20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਸਮਾਗਮ

ਜਗਰਾਉਂ, 19 ਅਗਸਤ (ਹਰਵਿੰਦਰ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ ਹਲਕਾ ਜਗਰਾਉਂ ਵੱਲੋਂ ਪਾਰਟੀ ਦੇ ਨਵ ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਕਰਨ ਲਈ ਸਨਮਾਨ ਸਮਾਰੋਹ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਜਗਰਾਉਂ ਵਿਖੇ ਕਰਵਾਇਆ ਗਿਆ। ਸਮਾਰੋਹ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਐੱਸ.

ਅਜੀਤ ਡੈਸਕ 20-08-2026
ਜਗਰਾਉਂ, 19 ਅਗਸਤ (ਹਰਵਿੰਦਰ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ ਹਲਕਾ ਜਗਰਾਉਂ ਵੱਲੋਂ ਪਾਰਟੀ ਦੇ ਨਵ ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਕਰਨ ਲਈ ਸਨਮਾਨ ਸਮਾਰੋਹ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਜਗਰਾਉਂ ਵਿਖੇ ਕਰਵਾਇਆ ਗਿਆ। ਸਮਾਰੋਹ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਐੱਸ.ਆਰ. ਕਲੇਰ ਨੇ ਕੀਤੀ। ਇਸ ਸਮਾਗਮ ਮੌਕੇ ਕਮਲਜੀਤ ਸਿੰਘ ਮੱਲ੍ਹਾ ਨੂੰ ਪੰਜਾਬ ਦਾ ਜਥੇਬੰਦਕ ਸਕੱਤਰ, ਪਰਮਿੰਦਰ ਸਿੰਘ ਚੀਮਾ ਨੂੰ ਪੀ.ਏ.ਸੀ. ਮੈਂਬਰ, ਕੌਂਸਲਰ ਦਵਿੰਦਰਜੀਤ ਸਿੰਘ ਸਿੱਧੂ ਅਤੇ ਦੀਪਇੰਦਰ ਸਿੰਘ ਭੰਡਾਰੀ ਨੂੰ ਪੀ.ਏ.ਸੀ. ਕਮੇਟੀ ਮੈਂਬਰ ਅਤੇ ਜਤਿੰਦਰ ਸਿੰਘ ਜੱਟ ਗਰੇਵਾਲ ਤੇ ਵਰਿੰਦਰਪਾਲ ਸਿੰਘ ਪਾਲੀ ਗਿੱਲ ਨੂੰ ਯੂਥ ਅਕਾਲੀ ਦਲ ਪੰਜਾਬ ਦੇ ਜਨਰਲ ਸਕੱਤਰ ਨਿਯੁਕਤ ਕੀਤੇ ਜਾਣ ’ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐੱਸ. ਆਰ. ਕਲੇਰ ਨੇ ਕਿਹਾ ਕਿ ਪਾਰਟੀ ਵੱਲੋਂ ਨਵ ਨਿਯੁਕਤ ਅਹੁਦੇਦਾਰਾਂ ਨੂੰ ਦਿੱਤੀਆਂ ਗਈਆਂ ਜ਼ਿੰਮੇਵਾਰੀਆਂ ਨਾਲ ਜਥੇਬੰਦੀ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਕਿਹਾ ਕਿ ਸਾਰੇ ਅਹੁਦੇਦਾਰ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਘਰ-ਘਰ ਪਹੁੰਚਾਉਣ ਦੇ ਨਾਲ-ਨਾਲ ਵਰਕਰਾਂ ਨਾਲ ਮਜ਼ਬੂਤ ਤਾਲਮੇਲ ਬਣਾਉਣ ਲਈ ਪੂਰੀ ਤਨਦੇਹੀ ਨਾਲ ਕੰਮ ਕਰਨ। ਭਾਈ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਆਗੂਆਂ ਅਤੇ ਵਰਕਰਾਂ ਦਾ ਇਕਜੁੱਟ ਹੋਣਾ ਬਹੁਤ ਜ਼ਰੂਰੀ ਹੈ। ਇਸ ਮੌਕੇ ਡਾ: ਚੰਦ ਸਿੰਘ ਡੱਲਾ, ਕਮਲਜੀਤ ਸਿੰਘ ਮੱਲ੍ਹਾ, ਪਰਮਿੰਦਰ ਸਿੰਘ ਚੀਮਾ ਨੇ ਕਿਹਾ ਕਿ ਪਾਰਟੀ ਵੱਲੋਂ ਦਿੱਤੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ। ਸਟੇਜ਼ ਦੀ ਕਾਰਵਾਈ ਦੀਦਾਰ ਸਿੰਘ ਮਲਕ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਰੇਸ਼ਮ ਸਿੰਘ ਮਾਣੂੰਕੇ, ਸ਼ਿਵਰਾਜ ਸਿੰਘ ਸਰਪੰਚ, ਸਰਪ੍ਰੀਤ ਸਿੰਘ ਕਾਉਂਕੇ, ਤਜਿੰਦਰ ਪਾਲ ਸਿੰਘ ਕੰਨਿਆ, ਚਰਨਜੀਤ ਸਿੰਘ ਚੀਨੂ ਜਗਰਾਉਂ, ਰਣਧੀਰ ਸਿੰਘ ਚਕਰ, ਮਨਦੀਪ ਸਿੰਘ ਗਾਲਿਬ, ਕੁਲਦੀਪ ਸਿੰਘ, ਪਰਮਿੰਦਰ ਸਿੰਘ ਕੰਬੋ ਹਠੂਰ, ਜਸਪ੍ਰੀਤ ਸਿੰਘ ਲੱਖਾ , ਗੁਰਪ੍ਰੀਤ ਸਿੰਘ ਬੱਸੂਵਾਲ, ਸਤਨਾਮ ਸਿੰਘ ਬੱਸੂਵਾਲ, ਅਮਰਜੀਤ ਸਿੰਘ ਰਸੂਲਪੁਰ, ਸੰਦੀਪ ਸਿੰਘ ਮੱਲ੍ਹਾ, ਸੁਰਿੰਦਰ ਸਿੰਘ ਪਾਰਜੀਆ, ਬਲਜੀਤ ਸਿੰਘ ਸਿੱਧਵਾਂ, ਸੁਰਿੰਦਰ ਸਿੰਘ ਡੱਲਾ, ਜਗਜੀਤ ਸਿੰਘ ਡੱਲਾ, ਲਾਡੀ ਦੇਹੜਕਾ, ਸਤਨਾਮ ਸਿੰਘ ਜਗਰਾਉਂ, ਪ੍ਰਿਤਪਾਲ ਸਿੰਘ ਮੱਲ੍ਹਾ, ਜਸਵੰਤ ਸਿੰਘ ਲੰਮੇ, ਨਿਰਮੋਹ ਸਿੰਘ ਕੰਨੀਆਂ, ਜਗਰੂਪ ਸਿੰਘ ਕੋਠੇ ਅੱਠ ਚੱਕ, ਜਗਤਾਰ ਸਿੰਘ ਕੋਠੇ ਅੱਠ ਚੱਕ, ਸੁਰਜੀਤ ਸਿੰਘ ਲੱਖਾ, ਹਰਨੇਕ ਸਿੰਘ ਕਮਾਲਪੁਰਾ, ਜਸਵਿੰਦਰ ਸਿੰਘ ਕੋਠੇ ਪ੍ਰੇਮਸਰ, ਗੁਰਪ੍ਰੀਤ ਸਿੰਘ ਕਾਉਂਕੇ, ਸਰਪੰਚ ਗੁਰਚਰਨ ਸਿੰਘ, ਭੋਲਾ ਸਿੰਘ, ਸੁਖਮੰਦਰ ਸਿੰਘ ਮਾਣੂੰਕੇ, ਗੁਰਵਿੰਦਰ ਸਿੰਘ ਗਿੰਦੀ ਕੋਟਲੀ, ਭਾਵਖੰਡਨ ਸਿੰਘ ਗਿੱਦੜਵਿੰਡੀ, ਅਵਤਾਰ ਸਿੰਘ ਕੋਠੇ ਅੱਠ ਚੱਕ, ਮਨਜੀਤ ਸਿੰਘ ਖੁਵਾਜਾ ਬਾਜੂ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਭਾਰਤ-ਅਮਰੀਕਾ ਵਪਾਰ ਵਾਰਤਾ ਰੱਦ ਕਰਨ ਸੰਬੰਧੀ ਕਨਵੈਨਸ਼ਨ ਅਗਲੀ ਖ਼ਬਰ ਮਾਨਵ ਵਿੱਦਿਆ ਮੰਦਰ ਵਲੀਪੁਰ ਕਲਾਂ ਵਿਖੇ ਵਿਦਿਆਰਥੀਆਂ ਦੇ ਡਰਾਇੰਗ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।