09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਅਮਰੀਕਾ ਨਾਲ ਮੁਕਤ ਵਪਾਰ ਸਮਝੌਤੇ ਨਾਲ ਦੇਸ਼ ਦੀ ਖੇਤੀ, ਸਨਅਤ ਤੇ ਸੇਵਾ ਸੈਕਟਰ ਤਬਾਹ ਹੋਣਗੇ-ਖੰਨਾ

ਜਗਰਾਉਂ, 8 ਅਗਸਤ (ਗੁਰਦੀਪ ਸਿੰਘ ਮਲਕ)-ਅਮਰੀਕਾ ਨਾਲ ਭਾਰਤ ਸਰਕਾਰ ਵਲੋਂ ਕੀਤਾ ਜਾ ਰਿਹਾ ਮੁਕਤ ਵਪਾਰ ਸਮਝੌਤਾ ਅੰਗਰੇਜ਼ੀ ਗੁਲਾਮੀ ਤੋਂ ਬਾਅਦ ਦਰਜਨਾਂ ਸਾਮਰਾਜੀ ਦੇਸ਼ਾਂ ਦੀ ਗੁਲਾਮੀ ਦਾ ਕਾਲਾ ਦਸਤਾਵੇਜ਼ ਹੈ। ਦੇਸ਼ ਅੰਦਰ ਇਸ ਸਮਝੌਤੇ ਨਾਲ ਦੇਸ਼ ਦੀ ਖੇਤੀ, ਸਨਅਤ, ਸੇਵਾ ਸੈਕਟਰ ਦੀ ਤਬਾਹੀ ਹੋਵੇਗੀ।

ਅਜੀਤ ਡੈਸਕ 09-08-2026
ਜਗਰਾਉਂ, 8 ਅਗਸਤ (ਗੁਰਦੀਪ ਸਿੰਘ ਮਲਕ)-ਅਮਰੀਕਾ ਨਾਲ ਭਾਰਤ ਸਰਕਾਰ ਵਲੋਂ ਕੀਤਾ ਜਾ ਰਿਹਾ ਮੁਕਤ ਵਪਾਰ ਸਮਝੌਤਾ ਅੰਗਰੇਜ਼ੀ ਗੁਲਾਮੀ ਤੋਂ ਬਾਅਦ ਦਰਜਨਾਂ ਸਾਮਰਾਜੀ ਦੇਸ਼ਾਂ ਦੀ ਗੁਲਾਮੀ ਦਾ ਕਾਲਾ ਦਸਤਾਵੇਜ਼ ਹੈ। ਦੇਸ਼ ਅੰਦਰ ਇਸ ਸਮਝੌਤੇ ਨਾਲ ਦੇਸ਼ ਦੀ ਖੇਤੀ, ਸਨਅਤ, ਸੇਵਾ ਸੈਕਟਰ ਦੀ ਤਬਾਹੀ ਹੋਵੇਗੀ। ਰੁਜ਼ਗਾਰ ਦਾ ਬੁਰੀ ਤਰ੍ਹਾਂ ਖਾਤਮਾ ਹੋਵੇਗਾ। ਕਿਸਾਨੀ ਨੂੰ ਖੇਤੀ ਤੋਂ ਬਾਹਰ ਕੱਢਿਆ ਜਾਵੇਗਾ, ਸਨਅਤੀ ਉਤਪਾਦਨ ਬੰਦ ਹੋਵੇਗਾ। ਸਿੱਟੇ ਵਜੋਂ ਉਜ਼ਰਤਾਂ ਦਾ ਖਾਤਮਾ, ਮਹਿੰਗਾਈ, ਖ਼ੁਦਕੁਸ਼ੀਆਂ ਇਕ ਆਮ ਵਰਤਾਰਾ ਬਣ ਜਾਵੇਗਾ। ਇੰਨ੍ਹਾਂ ਗੱਲਾਂ ਦਾ ਪ੍ਰਗਟਾਵਾ ਇਨਕਲਾਬੀ ਕੇਂਦਰ ਪੰਜਾਬ ਦੇ ਜਰਨਲ ਸਕੱਤਰ ਕੰਵਲਜੀਤ ਖੰਨਾ ਨੇ ਪਿੰਡ ਲੀਲਾਂ ਮੇਘ ਸਿੰਘ ਦੇ ਗੁਰਦੁਆਰਾ ਸਾਹਿਬ ’ਚ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਸਿੱਧਵਾਂ ਬੇਟ ਦੀ ਬਲਾਕ ਪ੍ਰਧਾਨ ਜਗਜੀਤ ਸਿੰਘ ਕਲੇਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੀਤਾ। ਉਨ੍ਹਾਂ ਕਿਹਾ ਕਿ ਦੇਸ਼ ਦੀ ਕਿਸਾਨੀ ਤੇ ਮਜ਼ਦੂਰ ਜਮਾਤ ਲਈ ਬਹੁਤ ਖਤਰਨਾਕ ਚੁਣੌਤੀਆਂ ਮੂੰਹ ਅੱਡੀ ਖੜ੍ਹੀਆਂ ਹਨ। ਇਸ ਸਮੇਂ ਜ਼ਿਲ੍ਹਾ ਮੀਤ ਪ੍ਰਧਾਨ ਇੰਦਰਜੀਤ ਸਿੰਘ ਲੋਧੀਵਾਲ ਨੇ ਕਿਹਾ ਕਿ ਇਸ ਵਪਾਰ ਸਮਝੌਤੇ ਖ਼ਿਲਾਫ਼ ਪਹਿਲੀ ਸਤੰਬਰ ਤੋਂ ਚੰਡੀਗੜ੍ਹ ਕਿਸਾਨ ਮੋਰਚੇ ਦੀ ਸਫ਼ਲਤਾ ਲਈ ਤਿਆਰੀ ਵਿੱਢੀ ਜਾ ਰਹੀ ਹੈ। ਜ਼ਿਲ੍ਹਾ ਸੱਕਤਰ ਇੰਦਰਜੀਤ ਸਿੰਘ ਧਾਲੀਵਾਲ ਨੇ 1997 ’ਚ ਮਹਿਲ ਕਲਾਂ ਦੀ ਬੇਟੀ ਕਿਰਨਜੀਤ ਕੌਰ ਨਾਲ ਵਾਪਰੀ ਜਬਰ ਜਨਾਹ ਦੀ ਹਿਰਦੇਵੇਦਕ ਘਟਨਾ ਦੀ ਚਰਚਾ ਕਰਦਿਆਂ ਅੱਜ ਦੇ ਸਮੇਂ ’ਚ ਔਰਤਾਂ ਨਾਲ ਹੋ ਰਹੇ ਧੱਕਿਆਂ, ਵਿਤਕਰਿਆਂ ਦੇ ਕਾਰਨਾਂ, ਦੂਹਰੀ ਗੁਲਾਮੀ ਔਰਤ ਦੇ ਗਲ ਪਾਉਣ ਵਾਲੀ ਵਿਚਾਰਧਾਰਾ ਦੇ ਖ਼ਿਲਾਫ਼ ਆਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਸਮੂਹ ਪਿੰਡ ਇਕਾਈਆਂ ਅਤੇ ਇਲਾਕਾ ਵਾਸੀਆਂ ਨੂੰ 12 ਅਗਸਤ ਨੂੰ ਸਵੇਰੇ 11 ਵਜੇ ਮਹਿਲ ਕਲਾਂ ਵਿਖੇ ਕਿਰਨਜੀਤ ਯਾਦਗਾਰੀ ਸਮਾਗਮ ਪੁੱਜਣ ਦਾ ਸੱਦਾ ਦਿੱਤਾ। ਇਸ ਸਮੇਂ ਕੁਲਵੰਤ ਸਿੰਘ ਕਾਂਤਾ ਬਲਾਕ ਸਕੱਤਰ, ਚਰਨਜੀਤ ਸਿੰਘ ਪ੍ਰਧਾਨ ਸ਼ੇਖਦੌਲਤ, ਹਰਪਾਲ ਸਿੰਘ ਸੇਖਦੌਲਤ, ਜਸਵੀਰ ਸਿੰਘ ਲੀਲਾਂ ਪ੍ਰਧਾਨ, ਤੀਰਥ ਸਿੰਘ ਲੀਲਾਂ, ਜਗਵਿੰਦਰ ਸਿੰਘ ਤੂਰ ਪ੍ਰਧਾਨ ਸ਼ੇਰਪੁਰ ਕਲਾਂ, ਜਸਵਿੰਦਰ ਸਿੰਘ ਭੁਮਾਲ, ਹਰਜਿੰਦਰ ਸਿੰਘ ਭੁਮਾਲ ਪ੍ਰਧਾਨ, ਮਨਜਿੰਦਰ ਸਿੰਘ ਪ੍ਰਧਾਨ, ਹਰਜੀਤ ਸਿੰਘ ਮਾਹਣਾ ਪ੍ਰਧਾਨ, ਕੁਲਵੰਤ ਸਿੰਘ ਗਾਲਿਬ ਪ੍ਰਧਾਨ, ਗੁਰਸੇਵਕ ਸਿੰਘ ਕਲੇਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਉੱਘੇ ਆਰਥੋਪੈਡਿਕ ਸਰਜਨ ਡਾ. ਰਣਜੀਤ ਨੇ ਏ.ਆਈ. ਪਾਵਰਡ ਥ੍ਰੀਡੀ ਰੋਬੋਲੈਂਸ ਤਕਨੀਕ ਨਾਲ ਲੁਧਿਆਣਾ ਨਿਵਾਸੀ 70 ਸਾਲਾ ਵਿਅਕਤੀ... ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਫ਼ਾਰ ਵਿਮੈਨ ਕਮਾਲਪੁਰਾ ਵਿਖੇ ਦਾਖ਼ਲੇ 15 ਅਗਸਤ ਤੱਕ - ਡਾ. ਰਵਿੰਦਰ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।