ਹੰਬੜਾਂ ਇਲਾਕੇ ’ਚ 15 ਅਗਸਤ ਨੂੰ ਲੈ ਕੇ ਪੁਲਿਸ ਨੇ ਵਧਾਈ ਚੈੱਕਿੰਗ
ਹੰਬੜਾਂ, 14 ਅਗਸਤ (ਮੇਜਰ ਹੰਬੜਾਂ)- ਕਸਬਾ ਹੰਬੜਾਂ ਇਲਾਕੇ ਅੰਦਰ 15 ਅਗਸਤ ਦੇ ਮੱਦੇਨਜ਼ਰ ਪੁਲਿਸ ਵਲੋਂ ਚੈੱਕਿੰਗ ਵਧਾਈ ਗਈ ਹੈ ਅਤੇ ਪੁਲਿਸ ਗਸ਼ਤ ਵੀ ਤੇਜ਼ ਕਰ ਦਿੱਤੀ ਗਈ ਹੈ ਤਾਂ ਜੋ ਆਜ਼ਾਦੀ ਜਸ਼ਨਾਂ ਸਮੇਂ ਕੋਈ ਵੀ ਗਲਤ ਅਨੁਸਰ ਸਿਰ ਨਾ ਚੁੱਕ ਸਕੇ। ਇਹ ਪ੍ਰਗਟਾਵਾ ਕਸਬਾ ਹੰਬੜਾਂ ਪੁਲਿਸ ਚੌਂਕੀ ਦੇ ਇੰਚਾਰਜ ਪ੍ਰਿਤਪਾਲ ਸਿੰਘ ਨੇ ਸੁਰੱਖਿਆ ਪ੍ਰਬੰਧਾਂ ਦੌਰਾਨ ਕੀਤੀ ਨਾਕਾਬੰਦੀ ਸਮੈਂ ਗੱਲਬਾਤ ਕਰਦਿਆਂ ਕੀਤਾ।
ਅਜੀਤ ਡੈਸਕ
15-08-2026