09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਕਰੇਟਾ ਤੇ ਸਕਾਰਪੀਓ ਵਿਚਕਾਰ ਓਵਰਟੇਕ ਕਰਨ ਸਮੇਂ ਟੱਕਰ, ਮਾਂ-ਧੀ ਜਖ਼ਮੀ

ਰਾਏਕੋਟ, 8 ਅਗਸਤ (ਬਲਵਿੰਦਰ ਸਿੰਘ ਲਿੱਤਰ)-ਲੁਧਿਆਣਾ-ਬਠਿੰਡਾ ਰਾਜਮਾਰਗ ’ਤੇ ਕਰੇਟਾ ਤੇ ਸਕਾਰਪੀਓ ਵਿਚਕਾਰ ਹੋਈ ਜ਼ਬਰਦਸਤ ਟੱਕਰ ਦੌਰਾਨ ਦੋਵੇਂ ਗੱਡੀਆਂ ਦੇ ਚੀਥੜੇ ਉੱਡੇ ਅਤੇ ਦੁਰਘਟਨਾ ਵਿਚ 2 ਕਾਰ ਸਵਾਰ ਜਖ਼ਮੀ ਹੋਣ ਦਾ ਸਮਾਚਾਰ ਹੈ। ਇਸ ਮੌਕੇ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਏ.

ਅਜੀਤ ਡੈਸਕ 09-08-2026
ਰਾਏਕੋਟ, 8 ਅਗਸਤ (ਬਲਵਿੰਦਰ ਸਿੰਘ ਲਿੱਤਰ)-ਲੁਧਿਆਣਾ-ਬਠਿੰਡਾ ਰਾਜਮਾਰਗ ’ਤੇ ਕਰੇਟਾ ਤੇ ਸਕਾਰਪੀਓ ਵਿਚਕਾਰ ਹੋਈ ਜ਼ਬਰਦਸਤ ਟੱਕਰ ਦੌਰਾਨ ਦੋਵੇਂ ਗੱਡੀਆਂ ਦੇ ਚੀਥੜੇ ਉੱਡੇ ਅਤੇ ਦੁਰਘਟਨਾ ਵਿਚ 2 ਕਾਰ ਸਵਾਰ ਜਖ਼ਮੀ ਹੋਣ ਦਾ ਸਮਾਚਾਰ ਹੈ। ਇਸ ਮੌਕੇ ਪੁਲਿਸ ਥਾਣਾ ਸਿਟੀ ਰਾਏਕੋਟ ਦੇ ਏ.ਐੱਸ.ਆਈ ਹਰਪ੍ਰੀਤ ਸਿੰਘ ਅਤੇ ਏ.ਐੱਸ.ਆਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਕਰੇਟਾ ਕਾਰ ਪੀ.ਬੀ. 03 ਬੀ.ਐੱਸ. 5855, ਜਿਸ ਨੂੰ ਸੁਨੀਲ ਕੁਮਾਰ ਪੁੱਤਰ ਦਰਸ਼ਨ ਕੁਮਾਰ ਵਾਸੀ ਬਠਿੰਡਾ ਚਲਾ ਰਿਹਾ ਸੀ, ਜੋ ਲੁਧਿਆਣਾ ਸਾਈਡ ਤੋਂ ਬਠਿੰਡਾ ਵੱਲ ਨੂੰ ਜਾ ਰਿਹਾ ਸੀ, ਜਦੋਂ ਉਹ ਬਲੈਸਿੰਗ ਪੈਲੇਸ ਨਜ਼ਦੀਕ ਪੁੱਜਾ ਤਾਂ ਰਾਏਕੋਟ ਵੱਲ ਤੋਂ ਆ ਰਹੀ ਇੱਕ ਸਕਾਰਪਿਓ ਪੀ.ਬੀ. 30 ਡਬਲਿਯੂ 7150, ਜਿਸ ਨੂੰ ਯਾਦਵੀਰ ਸਿੰਘ ਪੁੱਤਰ ਬਲਕਰਨ ਸਿੰਘ ਗਿੱਲ ਵਾਸੀ ਪ੍ਰੋਫੈਸਰ ਕਲੋਨੀ ਲੁਧਿਆਣਾ ਚਲਾ ਰਿਹਾ ਸੀ, ਨਾਲ ਓਵਰਟੇਕ ਕਰਨ ਸਮੇਂ ਸਿੱਧੀ ਭਿਆਨਕ ਟੱਕਰ ਹੋ ਗਈ। ਇਸ ਦੁਰਘਟਨਾ ਦੌਰਾਨ ਕਰੇਟਾ ਕਾਰ ਵਿਚ ਸਵਾਰ ਮਾਂ ਤੇ ਧੀ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮਾਂ ਦੀ ਟੀਮ ਦੀ ਮਦਦ ਨਾਲ ਰਾਏਕੋਟ ਦੇ ਇੱਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ, ਜੋ ਕੁਝ ਸਮੇਂ ਬਾਅਦ ਛੁੱਟੀ ਲੈ ਕੇ ਚਲੇ ਗਏ। ਹਾਦਸਾਗ੍ਰਸਤ ਵਾਹਨਾਂ ਨੂੰ ਪੁਲਿਸ ਨੇ ਆਪਣੇ ਕਬਜ਼ੇ ਵਿਚ ਲੈ ਕੇ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ।
ਪਿਛਲੀ ਖ਼ਬਰ ਕਾਸ਼ੀ ਤੋਂ ਲਿਆਂਦੀ ਗਈ ਪਵਿੱਤਰ ਮਿੱਟੀ ਤੇ ਕਲਸ਼ ਦੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਸ਼ੋਭਾ ਯਾਤਰਾ ਦੀ ਸ਼ੁਰਆਤ ਅਗਲੀ ਖ਼ਬਰ ਦਿੱਲੀ ਵਿਖੇ ਪਾਰਟੀ ਦੀ ਉੱਚ ਪੱਧਰੀ ਮੀਟਿੰਗ ਲਈ ਹਲਵਾਰਾ ਏਅਰਪੋਰਟ ਤੋਂ ਰਵਾਨਾ ਹੋਏ ਪੰਜਾਬ ਭਾਜਪਾ ਪ੍ਰਧਾਨ ਕੇਵਲ ਸਿੰਘ ਢਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।