26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਵਧੀਆਂ ਸੇਵਾਵਾਂ ਬਦਲੇ ਵੈਟਰਨਰੀ ਡਾ. ਸੰਦੀਪ ਸਿੰਘ ਦਾ ਕੀਤਾ ਸਨਮਾਨ

ਹਠੂਰ, 25 ਅਗਸਤ (ਜਸਵਿੰਦਰ ਸਿੰਘ ਛਿੰਦਾ)- ਪਿੰਡ ਦੇਹੜਕਾ ਦੀ ਪਸ਼ੂ ਡਿਸਪੈਂਸਰੀ ਵਿਖੇ ਤਾਇਨਾਤ ਵੈਟਰਨਰੀ ਡਾਕਟਰ ਸੰਦੀਪ ਸਿੰਘ ਦੀਆਂ ਨਿਭਾਈਆਂ ਸੇਵਾਵਾਂ ਨੁੰ ਮੁੱਖ ਰੱਖਦਿਆਂ ਪਿੰਡ ਦੀ ਪੰੰਚਾਇਤ ਵਲੋਂ ਨੰਬਰਦਾਰ ਜਸਵੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਉਸ ਦਾ ਅੱਜ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ। ਜ਼ਿਕਰਯੋਗ ਹੈ ਕਿ ਉਹ ਹੁਣ ਇੱਥੋਂ ਬਦਲ ਕੇ ਫਰੀਦਕੋਟ ਚਲੇ ਗਏ ਹਨ।

ਅਜੀਤ ਡੈਸਕ 26-08-2026
ਹਠੂਰ, 25 ਅਗਸਤ (ਜਸਵਿੰਦਰ ਸਿੰਘ ਛਿੰਦਾ)- ਪਿੰਡ ਦੇਹੜਕਾ ਦੀ ਪਸ਼ੂ ਡਿਸਪੈਂਸਰੀ ਵਿਖੇ ਤਾਇਨਾਤ ਵੈਟਰਨਰੀ ਡਾਕਟਰ ਸੰਦੀਪ ਸਿੰਘ ਦੀਆਂ ਨਿਭਾਈਆਂ ਸੇਵਾਵਾਂ ਨੁੰ ਮੁੱਖ ਰੱਖਦਿਆਂ ਪਿੰਡ ਦੀ ਪੰੰਚਾਇਤ ਵਲੋਂ ਨੰਬਰਦਾਰ ਜਸਵੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਉਸ ਦਾ ਅੱਜ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਗਿਆ।ਜ਼ਿਕਰਯੋਗ ਹੈ ਕਿ ਉਹ ਹੁਣ ਇੱਥੋਂ ਬਦਲ ਕੇ ਫਰੀਦਕੋਟ ਚਲੇ ਗਏ ਹਨ। ਨੰਬਰਦਾਰ ਜਸਵੀਰ ਸਿੰਘ ਸਿੱਧੂ ਨੇ ਇਸ ਮੌਕੇ ਕਿਹਾ ਕਿ ਡਾ. ਸੰਦੀਪ ਸਿੰਘ ਨੇ ਬਹੁਤ ਜ਼ਿੰਮੇਵਾਰੀ ਅਤੇ ਤਨਦੇਹੀ ਨਾਲ ਪਿੰਡ ਵਿਚ ਸੇਵਾਵਾਂ ਨਿਭਾਈਆਂ ਜਿਨ੍ਹਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਵੈਟਰਨਰੀ ਡਾ. ਰਾਜਵਿੰਦਰ ਸਿੰਘ ਰਾਜੂ, ਡਾ. ਬਲਰਾਜ ਸਿੰਘ, ਸਾਬਕਾ ਸਰਪੰਚ ਕਰਮਜੀਤ ਸਿੰਘ ਕੱਕੂ, ਸਮੁੰਦਾ ਸਿੰਘ ਆਸਟਰੇਲੀਆ, ਪਰਮਜੀਤ ਸਿੰਘ ਸਿੱਧੂ ਪੰਚ, ਬਲਜੀਤ ਸਿੰਘ ਸਿੱਧੂ ਪੰਚ, ਦਲਜੀਤ ਸਿੰਘ ਧਾਲੀਵਾਲ, ਗੁਰਮੀਤ ਸਿੰਘ ਪੱਪੂ, ਉਰਮਲ ਸਿੰਘ, ਜੀਵਨ ਸਿੰਘ ਧਾਲੀਵਾਲ ਆਗੂ ਆਮ ਆਦਮੀ ਪਾਰਟੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ 27 ਅਗਸਤ ਨੂੰ ਬਲਾਕ ਸਿੱਧਵਾਂ ਬੇਟ-2 ਦੇ ਅਧਿਆਪਕ ਲੈਣਗੇ ਸਮੂਹਿਕ ਛੁੱਟੀ ਅਗਲੀ ਖ਼ਬਰ ਐੱਮ.ਪੀ. ਰਾਜਾ ਵੜਿੰਗ ਨੇ ਡੱਲਾ ਨਹਿਰ ਦੇ ਪੁਲ ਦਾ ਨੀਂਹ-ਪੱਥਰ ਰੱਖਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।