26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

27 ਅਗਸਤ ਨੂੰ ਬਲਾਕ ਸਿੱਧਵਾਂ ਬੇਟ-2 ਦੇ ਅਧਿਆਪਕ ਲੈਣਗੇ ਸਮੂਹਿਕ ਛੁੱਟੀ

ਹੰਬੜਾਂ , 25 ਅਗਸਤ ( ਮੇਜਰ ਹੰਬੜਾਂ )- ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਸਬੰਧੀ 27 ਅਗਸਤ ਨੂੰ ਸਮੂਹਿਕ ਛੁੱਟੀ ’ ਤੇ ਜਾਣ ਦੇ ਐਲਾਨ ਨੂੰ ਸਫ਼ਲ ਬਣਾਉਣ ਲਈ ਸਾਂਝਾ ਮੁਲਾਜ਼ਮ ਮੰਚ ਬਲਾਕ ਸਿੱਧਵਾਂ ਬੇਟ 2 ਦੇ ਸਰਗਰਮ ਆਗੂਆਂ ਦੀ ਹੰਗਾਮੀ ਮੀਟਿੰਗ ਮੁਲਾਜ਼ਮ ਆਗੂ ਰਮਨਜੀਤ ਸਿੰਘ ਸੰਧੂ , ਜਤਿੰਦਰਪਾਲ ਸਿੰਘ ਤਲਵੰਡੀ ਅਤੇ ਮੁਲਾਜ਼ਮ ਆਗੂ ਮਾ : ਬਲਵੀਰ ਸਿੰਘ ਬਾਸੀਆਂ ਦੀ ਅਗਵਾਈ ਹੇਠ ਹੋਈ । ਇਸ ਮੌਕੇ ਆਗੂਆਂ ਨੇ ਦੱਸਿਆ ਕਿ 7 ਅਗਸਤ ਦੀ ਚੰਡੀਗੜ੍ਹ ਵਿਚ ਪੰਜਾਬ ਭਰ ਦੇ ਲੱਖਾਂ ਮੁਲਾਜ਼ਮਾਂ ਵੱਲੋਂ ਕੀਤੀ ਗਈ ਇਤਿਹਾਸਕ ਰੈਲੀ ਤੋਂ ਬਾਅਦ ਵੀ ਸਰਕਾਰ ਮੁਲਾਜ਼ਮਾਂ ਪ੍ਰਤੀ ਆਪਣਾ ਅੜੀਅਲ ਵਤੀਰਾ ਨਹੀਂ ਛੱਡ ਰਹੀ ।

ਅਜੀਤ ਡੈਸਕ 26-08-2026
ਹੰਬੜਾਂ , 25 ਅਗਸਤ ( ਮੇਜਰ ਹੰਬੜਾਂ )- ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਸਬੰਧੀ 27 ਅਗਸਤ ਨੂੰ ਸਮੂਹਿਕ ਛੁੱਟੀ ’ ਤੇ ਜਾਣ ਦੇ ਐਲਾਨ ਨੂੰ ਸਫ਼ਲ ਬਣਾਉਣ ਲਈ ਸਾਂਝਾ ਮੁਲਾਜ਼ਮ ਮੰਚ ਬਲਾਕ ਸਿੱਧਵਾਂ ਬੇਟ 2 ਦੇ ਸਰਗਰਮ ਆਗੂਆਂ ਦੀ ਹੰਗਾਮੀ ਮੀਟਿੰਗ ਮੁਲਾਜ਼ਮ ਆਗੂ ਰਮਨਜੀਤ ਸਿੰਘ ਸੰਧੂ , ਜਤਿੰਦਰਪਾਲ ਸਿੰਘ ਤਲਵੰਡੀ ਅਤੇ ਮੁਲਾਜ਼ਮ ਆਗੂ ਮਾ : ਬਲਵੀਰ ਸਿੰਘ ਬਾਸੀਆਂ ਦੀ ਅਗਵਾਈ ਹੇਠ ਹੋਈ । ਇਸ ਮੌਕੇ ਆਗੂਆਂ ਨੇ ਦੱਸਿਆ ਕਿ 7 ਅਗਸਤ ਦੀ ਚੰਡੀਗੜ੍ਹ ਵਿਚ ਪੰਜਾਬ ਭਰ ਦੇ ਲੱਖਾਂ ਮੁਲਾਜ਼ਮਾਂ ਵੱਲੋਂ ਕੀਤੀ ਗਈ ਇਤਿਹਾਸਕ ਰੈਲੀ ਤੋਂ ਬਾਅਦ ਵੀ ਸਰਕਾਰ ਮੁਲਾਜ਼ਮਾਂ ਪ੍ਰਤੀ ਆਪਣਾ ਅੜੀਅਲ ਵਤੀਰਾ ਨਹੀਂ ਛੱਡ ਰਹੀ । ਉਨ੍ਹਾਂ ਕਿਹਾ ਕਿ ‘ ਆਪ ’ ਸਰਕਾਰ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਪਹਿਲ ਦੇ ਅਧਾਰ ’ ਤੇ ਪ੍ਰਵਾਨ ਕਰੇ । ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ 18 ਫ਼ੀਸਦੀ ਡੀ . ਏ ., ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ 17/7/2020 ਦਾ ਮੁਲਾਜ਼ਮ ਮਾਰੂ ਪੱਤਰ ਰੱਦ ਕਰਵਾਉਣ ਸਮੇਤ ਮੁਲਾਜ਼ਮਾਂ ਦੇ 37 ਤਰ੍ਹਾਂ ਦੇ ਭੱਤੇ ਜੋ ਸਰਕਾਰ ਨੇ ਕੱਟੇ ਹਨ ਨੂੰ ਬਹਾਲ ਕੀਤਾ ਜਾਵੇ । ਆਗੂਆਂ ਨੇ ਕਿਹਾ ਕਿ ਇੰਨ੍ਹਾਂ ਮੰਗਾਂ ਸਬੰਧੀ 27 ਅਗਸਤ ਨੂੰ ਸਾਂਝੇ ਮੁਲਾਜ਼ਮ ਮੰਚ ਪੰਜਾਬ ਚੰਡੀਗੜ੍ਹ ਦੇ ਬੈਨਰ ਹੇਠ ਮਹਾਂ ਬੰਦ ਦਾ ਸੱਦਾ ਦਿੱਤਾ ਗਿਆ ਹੈ , ਜਿਸ ਵਿੱਚ ਸਮੂਹ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਜ਼ਿਲ੍ਹਾ , ਤਹਿਸੀਲ ਤੇ ਬਲਾਕ ਪੱਧਰ ਦੇ ਧਰਨਿਆਂ ’ ਚ ਸ਼ਾਮਿਲ ਹੋਣਗੇ ਤੇ ਸਰਕਾਰ ਖ਼ਿਲਾਫ਼ ਆਪਣਾ ਵਿਰੋਧ ਦਰਜ ਕਰਵਾਉਣਗੇ ਅਤੇ ਬਲਾਕ ਸਿੱਧਵਾਂ ਬੇਟ 2 ਦੇ ਸਮੂਹ ਅਧਿਆਪਕ ਵੀ ਸਮੂਹਿਕ ਛੁੱਟੀ ਲੈ ਕੇ ਬਲਾਕ ਪੱਧਰੀ ਧਰਨੇ ਵਿਚ ਸ਼ਾਮਿਲ ਹੋਣਗੇ । ਇਸ ਮੌਕੇ ਮਾ : ਜਸਪਾਲ ਸਿੰਘ ਭੱਠਾਧੂਹਾ , ਜਰਨੈਲ ਸਿੰਘ ਪੁੜੈਣ , ਜਗਰਾਜ ਸਿੰਘ ਮੁੱਲਾਂਪੁਰ , ਪ੍ਰੀਤਮ ਸਿੰਘ ਸਵੱਦੀ , ਮਾ : ਦਲਜੀਤ ਸਿੰਘ ਬਾਸੀਆਂ , ਰਮਨਦੀਪ ਸਿੰਘ ਸਵੱਦੀ , ਮੈਡਮ ਇੰਦਰਜੀਤ ਕੌਰ , ਮੈਡਮ ਸਵਾਤੀ , ਮਾ : ਇੰਦਰਜੀਤ ਸਿੰਘ ਘਮਣੇਵਾਲ , ਜਸਵਿੰਦਰ ਸਿੰਘ ਕੁੱਲਗਹਿਣਾ , ਜਸਕਰਮ ਸਿੰਘ , ਸਤਨਾਮ ਸਿੰਘ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਕੰਪਿਊਟਰ ਸਾਇੰਸ ਅਤੇ ਅੰਗਰੇਜ਼ੀ ਕੁਇਜ਼ ਮੁਕਾਬਲਾ ਕਰਵਾਇਆ ਅਗਲੀ ਖ਼ਬਰ ਵਧੀਆਂ ਸੇਵਾਵਾਂ ਬਦਲੇ ਵੈਟਰਨਰੀ ਡਾ. ਸੰਦੀਪ ਸਿੰਘ ਦਾ ਕੀਤਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।