02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਜੀ.ਐੱਚ.ਜੀ. ਕਾਲਜ ਵਿਚ ਦਾਖ਼ਲਾ ਲੈਣ ਲਈ ਵਿਦਿਆਰਥੀਆਂ ’ਚ ਭਾਰੀ ਉਤਸ਼ਾਹ ਕਿੱਤਾ ਮੁਖੀ ਕੋਰਸ ਬਣੇ ਵਿਦਿਆਰਥੀਆਂ ਦੀ ਪਹਿਲੀ ਪਸੰਦ- ਡਾ. ਬਾਂਸਲ

ਜਗਰਾਉਂ, 1 ਸਤੰਬਰ (ਗੁਰਦੀਪ ਸਿੰਘ ਮਲਕ)-ਗਰੀਬ ਲੋਕਾਂ ਦੀ ਰੋਟੀ ’ਤੇ ਡਾਕਾ ਮਾਰ ਰਹੀ ਲੱਕ ਤੋੜਵੀਂ ਮਹਿੰਗਾਈ ਖ਼ਿਲਾਫ਼ ਅੱਜ ਸਥਾਨਕ ਕਮੇਟੀ ਪਾਰਕ ਵਿਖੇ ਰੈਲੀ ਕਰਨ ਉਪਰੰਤ ਜਗਰਾਉਂ ਸ਼ਹਿਰ ਦੀਆਂ ਸੜਕਾਂ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਮਜ਼ਦੂਰਾਂ , ਮੁਲਾਜ਼ਮਾਂ, ਕਿਸਾਨਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ’ਚ ਸ਼ਾਮਿਲ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਬਲਰਾਜ ਕੋਟੳਮਰਾ, ਸਾਂਝਾ ਪੈਨਸ਼ਨਰ ਫਰੰਟ ਦੇ ਆਗੂ ਜਸਵੰਤ ਕਲੇਰ ਨੇ ਕਿਹਾ ਕਿ ਪਿਛਲੇ ਅੱਸੀ ਸਾਲਾਂ ’ਚ ਕਿਸੇ ਵੀ ਹਕੂਮਤ ਨੇ ਦਿਨੋਂ ਦਿਨ ਅਸਮਾਨ ਛੂ ਰਹੀ ਮਹਿੰਗਾਈ ਨੂੰ ਨੱਥ ਪਾਉਣ ਲਈ ਕੋਈ ਕਾਰਗਰ ਉਪਾਅ ਨਹੀਂ ਕੀਤਾ।

ਅਜੀਤ ਡੈਸਕ 02-09-2026
ਜਗਰਾਉਂ, 1 ਸਤੰਬਰ (ਗੁਰਦੀਪ ਸਿੰਘ ਮਲਕ)-ਗਰੀਬ ਲੋਕਾਂ ਦੀ ਰੋਟੀ ’ਤੇ ਡਾਕਾ ਮਾਰ ਰਹੀ ਲੱਕ ਤੋੜਵੀਂ ਮਹਿੰਗਾਈ ਖ਼ਿਲਾਫ਼ ਅੱਜ ਸਥਾਨਕ ਕਮੇਟੀ ਪਾਰਕ ਵਿਖੇ ਰੈਲੀ ਕਰਨ ਉਪਰੰਤ ਜਗਰਾਉਂ ਸ਼ਹਿਰ ਦੀਆਂ ਸੜਕਾਂ ’ਤੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਸਮੇਂ ਮਜ਼ਦੂਰਾਂ , ਮੁਲਾਜ਼ਮਾਂ, ਕਿਸਾਨਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ’ਚ ਸ਼ਾਮਿਲ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ, ਜਮਹੂਰੀ ਕਿਸਾਨ ਸਭਾ ਦੇ ਪ੍ਰਧਾਨ ਬਲਰਾਜ ਕੋਟੳਮਰਾ, ਸਾਂਝਾ ਪੈਨਸ਼ਨਰ ਫਰੰਟ ਦੇ ਆਗੂ ਜਸਵੰਤ ਕਲੇਰ ਨੇ ਕਿਹਾ ਕਿ ਪਿਛਲੇ ਅੱਸੀ ਸਾਲਾਂ ’ਚ ਕਿਸੇ ਵੀ ਹਕੂਮਤ ਨੇ ਦਿਨੋਂ ਦਿਨ ਅਸਮਾਨ ਛੂ ਰਹੀ ਮਹਿੰਗਾਈ ਨੂੰ ਨੱਥ ਪਾਉਣ ਲਈ ਕੋਈ ਕਾਰਗਰ ਉਪਾਅ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹਾਕਮ ਜਮਾਤਾਂ ਦੀਆਂ ਹੁਣ ਤੱਕ ਦੀਆਂ ਸਾਰੀਆਂ ਪਾਰਟੀਆਂ ਨੇ ਆਮ ਲੋਕਾਂ ਨੂੰ ਸਬਜ਼ਬਾਗ ਹੀ ਦਿਖਾਏ ਹਨ। ਇਹ ਸਾਰੀਆਂ ਪਾਰਟੀਆਂ ਵੱਡੇ ਪੂੰਜੀਪਤੀਆਂ ਦੀਆਂ ਨੁਮਾਇੰਦਾ ਪਾਰਟੀਆਂ ਹਨ। ਅਸਲ ’ਚ ਅੱਸੀ ਪ੍ਰਤੀਸ਼ਤ ਲੋਕ ਇਸ ਸਮੇਂ ਸਰਕਾਰੀ ਰਾਸ਼ਨ ’ਤੇ ਹੀ ਮਾੜਾ ਮੋਟਾ ਗੁਜ਼ਾਰਾ ਕਰਦੇ ਹਨ। ਉਨ੍ਹਾਂ ਕਿਹਾ ਕਿ ਤੇਲ ਡੀਜ਼ਲ ’ਚ ਈਥਾਨੋਲ ਮਿਲਾ ਕੇ ਵਿਦੇਸ਼ੀ ਪੂੰਜੀ ਬਚਾਉਣ ਦਾ ਤਾਂ ਡਰਾਮਾ ਕੀਤਾ ਜਾ ਰਿਹਾ ਹੈ ਪਰ ਅਸਲ ’ਚ ਲੋਕਾਂ ਨੂੰ ਮਿਲਾਵਟੀ ਤੇਲ ਦੇ ਕੇ ਆਮ ਲੋਕਾਂ ਦੀ ਵਾਹਨ ਮਸ਼ੀਨਰੀ ਦਾ ਭੱਠਾ ਬਿਠਾਇਆ ਜਾ ਰਿਹਾ ਹੈ। ਇਸ ਸਮੇਂ ਕੇਂਦਰ ਸਰਕਾਰ ਤੋਂ ਜ਼ੋਰਦਾਰ ਮੰਗ ਕੀਤੀ ਗਈ ਕਿ ਆਮ ਵਸਤਾਂ ਦੇ ਰੇਟਾਂ ਨੂੰ ਕੰਟਰੋਲ ਕਰਨ ਲਈ ਤੁਰੰਤ ਯੋਗ ਕਦਮ ਉਠਾਏ ਜਾਣ। ਇਸ ਸਮੇਂ ਸਿਹਤ ਸੇਵਾ ਅਤੇ ਸਿੱਖਿਆ ਨੂੰ ਹਰ ਲੋੜਵੰਦ ਪਰਿਵਾਰ ਲਈ ਮੁਫ਼ਤ ਮੁਹੱਈਆ ਕਰਨ, ਪੱਕੇ ਰੁਜ਼ਗਾਰ ਦਾ ਪ੍ਰਬੰਧ ਕਰਨ, ਠੇਕੇਦਾਰੀ ਅਤੇ ਆਉਟਸੋਰਸ ਸਕੀਮਾਂ ਨੂੰ ਤੁਰੰਤ ਰੱਦ ਕਰਨ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀ ਮਹਿੰਗਾਈ ਭੱਤੇ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੀ ਮੰਗ ਮੰਨਣ ਦੀ ਵੀ ਜ਼ੋਰਦਾਰ ਮੰਗ ਕੀਤੀ ਗਈ। ਇਸ ਸਮੇਂ ਮਹਿੰਦਰ ਸਿੰਘ ਸਿੱਧਵਾਂ ਐਡਵੋਕੇਟ, ਇੰਦਰਜੀਤ ਸਿੰਘ ਧਾਲੀਵਾਲ, ਸੁਰਜੀਤ ਦੌਧਰ, ਕੁੰਡਾ ਸਿੰਘ ਕਾਉਂਕੇ, ਮਦਨ ਸਿੰਘ ਜਗਰਾਉਂ, ਸਰਪੰਚ ਬਲਜਿੰਦਰ ਸਿੰਘ, ਪਰਮਜੀਤ ਦੁੱਗਲ, ਮਾਸਟਰ ਅਵਤਾਰ ਸਿੰਘ, ਗੁਰਮੇਲ ਸਿੰਘ ਰੂਮੀ, ਦੇਵ ਰਾਜ, ਬਲਵਿੰਦਰ ਸਿੰਘ ਕਾਨੂੰਨਗੋ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮਾਤਾ ਵੈਸ਼ਨੋ ਦੇਵੀ ਕਲੱਬ ਜਗਰਾਉਂ ਦਾ 37ਵਾਂ ਵਿਸ਼ਾਲ ਜਾਗਰਣ 19 ਨੂੰ ਅਗਲੀ ਖ਼ਬਰ ਆਸ਼ਰਮ ਭੂਰੀ ਵਾਲੇ ਤਲਵੰਡੀ ਖੁਰਦ ਛਤਰੀ ਸਾਹਿਬ ਵਿਖੇ 5 ਰੋਜ਼ਾ ਧਾਰਮਿਕ ਸਮਾਗਮ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।