02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

'ਲੋਕ ਯਾਤਰਾ ਆਵਾਜ਼' ਦਾ ਪਿੰਡ ਸੇਖੂਪੁਰਾ ਵਿਖੇ ਭਰਵਾਂ ਸਵਾਗਤ

ਪਿੰਡ ਸੇਖੂਪੁਰਾ ਵਿਖੇ 'ਲੋਕ ਆਵਾਜ਼ ਯਾਤਰਾ' ਦੌਰਾਨ ਕੈਪਟਨ ਸੰਦੀਪ ਸੰਧੂ, ਮਨਪ੍ਰੀਤ ਸਿੰਘ ਈਸੇਵਾਲ, ਦਰਸ਼ਨ ਸਿੰਘ ਬੀਰਮੀ, ਅਮਰੀਕ ਸਿੰਘ ਹੈਪੀ ਸੇਖੂਪੁਰਾ ਡੁਬਈ ਤੇ ਹੋਰ | ਤਸਵੀਰ: ਤੇਜਿੰਦਰ ਸਿੰਘ ਚੱਢਾ <br/> 22-05-2026
ਚੌਂਕੀਮਾਨ, 21 ਮਈ (ਤੇਜਿੰਦਰ ਸਿੰਘ ਚੱਢਾ)-ਪੰਜਾਬ ਪ੍ਰਦੇਸ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਤੇ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ ਵਲੋਂ ਲੋਕਾਂ ਨਾਲ ਸਿੱਧਾ ਰਾਬਤਾ ਕਾਇਮ ਕਰਨ ਲਈ 4 ਰੋਜ਼ਾ 'ਲੋਕ ਆਵਾਜ਼ ਯਾਤਰਾ' ਕੀਤੀ ਜਾ ਰਹੀ ਹੈ, ਜਿਸ ਪਹਿਲੇ ਪੜਾਅ ਵਿਚ 49 ਪਿੰਡ ਲਏ ਗਏ ਹਨ | ਜਿਸ ਤਹਿਤ ਅੱਜ ਇਲਾਕੇ ਚੌਂਕੀਮਾਨ ਦੇ ਪਿੰਡ ਸੇਖੂਪੁਰਾ ਵਿਖੇ 'ਲੋਕ ਆਵਾਜ਼ ਯਾਤਰਾ' ਦਾ ਪੁੱਜਣ 'ਤੇ ਭਰਵਾਂ ਸਵਾਗਤ ਕਰਦਿਆਂ ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ, ਯੂਥ ਆਗੂ ਮਨਪ੍ਰੀਤ ਸਿੰਘ ਈਸੇਵਾਲ, ਕਾਂਗਰਸੀ ਆਗੂ ਦਰਸ਼ਨ ਸਿੰਘ ਬੀਰਮੀ ਸਮੇਤ ਸਮੁੱਚੀ ਕਾਂਗਰਸ ਪਾਰਟੀ ਦੀ ਲੀਡਰਸ਼ਿੱਪ ਨੂੰ ਯੂਥ ਆਗੂ ਅਮਰੀਕ ਸਿੰਘ ਹੈਪੀ ਸੇਖੂਪੁਰਾ ਡੁਬਈ, ਭਵਨਦੀਪ ਸਿੰਘ ਭਵਨਾ ਖੰਡਲ, ਅਮਨਦੀਪ ਸਿੰਘ ਖੰਡਲ, ਸੀਨੀਅਰ ਕਾਂਗਰਸੀ ਆਗੂ ਨਿਰਮਲ ਸਿੰਘ ਖੰਡਲ, ਪ੍ਰਧਾਨ ਕੁਲਵਿੰਦਰ ਸਿੰਘ ਸੋਹਣਾ, ਬਲਵਿੰਦਰ ਸਿੰਘ ਢੱਟ, ਹਰਨੇਕ ਸਿੰਘ ਖੰਡਲ ਤੇ ਡਾ. ਚਮਕੌਰ ਸਿੰਘ ਦੀ ਅਗਵਾਈ ਵਿਚ ਪਤਵੰਤੇ ਸੱਜਣਾਂ ਨੇ ਜੀ ਆਇਆਂ ਕਿਹਾ | ਇਸ ਮੌਕੇ ਕੈਪਟਨ ਸੰਦੀਪ ਸੰਧੂ ਨੇ 'ਲੋਕ ਆਵਾਜ਼ ਯਾਤਰਾ' ਦਾ ਮੁੱਖ ਮਕਸਦ ਹਲਕੇ ਦੇ ਲੋਕਾਂ ਦੀਆਂ ਦੁੱਖ ਤਕਲੀਫ਼ਾਂ ਨੂੰ ਸੁਣ ਕੇ ਉਨ੍ਹਾਂ ਦਾ ਹੱਲ ਕਰਨਾ ਹੈ ਤੇ ਕਾਂਗਰਸ ਪਾਰਟੀ ਦੀਆਂ ਲੋਕ ਹਿੱਤ ਨੀਤੀਆਂ ਤੋਂ ਜਾਣੂੰ ਕਰਵਾਉਣਾ ਹੈ | ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਹਰ ਫਰੰਟ ਤੋਂ ਫੇਲ੍ਹ ਹੋ ਚੁੱਕੀ ਹੈ ਤੇ ਸੂਬੇ ਵਿਚ ਕਾਨੂੰਨ ਵਿਵਸਥਾ ਵਿਗੜੀ ਪਈ ਹੈ ਤੇ ਸਿਰਫ਼ ਕਾਂਗਰਸ ਪਾਰਟੀ ਹੀ ਸੂਬੇ ਨੂੰ ਦੁਬਾਰਾਂ ਲੀਹਾਂ 'ਤੇ ਪਾ ਸਕਦੀ ਹੈ | ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਹਲਕੇ ਦਾਖੇ ਵਿਚ ਕਾਂਗਰਸ ਪਾਰਟੀ ਇਕਜੁੱਟ ਹੈ ਤੇ ਲੋਕਾਂ ਦੇ ਸਹਿਯੋਗ 2027 ਵਿਚ ਕਾਂਗਰਸ ਪਾਰਟੀ ਸਰਕਾਰ ਬਣਾਏਗੀ ਤੇ ਲੋਕਾਂ ਨੂੰ ਹਰ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ ਤੇ ਨਾਲ ਹੀ ਸੂਬੇ ਵਿਚੋਂ ਭਿ੍ਸ਼ਟਾਚਾਰ, ਰਿਸ਼ਵਤਖੋਰੀ, ਰੇਤ ਮਾਫੀਆਂ ਤੇ ਚਿੱਟੇ ਵਰਗੇ ਕੋਹੜ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾਵੇਗਾ | ਇਸ ਮੌਕੇ ਯੂਥ ਆਗੂ ਮਨਪ੍ਰੀਤ ਸਿੰਘ ਈਸੇਵਾਲ ਨੇ 'ਲੋਕ ਆਵਾਜ਼ ਯਾਤਰਾ' ਵਿਚ ਸ਼ਮੂਲੀਅਤ ਕਰਨ ਲਈ ਪਿੰਡ ਸੇਖੂਪੁਰਾ ਦੇ ਵਾਸੀਆਂ ਦਾ ਧੰਨਵਾਦ ਕੀਤਾ ਤੇ ਯੂਥ ਆਗੂ ਅਮਰੀਕ ਸਿੰਘ ਹੈਪੀ ਸੇਖੂਪੁਰਾ ਡੁਬਈ ਸਮੇਤ ਸਮੁੱਚੀ ਟੀਮ ਦੀ ਸ਼ਲਾਘਾ ਕੀਤੀ ਜੋ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰ ਰਹੇ ਹਨ ਤੇ ਹਰ ਚੋਣ ਵਿਚ ਪਾਰਟੀ ਨਾਲ ਡਟਕੇ ਖੜ੍ਹੇ ਹਨ | ਇਸ ਮੌਕੇ ਬਲਾਕ ਪ੍ਰਧਾਨ ਪ੍ਰੇਮ ਸਿੰਘ ਬਾਸੀਆਂ, ਪ੍ਰਧਾਨ ਦਰਸ਼ਨ ਸਿੰਘ, ਤਲਵਿੰਦਰ ਸਿੰਘ, ਚਰਨਜੀਤ ਸਿੰਘ ਖੰਡਲ, ਗੁਰਪ੍ਰੀਤ ਸਿੰਘ ਖੰਡਲ, ਬਾਬੂ ਸਿੰਘ ਢੱਟ, ਕਰਨੈਲ ਸਿੰਘ, ਸੁਦਗਾਰ ਸਿੰਘ, ਰਘਬੀਰ ਸਿੰਘ ਖੰਡਲ, ਸੁਰਾਜ ਸਿੰਘ, ਜਗਦੇਵ ਸਿੰਘ, ਲਾਲ ਸਿੰਘ ਦੋਧੀ, ਪ੍ਰੀਤਮ ਸਿੰਘ ਢੱਟ, ਪੰਚ ਕੁਲਦੀਪ ਸਿੰਘ ਕੀਪਾ, ਦਰਸਨ ਸਿੰਘ ਦੁਬਈ, ਰਾਜ ਸਿੰਘ, ਤਾਰੀ ਸੇਖੂਪੁਰਾ, ਅਜੀਤ ਸਿੰਘ ਭੂਰਾ ਖੰਡਲ, ਜਗਦੇਵ ਸਿੰਘ ਜੱਗਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਵਾਰਡ ਨੰਬਰ 9 ਤੋਂ ਕਾਂਗਰਸੀ ਉਮੀਦਵਾਰ ਆਸ਼ੂ ਜੈਨ ਦੇ ਦਫ਼ਤਰ ਦਾ ਉਦਘਾਟਨ ਕਾਮਿਲ ਅਮਰ ਸਿੰਘ ਨੇ ਕੀਤਾ ਅਗਲੀ ਖ਼ਬਰ ਵਾਰਡ ਨੰਬਰ-09 'ਚ ਅਕਾਲੀ ਉਮੀਦਵਾਰ ਅਮਨਪ੍ਰੀਤ ਕੌਰ ਗਰੇਵਾਲ ਦੀ ਹਮਾਇਤ 'ਚ ਡੋਰ-ਟੂ-ਡੋਰ ਮੁਹਿੰਮ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।