20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਮਾਨਵ ਵਿੱਦਿਆ ਮੰਦਰ ਵਲੀਪੁਰ ਕਲਾਂ ਵਿਖੇ ਵਿਦਿਆਰਥੀਆਂ ਦੇ ਡਰਾਇੰਗ ਮੁਕਾਬਲੇ ਕਰਵਾਏ

ਹੰਬੜਾਂ, 19 ਅਗਸਤ (ਮੇਜਰ ਹੰਬੜਾਂ)- ਬੇਟ ਇਲਾਕੇ ਦੀ ਵਿੱਦਿਅਕ ਖੇਤਰ ’ਚ ਮੋਹਰੀ ਸੰਸਥਾ ਮਾਨਵ ਵਿੱਦਿਆ ਮੰਦਰ ਵਲੀਪੁਰ ਕਲਾਂ ਵਿਖੇ ਪ੍ਰਿੰਸੀਪਲ ਪ੍ਰੀਤਮ ਸਿੰਘ ਦੀ ਯੋਗ ਅਗਵਾਈ ਹੇਠ ਸਕੂਲ ਵਿਚ ਜਿੱਥੇ ਡਰਾਇੰਗ ਮੁਕਾਬਲੇ ਕਰਵਾਏ ਗਏ, ਉੱਥੇ ਵਿੱਦਿਅਕ ਖੇਤਰ ’ਚ ਮੋਹਰੀ ਵਿਦਿਆਰਥੀਆਂ ਦੇ ਸਨਮਾਨ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਗਾਨ ‘ਜਨ ਗਣ ਮਨ’ ਨਾਲ ਹੋਈ।

ਅਜੀਤ ਡੈਸਕ 20-08-2026
ਹੰਬੜਾਂ, 19 ਅਗਸਤ (ਮੇਜਰ ਹੰਬੜਾਂ)- ਬੇਟ ਇਲਾਕੇ ਦੀ ਵਿੱਦਿਅਕ ਖੇਤਰ ’ਚ ਮੋਹਰੀ ਸੰਸਥਾ ਮਾਨਵ ਵਿੱਦਿਆ ਮੰਦਰ ਵਲੀਪੁਰ ਕਲਾਂ ਵਿਖੇ ਪ੍ਰਿੰਸੀਪਲ ਪ੍ਰੀਤਮ ਸਿੰਘ ਦੀ ਯੋਗ ਅਗਵਾਈ ਹੇਠ ਸਕੂਲ ਵਿਚ ਜਿੱਥੇ ਡਰਾਇੰਗ ਮੁਕਾਬਲੇ ਕਰਵਾਏ ਗਏ, ਉੱਥੇ ਵਿੱਦਿਅਕ ਖੇਤਰ ’ਚ ਮੋਹਰੀ ਵਿਦਿਆਰਥੀਆਂ ਦੇ ਸਨਮਾਨ ਸਬੰਧੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਗਾਨ ‘ਜਨ ਗਣ ਮਨ’ ਨਾਲ ਹੋਈ। ਇਸ ਮੌਕੇ ਪੰਜਵੀਂ ਤੋਂ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਨੇ ਆਪਣੇ ਜਜ਼ਬੇ ਅਤੇ ਉਮੰਗਾਂ ਨੂੰ ਕਾਗਜ਼ ’ਤੇ ਰੰਗ ਭਰਕੇ ਡਰਾਇੰਗ ਮੁਕਾਬਲੇ ਵਿਚ ਭਾਗ ਲੈ ਕੇ ਉਤਸ਼ਾਹਿਤ ਕੀਤਾ। ਅੱਠਵੀਂ ਤੋਂ ਦਸਵੀਂ ਤੱਕ ਦੇ ਵਿਦਿਆਰਥੀਆਂ ਨੇ ਡਿਜ਼ੀਟਲ ਡਰਾਇੰਗ ਮੁਕਾਬਲਿਆਂ ਨੂੰ ਕੰਪਿਊਟਰ ਪੇਸ਼ਕਾਰੀ ਕਰਦਿਆਂ ਆਪਣੇ ਅੰਦਰ ਛੁਪੀ ਕਲਾ ਨੂੰ ਉਜਾਗਰ ਕੀਤਾ। ਇਸ ਪ੍ਰੋਗਰਾਮ ਦੇ ਅੰਤ ਵਿਚ ਮਾਨਵ ਵਿੱਦਿਆ ਮੰਦਰ ਦੇ ਵਿਦਿਆਰਥੀਆਂ ਵਲੋਂ ਦੇਸ਼ ਭਗਤੀ ਦੇ ਗੀਤਾਂ ’ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦਿਆਂ ਵਾਹ-ਵਾਹ ਖੱਟੀ। ਪ੍ਰਿੰਸੀਪਲ ਪ੍ਰੀਤਮ ਸਿੰਘ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੜ੍ਹਦਿਆਂ ਵਿਦਿਆਰਥੀਆਂ ਵਲੋਂ ਵਿੱਦਿਅਕ ਖੇਤਰ ਦੇ ਨਾਲ ਖੇਡਾਂ ਦੇ ਖੇਤਰ ’ਚ ਮੱਲਾਂ ਮਾਰਨ ਦੇ ਨਾਲ ਸਕੂਲ ਸਟਾਫ਼ ਵਲੋਂ ਕੀਤੀ ਜਾ ਰਹੀ ਮਿਹਨਤ ਸਦਕਾ ਮਾਨਵ ਵਿੱਦਿਆ ਮੰਦਰ ਇਲਾਕੇ ’ਚੋਂ ਮੋਹਰੀ ਸੰਸਥਾ ਵਜੋਂ ਉੱਭਰਨ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਪਿ੍ੰ. ਪ੍ਰੀਤਮ ਸਿੰਘ ਤੇ ਸਮੂਹ ਸਕੂਲ ਸਟਾਫ਼ ਵਲੋਂ ਡਰਾਇੰਗ ਮੁਕਾਬਲਿਆਂ ਅਤੇ ਡਿਜੀਟਲ ਡਰਾਇੰਗ ਮੁਕਾਬਲਿਆਂ ’ਚ ਮੋਹਰੀ ਰਹਿਣ ਵਾਲੇ ਸਾਰੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਸਮੇਂ ਸਮੂਹ ਮਾਨਵ ਵਿੱਦਿਆ ਮੰਦਰ ਵਲੀਪੁਰ ਕਲਾਂ ਦਾ ਸਟਾਫ਼ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ ਪਿਤਾ ਵੀ ਮੌਜੂਦ ਸਨ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਦੇ ਨਵ ਨਿਯੁਕਤ ਅਹੁਦੇਦਾਰਾਂ ਦਾ ਸਨਮਾਨ ਸਮਾਗਮ ਅਗਲੀ ਖ਼ਬਰ ਪੀ.ਪੀ.ਏ. ਸੁਧਾਰ ਇਕਾਈ ਵੱਲੋਂ ਵਿਸ਼ਵ ਫੋਟੋਗ੍ਰਾਫ਼ੀ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।