22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਮੰਡੀ ਮੁੱਲਾਂਪੁਰ 'ਚ ਮੀਰੀ-ਪੀਰੀ ਮਾਲਵਾ ਢਾਡੀ ਸਭਾ ਦੀ ਮੀਟਿੰਗ ਹੋਈ

ਅਜੀਤ ਡੈਸਕ 21-04-2026
ਮੁੱਲਾਂਪੁਰ-ਦਾਖਾ, 20 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਮੀਰੀ ਪੀਰੀ ਮਾਲਵਾ ਢਾਡੀ ਸਭਾ ਦੀ ਮੀਟਿੰਗ ਢਾਡੀ ਗੁਲਜ਼ਾਰ ਸਿੰਘ ਗੁਲਸ਼ਨ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਮੰਡੀ ਮੁੱਲਾਂਪੁਰ ਵਿਖੇ ਹੋਈ | ਮੀਟਿੰਗ ਸਮੇਂ ਸਭਾ ਦੇ ਕੰਮਾਂ ਤੇ ਹੋਰ ਧਾਰਮਿਕ ਵਿਚਾਰਾਂ ਹੋਈਆਂ | ਪਿਛਲੇ ਸਮੇਂ ਅਕਾਲ ਚਲਾਣਾ ਕਰ ਗਏ ਸਭਾ ਦੇ ਸਲਾਹਕਾਰ ਢਾਡੀ ਅਮਰਜੀਤ ਸਿੰਘ ਮੋਰਕਰੀਮਾਂ ਨੂੰ ਸਮੁੱਚੇ ਮੈਂਬਰਾਂ ਨੇ ਸ਼ਰਧਾਂਜਲੀ ਦਿੱਤੀ | ਸਵ: ਢਾਡੀ ਅਮਰਜੀਤ ਸਿੰਘ ਦੇ ਅਕਾਲ ਚਲਾਣੇ ਬਾਅਦ ਭਾਈ ਬਲਦੇਵ ਸਿੰਘ ਰਕਬਾ ਨੂੰ ਸਭਾ ਲਈ ਸਲਾਹਕਾਰ ਚੁਣਿਆ ਗਿਆ | ਢਾਡੀ ਕਪੂਰ ਸਿੰਘ ਤਲਵਾੜਾ ਨੂੰ ਜੂਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ | ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਐਕਟ 2026 ਦੀ ਗੱਲ ਕਰਦਿਆਂ ਢਾਡੀ ਗੁਲਜ਼ਾਰ ਸਿੰਘ ਗੁਲਸ਼ਨ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਬੰਧੀ ਹੋ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਇਹ ਕਾਨੂੰਨ ਸਮੇਂ ਦੀ ਲੋੜ ਸੀ | ਉਨ੍ਹਾਂ ਕਿਹਾ ਕਿ ਭਾਵੇਂ ਰਾਜਪਾਲ ਦੇ ਦਸਤਖ਼ਤਾਂ ਬਾਅਦ ਇਹ ਕਾਨੂੰਨ ਲਾਗੂ ਹੋ ਗਿਆ, ਪ੍ਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਦੀ ਸੂਰਤ ਵਿਚ ਇਸ ਕਾਨੂੰਨ ਦੀ ਪਾਲਣਾ ਵੀ ਇੰਨ-ਬਿੰਨ ਹੋਵੇ, ਭਾਵ ਦੋਸ਼ੀ ਕੋਈ ਵੀ ਹੋਵੇ ਉਸ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿਵਾਈਆਂ ਜਾਣ | ਇਸ ਸਮੇਂ ਸੀਨੀਅਰ ਮੀਤ ਪ੍ਰਧਾਨ ਗਿਆਨੀ ਜਗਦੀਸ਼ ਸਿੰਘ ਤਲਵਾੜਾ, ਗੁਰਮੇਲ ਸਿੰਘ ਬੱਦੋਵਾਲ, ਸੁਖਨਿਰੰਜਣ ਸਿੰਘ ਸੁੰਮਣ, ਸ਼ਮਸ਼ੇਰ ਸਿੰਘ ਖੰਡੂਰ, ਦਲਬਾਰਾ ਸਿੰਘ ਸਹੌਲੀ, ਦਲਜੀਤ ਸਿੰਘ ਅੱਬੂਵਾਲ, ਕਪੂਰ ਸਿੰਘ ਤਲਵਾੜਾ, ਬਲਦੇਵ ਸਿਮਘ ਰਕਬਾ, ਅਜੀਤਪਾਲ ਸਿੰਘ ਸਫਰੀ, ਇੰਦਰਜੀਤ ਸਿੰਘ ਗੁਲਸ਼ਨ, ਜਗਵਿੰਦਰ ਸਿੰਘ ਪਮਾਲ, ਹਰਨੇਕ ਸਿੰਘ ਰੂਮੀ, ਨੈਬ ਸਿੰਘ ਹਸਨਪੁਰ, ਜਤਿੰਦਰ ਸਿੰਘ ਰਕਬਾ, ਸੁਖਦੀਪ ਸਿੰਘ ਪਮਾਲ, ਸੰਦੀਪ ਸਿੰਘ ਬੱਲੋਵਾਲ, ਪ੍ਰਭਜੋਤ ਸਿੰਘ ਪਮਾਲ, ਦਿਲਾਗ ਸਿੰਘ ਚਮਿੰਡਾ, ਮੱਖਣਦੀਪ ਸਿੰਘ ਤਿਹਾੜਾ, ਹਰਪ੍ਰੀਤ ਸਿੰਘ ਭਨੋਹੜ, ਮੌਜੂਦ ਰਹੇ |
ਪਿਛਲੀ ਖ਼ਬਰ ਹੋਮਿਓਪੈਥੀ ਨੇ ਦਿੱਤੀ ਨੌਜਵਾਨ ਨੂੰ ਨਵੀਂ ਜ਼ਿੰਦਗੀ ਅਗਲੀ ਖ਼ਬਰ ਸਰਕਾਰੀ ਹਾਈ ਸਕੂਲ ਚੌਂਕੀਮਾਨ ਵਿਖੇ ਗ੍ਰਾਮ ਪੰਚਾਇਤ ਨੇ ਵਾਟਰ ਕੂਲਰ ਤੇ ਆਰ.ਓ. ਸਿਸਟਮ ਲਗਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।