15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਮੰਡੀ ਮੁੱਲਾਂਪੁਰ 'ਚ ਭਾਜਪਾ ਵਲੋਂ ਡਾ. ਭੀਮ ਰਾਓ ਅੰਬੇਡਕਰ ਦੀ ਜੈਅੰਤੀ ਮਨਾਈ

ਅਜੀਤ ਡੈਸਕ 15-04-2026
ਮੁੱਲਾਂਪੁਰ-ਦਾਖਾ, 14 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਭਾਰਤੀ ਜਨਤਾ ਪਾਰਟੀ ਵਲੋਂ ਮੰਡੀ ਮੁੱਲਾਂਪੁਰ-ਦਾਖਾ 'ਚ ਡਾ: ਬੀ.ਆਰ ਅੰਬੇਡਕਰ ਜੀ ਦਾ ਜਨਮ ਦਿਨ ਅਥਾਹ ਸ਼ਰਧਾ ਨਾਲ ਮਨਾਇਆ ਗਿਆ | ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਜਨਮ ਦਿਨ ਇਕੱਤਰਤਾ ਵਿਚ ਭਾਜਪਾ ਦੇ ਹਲਕਾ ਦਾਖਾ ਇੰਚਾਰਜ ਮੇਜਰ ਸਿੰਘ ਦੇਤਵਾਲ ਉਚੇਚਾ ਪਹੁੰਚੇ | ਸਾਥੀਆਂ ਦੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਦੇਤਵਾਲ ਨੇ ਖ਼ਾਲਸਾ ਪੰਥ ਦੇ ਸਾਜਨਾ ਦਿਵਸ, ਵਿਸਾਖੀ ਦੇ ਪਵਿੱਤਰ ਦਿਹਾੜੇ ਅਤੇ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਨ ਦੀ ਵਧਾਈ ਦਿੱਤੀ | ਮੇਜਰ ਸਿੰਘ ਦੇਤਵਾਲ ਨੇ ਕਿਹਾ ਕਿ ਵਿਦੇਸ਼ਾਂ ਦੀਆਂ ਵਿਸ਼ਵ ਪ੍ਰਸਿੱਧ ਯੂਨੀਵਰਸਿਟੀਆਂ ਵਿਚ ਐੱਮ.ਏ, ਪੀ.ਐੱਚ.ਡੀ, ਡੀ ਲਿਟ, ਹੋਰ ਪੜ੍ਹਾਈ ਵਾਲੇ ਡਾ: ਭੀਮ ਰਾਓ ਵਲੋਂ ਭਾਰਤ ਨੂੰ ਧਰਮ ਨਿਰਪੱਖ ਸੰਵਿਧਾਨ ਦਿੱਤਾ ਗਿਆ | ਮੇਜਰ ਸਿੰਘ ਦੇਤਵਾਲ ਨੇ ਕਿਹਾ ਕਿ ਡਾ: ਭੀਮ ਰਾਓ ਵਲੋਂ ਸਾਨੂੰ ਆਪਸੀ ਭਾਈਚਾਰਾ ਕਾਇਮ ਰੱਖਣ ਲਈ ਪ੍ਰੇਰਿਆ ਗਿਆ | ਜਨਮ ਦਿਨ ਸਮਾਰੋਹ ਸਮੇਂ ਸੰਜੀਵ ਢੰਡ, ਜਗਜੀਵਨ ਸਿੰਘ ਗਰੀਬ, ਗੁਰਜੀਤ ਕੌਰ ਗਾਲਿਬ, ਸ਼ੁਭਮ ਮੁੱਲਾਂਪੁਰ, ਭੁਪਿੰਦਰ ਸਿੰਘ ਮੁੱਲਾਂਪੁਰ, ਅੰਬੂ ਰਾਮ ਮਸ਼ਾਲ, ਦਵਿੰਦਰ ਸਿੰਘ ਅਕਾਲਗੜ੍ਹ, ਜਗਤਾਰ ਸਿੰਘ, ਸੰਦੀਪ ਸ਼ਰਮਾ, ਮਹਿੰਦਰ ਦੇਵ, ਸੁਰੇਸ਼ ਸ਼ਰਮਾ, ਅਨਿਲ ਪਰੂਚੀ, ਮਨੋਹਰ ਸਿੰਘ, ਯਸ਼ਪਾਲ ਸਿੰਗਲਾ, ਸੋਨੀ ਗਾਲਿਬ, ਹਰਮਿੰਦਰ ਸਿੰਘ, ਬਾਵਾ ਜੈਨ, ਵਿਕਾਸ, ਹੋਰ ਮੌਜੂਦ ਸਨ |
ਪਿਛਲੀ ਖ਼ਬਰ ਜੀ.ਟੀ.ਬੀ. ਸਕੂਲ ਸ਼ਿਮਲਾਪੁਰੀ ਵਿਚ ਵਿਸਾਖੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਐੱਸ.ਜੀ.ਜੀ. ਜਨਤਾ ਗਰਲਜ਼ ਕਾਲਜ ਰਾਏਕੋਟ ਵਿਖੇ ਵਿਦਿਆਰਥਣਾਂ ਲਈ ਵਿਦਾਇਗੀ ਸਮਾਰੋਹ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।