ ਮੁਖੀ ਕੋਰਸ ਬਣੇ ਵਿਦਿਆਰਥੀਆਂ ਦੀ ਪਹਿਲੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।