14-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-08-2026

ਪੀਸ ਪਬਲਿਕ ਸਕੂਲ ਭਨੋਹੜ ਦੇ ਖਿਡਾਰੀ ਜ਼ੋਨਲ ਪੱਧਰੀ ਖੇਡ ਮੁਕਾਬਲਿਆਂ ’ਚ ਮੋਹਰੀ ਬਣੇ

ਮੁੱਲਾਂਪੁਰ-ਦਾਖਾ, 13 ਅਗਸਤ (ਨਿਰਮਲ ਸਿੰਘ ਧਾਲੀਵਾਲ)-ਪੀਸ ਪਬਲਿਕ ਸਕੂਲ ਨੈਸ਼ਨਲ ਹਾਈਵੇ (ਸਾਹਮਣੇ ਹਵੇਲੀ) ਭਨੋਹੜ ਦੇ ਖਿਡਾਰੀਆਂ ਨੇ ਜ਼ੋਨਲ ਪੱਧਰੀ ਸਕੂਲ ਖੇਡਾਂ ਦੌਰਾਨ ਕ੍ਰਿਕਟ ਅਤੇ ਬਾਸਕਿਟਬਾਲ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੀ ਅੰਡਰ-19 ਲੜਕਿਆਂ ਦੀ ਕ੍ਰਿਕਟ ਟੀਮ ਨੇ ਜ਼ੋਨਲ ਪੱਧਰ ’ਤੇ ਦੂਸਰਾ ਸਥਾਨ ਹਾਸਲ ਕੀਤਾ।

ਅਜੀਤ ਡੈਸਕ 14-08-2026
ਮੁੱਲਾਂਪੁਰ-ਦਾਖਾ, 13 ਅਗਸਤ (ਨਿਰਮਲ ਸਿੰਘ ਧਾਲੀਵਾਲ)-ਪੀਸ ਪਬਲਿਕ ਸਕੂਲ ਨੈਸ਼ਨਲ ਹਾਈਵੇ (ਸਾਹਮਣੇ ਹਵੇਲੀ) ਭਨੋਹੜ ਦੇ ਖਿਡਾਰੀਆਂ ਨੇ ਜ਼ੋਨਲ ਪੱਧਰੀ ਸਕੂਲ ਖੇਡਾਂ ਦੌਰਾਨ ਕ੍ਰਿਕਟ ਅਤੇ ਬਾਸਕਿਟਬਾਲ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਕੂਲ ਦੀ ਅੰਡਰ-19 ਲੜਕਿਆਂ ਦੀ ਕ੍ਰਿਕਟ ਟੀਮ ਨੇ ਜ਼ੋਨਲ ਪੱਧਰ ’ਤੇ ਦੂਸਰਾ ਸਥਾਨ ਹਾਸਲ ਕੀਤਾ। ਕ੍ਰਿਕਟ ਖਿਡਾਰੀ ਅੰਸ਼ ਵਰਮਾ, ਜਸਕੀਰਤ ਸਿੰਘ, ਪ੍ਰਭਜੋਤ ਸਿੰਘ ਅਤੇ ਜਪਨੂਰ ਸਿੰਘ ਦੀ ਜ਼ਿਲ੍ਹਾ ਪੱਧਰੀ ਕ੍ਰਿਕਟ ਮੁਕਾਬਲਿਆਂ ਲਈ ਚੋਣ ਹੋਈ। ਲੜਕੀਆਂ ਦੇ ਬਾਸਕਿਟਬਾਲ ਮੁਕਾਬਲਿਆਂ ਸਮੇਂ ਅੰਡਰ-14 ਅਤੇ ਅੰਡਰ-17 ਦੋਵੇਂ ਟੀਮਾਂ ਦੂਸਰੇ ਸਥਾਨ ’ਤੇ ਰਹੀਆਂ। ਅੰਡਰ-14 ਵਿਚ ਸ਼ੈਵੀ, ਸ਼੍ਰੀ, ਪਰੀਨ ਤੇ ਰਿਧੀ ਅਤੇ ਅੰਡਰ-17 ਵਰਗ ਵਿਚ ਮਾਨਿਆ, ਜਸਮੀਤ ਅਤੇ ਅਨੰਤਬੀਰ ਕੌਰ ਦੀ ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਚੋਣ ਹੋਈ। ਜ਼ੋਨਲ ਪੱਧਰੀ ਕ੍ਰਿਕਟ ਅਤੇ ਬਾਸਕਿਟਬਾਲ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀ ਲੜਕੇ-ਲੜਕੀਆਂ ਨੂੰ ਸਕੂਲ ਦੇ ਪ੍ਰਬੰਧਕੀ ਚੇਅਰਮੈਨ ਪ੍ਰੋ: ਐੱਸ.ਕੇ ਜੈਨ ਅਤੇ ਪ੍ਰਿੰਸੀਪਲ ਸੀ.ਕੇ ਜੀਜਾ ਨੇ ਵਧਾਈ ਦਿੱਤੀ। ਚੇਅਰਮੈਨ ਜੈਨ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੀ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਬੇਹੱਦ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਖੇਡਾਂ ਸਾਨੂੰ ਸਿਰਫ਼ ਮੁਕਾਬਲਾ ਕਰਨਾ ਨਹੀਂ ਸਿਖਾਉਂਦੀਆਂ ਸਗੋਂ ਖੇਡ ਭਾਵਨਾ, ਇਕ ਦੂਜੇ ਦਾ ਸਤਿਕਾਰ ਅਤੇ ਅਨੁਸ਼ਾਸਨ ਦਾ ਪਾਠ ਵੀ ਪੜ੍ਹਾਉਂਦੀਆਂ ਹਨ। ਇਥੇ ਜ਼ਿਕਰਯੋਗ ਹੈ ਕਿ ਪੀਸ ਪਬਲਿਕ ਸਕੂਲ ਦੇ ਖਿਡਾਰੀ ਜਿਥੇ ਖੇਡਾਂ ਵਿਚ ਸ਼ਾਨਦਾਰ ਮੱਲਾਂ ਮਾਰ ਰਹੇ ਹਨ, ਉਥੇ ਪੜ੍ਹਾਈ ਦੇ ਖੇਤਰ ਵਿਚ ਇਸ ਸਕੂਲ ਦੇ ਵਿਦਿਆਰਥੀ ਹਮੇਸ਼ਾਂ ਮੋਹਰੀ ਰਹਿੰਦੇ ਹਨ।
ਪਿਛਲੀ ਖ਼ਬਰ ਮੱਸਿਆ ਦੇ ਦਿਹਾੜੇ ’ਤੇ ਧਾਰਮਿਕ ਲਿਟਰੇਚਰ ਅਤੇ ਬੂਟੇ ਵੰਡੇ ਅਗਲੀ ਖ਼ਬਰ ਕਿਸਾਨੀ ਅੰਦੋਲਨ ਦੌਰਾਨ ਸ਼ਹੀਦ ਹੋਏ ਕਿਸਾਨ ਦੇ ਪਰਿਵਾਰ ਨੂੰ ਜਥੇਦਾਰ ਤਲਵੰਡੀ ਨੇ ਸਹਾਇਤਾ ਰਾਸ਼ੀ ਦਾ ਚੈੱਕ ਸੌਂਪਿਆ ਕਿਹਾ ਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।