15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਪ੍ਰਿੰਸੀਪਲ ਡਾ. ਕਨਿਕਾ ਸਚਦੇਵਾ ਦਾ ਚੰਗੇ ਕਾਰਜਾਂ ਬਦਲੇ ਜ਼ਿਲ੍ਹਾ ਪੱਧਰੀ ਸਮਾਗਮ ’ਚ ਸਨਮਾਨ ਅੱਜ

ਹੰਬੜਾਂ, 14 ਅਗਸਤ (ਮੇਜਰ ਹੰਬੜਾਂ)-ਅੱਜ 15 ਅਗਸਤ ਦੇ ਦਿਨ ਮਨਾਏ ਜਾ ਰਹੇ ਅਜ਼ਾਦੀ ਦਿਵਸ ਸਮੇਂ ਲੁਧਿਆਣਾ ’ਚ ਹੋ ਰਹੇ ਜ਼ਿਲ੍ਹਾ ਪੱਧਰੀ ਸਮਾਗਮ ’ਚ ਪ੍ਰਿੰਸੀਪਲ ਡਾ: ਕਨਿਕਾ ਸੱਚਦੇਵਾ ਨੂੰ ਉਨ੍ਹਾਂ ਵੱਲੋਂ ਵਿੱਦਿਅਕ ਖੇਤਰ ’ਚ ਵਿਦਿਆਰਥੀਆਂ ਦੀ ਬਿਹਤਰੀ ਲਈ ਕੀਤੇ ਜਾ ਰਹੇ ਸ਼ਲਾਘਾਯੋਗ ਕਾਰਜਾਂ ਸਮੇਤ ਦਰਜਨਾਂ ਤੋਂ ਵੱਧ ਪਿੰਡਾਂ ’ਚ ਵੱਡੀ ਗਿਣਤੀ ’ਚ ਰੁੱਖ ਲਗਾਏ ਜਾਣ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਨਸ਼ਾ ਵਿਰੋਧੀ ਰੈਲੀਆਂ ਕੱਢ ਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤੇ ਜਾਣ ਸਮੇਤ ਹੋਰ ਸਮਾਜ ਸੇਵੀ ਕੰਮਾਂ ਵਿੱਚ ਪਾਏ ਗਏ ਯੋਗਦਾਨ ਬਦਲੇ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਮਿਲੇ ਸੱਦਾ ਪੱਤਰ ਵਿੱਚ ਉਨ੍ਹਾਂ ਨੂੰ ਵਿਸ਼ੇਸ਼ ਐਵਾਰਡ ਰਾਹੀਂ ਸਨਮਾਨਿਤ ਕੀਤਾ ਜਾ ਰਿਹਾ ਹੈ। ਨਿਊ ਜੀ.

ਅਜੀਤ ਡੈਸਕ 15-08-2026
ਹੰਬੜਾਂ, 14 ਅਗਸਤ (ਮੇਜਰ ਹੰਬੜਾਂ)-ਅੱਜ 15 ਅਗਸਤ ਦੇ ਦਿਨ ਮਨਾਏ ਜਾ ਰਹੇ ਅਜ਼ਾਦੀ ਦਿਵਸ ਸਮੇਂ ਲੁਧਿਆਣਾ ’ਚ ਹੋ ਰਹੇ ਜ਼ਿਲ੍ਹਾ ਪੱਧਰੀ ਸਮਾਗਮ ’ਚ ਪ੍ਰਿੰਸੀਪਲ ਡਾ: ਕਨਿਕਾ ਸੱਚਦੇਵਾ ਨੂੰ ਉਨ੍ਹਾਂ ਵੱਲੋਂ ਵਿੱਦਿਅਕ ਖੇਤਰ ’ਚ ਵਿਦਿਆਰਥੀਆਂ ਦੀ ਬਿਹਤਰੀ ਲਈ ਕੀਤੇ ਜਾ ਰਹੇ ਸ਼ਲਾਘਾਯੋਗ ਕਾਰਜਾਂ ਸਮੇਤ ਦਰਜਨਾਂ ਤੋਂ ਵੱਧ ਪਿੰਡਾਂ ’ਚ ਵੱਡੀ ਗਿਣਤੀ ’ਚ ਰੁੱਖ ਲਗਾਏ ਜਾਣ ਅਤੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਨਸ਼ਾ ਵਿਰੋਧੀ ਰੈਲੀਆਂ ਕੱਢ ਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤੇ ਜਾਣ ਸਮੇਤ ਹੋਰ ਸਮਾਜ ਸੇਵੀ ਕੰਮਾਂ ਵਿੱਚ ਪਾਏ ਗਏ ਯੋਗਦਾਨ ਬਦਲੇ ਪੰਜਾਬ ਸਰਕਾਰ ਵੱਲੋਂ ਡਿਪਟੀ ਕਮਿਸ਼ਨਰ ਲੁਧਿਆਣਾ ਦੇ ਮਿਲੇ ਸੱਦਾ ਪੱਤਰ ਵਿੱਚ ਉਨ੍ਹਾਂ ਨੂੰ ਵਿਸ਼ੇਸ਼ ਐਵਾਰਡ ਰਾਹੀਂ ਸਨਮਾਨਿਤ ਕੀਤਾ ਜਾ ਰਿਹਾ ਹੈ। ਨਿਊ ਜੀ.ਐੱਮ.ਟੀ. ਪਬਲਿਕ ਸਕੂਲ ਭੱਠਾਧੂਹਾ ਦੇ ਸਮੂਹ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਨਾਲ ਇਲਾਕੇ ਭਰ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਦੱਸਣਯੋਗ ਹੈ ਡਾ: ਸੱਚਦੇਵਾ ਨੂੰ ਉਨ੍ਹਾਂ ਦੇ ਚੰਗੇ ਕਾਰਜਾਂ ਕਰਕੇ ਪਹਿਲਾਂ ਵੀ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਾ ਹੈ।
ਪਿਛਲੀ ਖ਼ਬਰ ਗੁਰੂ ਘਰ ਵਿਖੇ ਸੁਖਬੀਰ ਬਾਦਲ ’ਤੇ ਹਮਲਾ ਸਿੱਖ ਸਿਧਾਂਤਾਂ ਦੇ ਖ਼ਿਲਾਫ਼, ਸੀ.ਬੀ.ਆਈ. ਜਾਂਚ ਹੋਵੇ: ਬਰਾੜ ਅਗਲੀ ਖ਼ਬਰ ਹੰਬੜਾਂ ਇਲਾਕੇ ’ਚ 15 ਅਗਸਤ ਨੂੰ ਲੈ ਕੇ ਪੁਲਿਸ ਨੇ ਵਧਾਈ ਚੈੱਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।