15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਲੋਹਟਬੱਦੀ 'ਚ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦਾ ਜਨਮ ਦਿਨ ਮਨਾਇਆ

ਅਜੀਤ ਡੈਸਕ 15-04-2026
ਲੋਹਟਬੱਦੀ, 14 ਅਪ੍ਰੈਲ (ਕੁਲਵਿੰਦਰ ਸਿੰਘ ਡਾਂਗੋਂ)-ਅਨੇਕਾਂ ਲੋਕਾਂ ਦੇ ਮਸੀਹਾ, ਭਾਰਤੀ ਸੰਵਿਧਾਨ ਦੇ ਨਿਰਮਾਤਾ, ਗਿਆਨ ਦੇ ਪ੍ਰਤੀਕ ਅਤੇ ਨਾਰੀ ਜਾਤੀ ਦੇ ਮੁਕਤੀਦਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ 135ਵੇਂ ਜਨਮ ਦਿਨ ਮੌਕੇ ਪਿੰਡ ਲੋਹਟਬੱਦੀ ਵਿਖੇ ਸਮਾਗਮ ਕਰਵਾਏ ਗਏ | ਸਮਾਗਮ 'ਚ ਬੂਟਾ ਸਿੰਘ ਖ਼ਾਲਸਾ ਸੰਗੋਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਉਨਾਂ ਕਿਹਾ ਕਿ ਬਾਬਾ ਸਾਹਿਬ ਤੰਗੀਆਂ ਤੁਰਸ਼ੀਆਂ ਹੀ ਨਹੀਂ ਸਗੋਂ ਸਮਾਜ ਦੀ ਊਚ-ਨੀਚ ਵਾਲੀ ਸੌੜੀ ਸੋਚ ਨੂੰ ਆਪਣੇ ਦਿਲ, ਦਿਮਾਗ ਅਤੇ ਤਨ 'ਤੇ ਸਹਿਣ ਉਪਰੰਤ ਉੱਚ ਪੱਧਰ ਦੀ ਪੜ੍ਹਾਈ ਕਰਕੇ ਦੁਨੀਆਂ ਦੇ ਮਹਾਨ ਵਿਦਵਾਨ ਬਣੇ | ਉਨਾਂ ਨੇ ਸਮਾਜ ਦੀ ਪੀੜਾ ਨੂੰ ਬਹੁਤ ਹੀ ਨੇੜੇ ਤੋਂ ਦੇਖਿਆ ਅਤੇ ਆਪਣੇ ਪਿੰਡੇ 'ਤੇ ਹੰਡਾਇਆ | ਜੇਕਰ ਅੱਜ ਅਸੀਂ ਉੱਚ ਅਹੁਦਿਆਂ 'ਤੇ ਰਹਿੰਦਿਆਂ ਚੰਗੀ ਜ਼ਿੰਦਗ਼ੀ ਗੁਜਾਰ ਰਹੇ ਹਾਂ ਇਹ ਸਭ ਡਾ. ਅੰਬੇਡਕਰ ਦੀ ਬਦੌਲਤ ਹੈ | ਇਸ ਮੌਕੇ ਪ੍ਰਧਾਨ ਭਾਗ ਸਿੰਘ ਨੇ ਹਾਜ਼ਰ ਲੋਕਾਂ ਨੂੰ ਬਾਬਾ ਸਾਹਿਬ ਦੇ ਜਨਮ ਦਿਨ ਦੀ ਵਧਾਈ ਦਿੱਤੀ | ਇਸ ਮੌਕੇ ਲੋਹਟਬੱਦੀ ਨਾਲ ਸਬੰਧਿਤ ਵਿੱਦਿਅਕ ਖੇਤਰ 'ਚ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਕਿਸ਼ਨ ਸਿੰਘ ਖ਼ਾਲਸਾ ਸਕੱਤਰ, ਜਸਵਿੰਦਰ ਸਿੰਘ ਖ਼ਜ਼ਾਨਚੀ, ਚਰਨਜੀਤ ਸਿੰਘ ਪੰਚ, ਅਵਤਾਰ ਸਿੰਘ ਠੇਕੇਦਾਰ, ਸੱਤਪਾਲ ਸਿੰਘ, ਜੋਬਨ ਸਿੰਘ ਫੌਜੀ, ਮਸਤਾਨ ਸਿੰਘ, ਮੇਜਰ ਸਿੰਘ ਫੌਜ਼ੀ, ਜਗਤਾਰ ਸਿੰਘ ਤਾਰੀ, ਜਗਜੀਤ ਸਿੰਘ ਭੱਟੀ ਐਕਸੀਅਨ, ਬਲਦੇਵ ਸਿੰਘ ਸੁਖਮਨੀ, ਸੁਰਜੀਤ ਸਿੰਘ ਮੀਤਾ, ਕੇਵਲ ਸਿੰਘ ਫੌਜੀ, ਛਿੰਦਾ ਸਿੰਘ ਪਲੰਬਰ, ਇੰਦਰਜੀਤ ਸਿੰਘ ਗਰੀਸ, ਗੁਰਪ੍ਰੀਤ ਸਿੰਘ ਗੋਪੀ, ਕੁਲਦੀਪ ਸਿੰਘ ਡਾਂਗੋਂ ਟੇਲਰ, ਜਗਰੂਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਐੱਸ.ਜੀ.ਜੀ. ਜਨਤਾ ਗਰਲਜ਼ ਕਾਲਜ ਰਾਏਕੋਟ ਵਿਖੇ ਵਿਦਿਆਰਥਣਾਂ ਲਈ ਵਿਦਾਇਗੀ ਸਮਾਰੋਹ ਕਰਵਾਇਆ ਅਗਲੀ ਖ਼ਬਰ ਬੁਰਜ ਲਿੱਟਾਂ ਦੁੱਧ ਉਤਪਾਦਕ ਸਹਿਕਾਰੀ ਸਭਾ ਦਾ ਪਰਮਜੀਤ ਸਿੰਘ ਸਿੱਧੂ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।