17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਨਸ਼ਾ ਤਸਕਰੀ ਰੋਕਣ ਲਈ ਪੁਲਿਸ ਪੂਰੀ ਸੁਹਿਰਦ-ਐੱਸ.ਐੱਸ.ਪੀ. ਡਾ. ਗੁਪਤਾ

ਅਜੀਤ ਡੈਸਕ 21-05-2026

ਨਸ਼ਿਆਂ ਦੀ ਤਸਕਰੀ ਅਤੇ ਨਸ਼ਿਆਂ ਦੇ ਗੈਰ ਕਾਨੂੰਨੀ ਧੰਦੇ ਨੂੰ ਰੋਕਣ ਲਈ ਲੁਧਿਆਣਾ ਦਿਹਾਤੀ ਪੁਲਿਸ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਪ੍ਰੋਗਰਾਮ ਹੇਠ ਨਸ਼ਾ ਤਸਕਰਾਂ ਦੀਆਂ ਗਿ੍ਫਤਾਰੀਆਂ ਅਤੇ ਨਸ਼ਾ ਸਪਲਾਈ ਕਰਕੇ ਇਕੱਤਰ ਧਨ ਨਾਲ ਬਣਾਈਆਂ ਜਾਇਦਾਦਾਂ ਨੂੰ ਜਾਂਚ ਦੇ ਘੇਰੇ ਵਿਚ ਲਿਆਂਦਾ ਜਾ ਰਿਹਾ | ਇਹ ਪ੍ਰਗਟਾਵਾ ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹੇ ਦੇ ਸੀਨੀਅਰ ਪੁਲਿਸ ਕਪਤਾਨ ਡਾ. ਅੰਕੁਰ ਗੁਪਤਾ ਨੇ ਕੀਤਾ | ਬਾਹਰੀ ਰਾਜਾਂ ਤੋਂ ਨਸ਼ੀਲੇ ਪਦਾਰਥਾਂ ਦੀ ਵਧੀ ਆਮਦ ਬਾਰੇ ਸਵਾਲ 'ਚ ਡਾ. ਅੰਕੁਰ ਗੁਪਤਾ ਨੇ ਕਿਹਾ ਕਿ ਨਸ਼ਾ ਤਸਕਰੀ ਰੋਕਣ ਲਈ ਪੁਲਿਸ ਪੂਰੀ ਸੁਹਿਰਦ ਹੈ, ਸਾਡਾ ਨਾਰਕੋੋਟਿਕਸ ਕੰਟਰੋਲ ਬਿਊਰੋ ਅਜਿਹਾ ਰੋਕਣ ਲਈ ਕਾਮਯਾਬ ਵੀ ਹੋ ਰਿਹਾ | ਕੁਝ ਸੀਨੀਅਰ ਸੈਕੰਡਰੀ ਸਕੂਲਾਂ 'ਚ ਲੜਕਿਆਂ ਵਲੋਂ ਨਸ਼ਾ ਲੈਣ ਦੀਆਂ ਅਫਵਾਹਾਂ ਨੂੰ ਨਕਾਰਦਿਆਂ ਐੱਸ.ਐੱਸ.ਪੀ ਡਾ. ਗੁਪਤਾ ਨੇ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ, ਫਿਰ ਵੀ ਨਸ਼ਿਆਂ ਦੀ ਰੋਕਥਾਮ ਲਈ ਵਿਦਿਆਰਥੀ, ਅਧਿਆਪਕਾਂ ਅਤੇ ਪਿਆਂ ਦੀ ਸਾਂਝੀ ਕਮੇਟੀ ਬਣਾਉਣ ਲਈ ਨਿੱਜੀ ਸਕੂਲਾਂ ਦੇ ਪ੍ਰਬੰਧਕਾਂ ਅਤੇ ਸਰਕਾਰੀ ਸਕੂਲਾਂ ਦੇ ਮੁੱਖ ਅਧਿਆਪਕ-ਪਿ੍ੰਸੀਪਲਾਂ ਨੂੰ ਅਪੀਲ ਕਰਾਂਗੇ ਤਾਂ ਜੋ ਨਸ਼ਿਆਂ ਦੇ ਮਾੜੇ ਪ੍ਰਭਾਵ ਪੈਦਾ ਹੀ ਨਾ ਹੋਣ | ਪੁਲਿਸ ਵਲੋਂ ਸਕੂਲਾਂ 'ਚ ਸਾਂਝੀ ਕਮੇਟੀ ਨੂੰ ਮੌਨੀਟਰਿੰਗ ਦਾ ਨਾਂਅ ਦਿੱਤਾ ਜਾਵੇਗਾ |

 

ਪਿਛਲੀ ਖ਼ਬਰ ਮੁਹਾਲੀ ਵਿਖੇ ਪੰਜਾਬੀ ਫ਼ਿਲਮ 'ਚੜ੍ਹਦੀ ਕਲਾ' ਦਾ ਟ੍ਰੇਲਰ ਰਿਲੀਜ਼ ਅਗਲੀ ਖ਼ਬਰ ਗੁਆਂਢੀ ਮੁਲਕਾਂ ਨਾਲ ਸਰਹੱਦੀ ਵਪਾਰ ਮੁੜ ਸ਼ੁਰੂ ਕਰਨ ਲਈ ਸ੍ਰੀ ਦਰਬਾਰ ਸਾਹਿਬ ਵਿਖੇ ਕੀਤੀ ਅਰਦਾਸ ਵਪਾਰ ਬੰਦ ਹੋਣ ਨਾਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।