15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਸੀ.ਪੀ.ਆਈ. (ਐੱਮ) ਦਫ਼ਤਰ ਰਾਏਕੋਟ ਵਿਖੇ ਸੰਵਿਧਾਨ ਦੇ ਨਿਰਮਾਤਾ ਡਾ. ਅੰਬੇਡਕਰ ਦਾ ਜਨਮ ਦਿਨ ਮਨਾਇਆ

ਅਜੀਤ ਡੈਸਕ 15-04-2026
ਰਾਏਕੋਟ, 14 ਅਪ੍ਰੈਲ (ਬਲਵਿੰਦਰ ਸਿੰਘ ਲਿੱਤਰ)-ਸੀ.ਪੀ.ਆਈ (ਐੱਮ) ਦਫ਼ਤਰ ਰਾਏਕੋਟ ਵਿਖੇ ਸੰਵਿਧਾਨ ਦੇ ਨਿਰਮਾਤਾ ਡਾ: ਭੀਮ ਰਾਓ ਅੰਬੇਦਕਰ ਦਾ ਜਨਮ ਦਿਨ ਪ੍ਰਧਾਨ ਸੁਰਿੰਦਰ ਸਿੰਘ ਸੀਲੋ੍ਹਆਣੀ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ | ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਡਾ: ਭੀਮ ਰਾਓ ਅੰਬੇਦਕਰ ਵਲੋਂ ਦੇਸ਼ ਦੇ ਲੋਕਾਂ ਨੂੰ ਸਮਾਨਤਾ ਰੱਖਣ ਅਤੇ ਦਲਿਤ ਲੋਕਾਂ ਕੀਤੀਆਂ ਕੁਰਬਾਨੀਆਂ ਨੂੰ ਸਦਾ ਯਾਦ ਰੱਖਿਆ ਜਾਵੇਗਾ ਕਿਉੁਾਕਿ ਡਾ: ਅੰਬੇਦਕਰ ਇਕ ਗਰੀਬ ਪਰਿਵਾਰ ਵਿਚ ਜਨਮੇ ਅਤੇ ਦੇਸ਼ ਦੀ ਭਲਾਈ ਲਈ ਲਾਸਾਨੀ ਕੰਮ ਕੀਤੇ, ਜਿੰਨ੍ਹਾਂ ਨੂੰ ਸੰਵਿਧਾਨ ਬਣਾਉਣ ਲਈ ਸੰਵਿਧਾਨਕ ਸਭਾ ਦਾ ਚੇਅਰਮੈਨ ਚੁਣਿਆ ਗਿਆ, ਸੰਵਿਧਾਨ ਵਿਚ ਦਲਿਤ ਵਰਗ ਨੂੰ ਸਮਾਨਤਾ ਦਾ ਅਧਿਕਾਰ ਦਿੱਤਾ ਗਿਆ ਅਤੇ ਭਾਰਤ ਨੂੰ ਇਕ ਧਰਮ ਨਿਰਪੱਖ ਦੇਸ਼ ਬਣਾਇਆ | ਆਪ ਨੇ ਉੱਚ ਵਿੱਦਿਆ ਕੋਲੰਬੀਆ ਅਤੇ ਲੰਡਨ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਅਤੇ ਚਾਰ ਡੀ ਲਿੱਟ ਉਪਾਧੀਆਂ ਪ੍ਰਾਪਤ ਕੀਤੀਆਂ | ਇਸ ਮੌਕੇ ਆਗੂਆਂ ਨੇ ਡਾ: ਅੰਬੇਦਕਰ ਵਲੋਂ ਦਿੱਤੇ ਸੰਦੇਸ਼ ਪੜ੍ਹੋ, ਜੁੜੋ ਅਤੇ ਸੰਘਰਸ਼ ਕਰੋ ਸਬੰਧੀ ਅਮਲ ਕਰਨ ਦਾ ਪ੍ਰਣ ਲਿਆ |
ਇਸ ਮੌਕੇ ਕਾਮਰੇਡ ਬਲਜੀਤ ਸਿੰਘ ਗਰੇਵਾਲ, ਮਾ: ਮੁਖਤਿਆਰ ਸਿੰਘ ਜਲਾਲਦੀਵਾਲ, ਮਾ: ਫਕੀਰ ਚੰਦ ਦੱਧਾਹੂਰ, ਕੁਲਦੀਪ ਸਿੰਘ ਜੌਹਲਾਂ, ਕਾਮਰੇਡ ਹਰਪਾਲ ਸਿੰਘ ਤਹਿਸੀਲ ਸਕੱਤਰ ਵਲੋਂ ਡਾ: ਅੰਬੇਦਕਰ ਦੀ ਜੀਵਨੀ ਅਤੇ ਉਨ੍ਹਾਂ ਵਲੋਂ ਸਮਾਜ ਲਈ ਕੀਤੇ ਕੰਮਾਂ ਬਾਰੇ ਚਾਨਣਾ ਪਾਇਆ | ਇਸ ਮੌਕੇ ਹਰਜਿੰਦਰ ਸਿੰਘ ਗਰੇਵਾਲ, ਤੋਤਾ ਸਿੰਘ ਸਹਿਬਾਜਪੁਰਾ, ਸਤਨਾਮ ਸਿੰਘ ਆਂਡਲੂ, ਲਖਬੀਰ ਸਿੰਘ ਭੈਣੀ ਦਰੇੜਾ, ਬਲਵਿੰਦਰ ਸਿੰਘ ਭੈਣੀ ਦਰੇੜਾ, ਜਗੀਰ ਸਿੰਘ ਜਲਾਲਦੀਵਾਲ, ਮਨਪ੍ਰੀਤ ਸਿੰਘ ਜੌਹਲਾਂ, ਓਮ ਪ੍ਰਕਾਸ਼ ਅਕਾਲਗੜ੍ਹ, ਸੁਰਿੰਦਰ ਸਿੰਘ ਸੀਲੋਆਣੀ, ਗੁਰਮੀਤ ਸਿੰਘ ਜੌਹਲਾਂ, ਰਣਧੀਰ ਸਿੰਘ ਰਾਏਕੋਟ, ਸ਼ਿਆਮ ਸਿੰਘ ਭੈਣੀ ਰੋੜਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜਗਰਾਓਾ ਵਿਚ ਕੰਨਾਂ ਦੇ ਮੁਫ਼ਤ ਟੈਸਟ ਅਤੇ 50 ਫੀਸਦੀ ਛੋਟ 'ਤੇ ਕੰਨਾਂ ਦੀਆਂ ਮਸ਼ੀਨਾਂ ਉਪਲੱਬਧ ਅਗਲੀ ਖ਼ਬਰ ਨਿਊ ਮਾਡਲ ਸੀ. ਸੈਕੰ. ਸਕੂਲ ਨੰਗਲ ਖੁਰਦ ਦਾ ਅੱਠਵੀਂ ਜਮਾਤ ਦਾ ਨਤੀਜਾ 100 ਫ਼ੀਸਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।