15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਅਕਾਲੀ ਦਲ ਵਲੋਂ ਚੇਅਰਮੈਨ ਦੀ ਚੋਣ 'ਚ 'ਆਪ' ਦੀ ਮੱਦਦ ਕਰਨ 'ਤੇ 2 ਮੈਂਬਰਾਂ ਨੂੰ ਕਾਰਨ ਦੱਸੋ ਨੋਟਿਸ

ਅਜੀਤ ਡੈਸਕ 03-04-2026
ਜਗਰਾਉਂ, 2 ਅਪ੍ਰੈਲ (ਹਰਵਿੰਦਰ ਸਿੰਘ ਖ਼ਾਲਸਾ)-ਸ਼੍ਰੋਮਣੀ ਅਕਾਲੀ ਦਲ ਵਲੋਂ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਮੌਕੇ 'ਆਪ' ਦੇ ਚੇਅਰਮੈਨ ਨੂੰ ਵੋਟ ਪਾਉਣ ਵਾਲੇ ਦੋ ਮੈਂਬਰਾਂ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਹੈ | ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਵਲੋਂ ਪਾਰਟੀ ਦਫ਼ਤਰ ਜਗਰਾਉਂ ਵਿਖੇ ਹਲਕਾ ਇੰਚਾਰਜ ਐੱਸ.ਆਰ. ਕਲੇਰ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਦੋ ਮੈਂਬਰਾਂ ਨੂੰ ਵਿਰੋਧੀ ਧਿਰ ਦੀ ਹਮਾਇਤ ਕਰਨ ਅਤੇ ਪਾਰਟੀ ਵਿਰੋਧੀ ਗਤੀਵਿਧੀਆਂ ਵਿਚ ਸ਼ਾਮਿਲ ਕਰਾਰ ਦਿੱਤਾ ਹੈ | ਇਸ ਮੌਕੇ ਐੱਸ.ਆਰ .ਕਲੇਰ ਨੇ ਆਖਿਆ ਕਿ ਪਾਰਟੀ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀਆਂ ਹਦਾਇਤਾਂ ਅਨੁਸਾਰ ਪਾਰਟੀ ਨਿਸ਼ਾਨ 'ਤੇ ਜਿੱਤੇ ਮੈਬਰਾਂ ਨੂੰ ਵਿਰੋਧੀ ਧਿਰਾਂ ਦੇ ਸਮਰਥਨ ਲਈ ਕੋਈ ਹਦਾਇਤ ਨਹੀਂ ਜਾਰੀ ਕੀਤੀ ਤੇ ਨਿਯਮਾਂ ਅਨੁਸਾਰ ਨਾ ਹੀ ਪਾਰਟੀ ਵਲੋਂ ਕਿਸੇ ਰਾਜਨੀਤਕ ਦਲ ਨਾਲ ਚੋਣ ਸਮਝੌਤਾ ਸੀ, ਪ੍ਰੰਤੂ ਦੋ ਮੈਂਬਰਾਂ ਨੇ ਅਨੁਸ਼ਾਸਨ ਭੰਗ ਕਰਕੇ ਪਾਰਟੀ ਨੂੰ ਢਾਅ ਲਾਈ ਹੈ | ਸ੍ਰੀ ਕਲੇਰ ਨੇ ਦੱਸਿਆ ਕਿ ਪਾਰਟੀ ਨਿਸ਼ਾਨ 'ਤੇ ਲੜੇ ਦੋ ਬਲਾਕ ਸੰਮਤੀ ਮੈਬਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ | ਕਲੇਰ ਨੇ ਆਖਿਆ ਕਿ ਜੇਕਰ 7 ਦਿਨਾਂ ਵਿਚ ਇਸ ਨੋਟਿਸ ਦਾ ਜਵਾਬ ਨਹੀਂ ਆਉਂਦਾ ਹੈ ਤਾਂ ਅਨੁਸ਼ਾਸਨ ਭੰਗ ਕਰਨ ਵਾਲੇ ਬਲਾਕ ਸੰਮਤੀ ਮੈਂਬਰਾਂ ਖਿਲਾਫ਼ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸਾਬਕਾ ਚੇਅਰਮੈਨ ਦੀਦਾਰ ਸਿੰਘ ਮਲਕ, ਸਾਬਕਾ ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਦਵਿੰਦਰਜੀਤ ਸਿੰਘ ਸਿੱਧੂ, ਸਰਕਲ ਪ੍ਰਧਾਨ ਪਰਮਿੰਦਰ ਸਿੰਘ ਚੀਮਾ, ਸਰਕਲ ਪ੍ਰਧਾਨ ਸ਼ਿਵਰਾਜ ਸਿੰਘ, ਸਰਕਲ ਪ੍ਰਧਾਨ ਰਣਧੀਰ ਸਿੰਘ ਚਕਰ, ਸਰਕਲ ਪ੍ਰਧਾਨ ਸਰਪ੍ਰੀਤ ਸਿੰਘ ਕਾਉਂਕੇ, ਸਰਕਲ ਪ੍ਰਧਾਨ ਕੁਲਦੀਪ ਸਿੰਘ ਗਿੱਦੜਵਿੰਡੀ, ਸਰਕਲ ਪ੍ਰਧਾਨ ਮਨਦੀਪ ਸਿੰਘ ਗਾਲਿਬ, ਸਰਕਲ ਪ੍ਰਧਾਨ ਚਰਨਜੀਤ ਸਿੰਘ ਆਦਿ ਨੇ ਅਨੁਸ਼ਾਸਨ ਭੰਗ ਕਰਨ ਵਾਲੇ ਦੋ ਮੈਂਬਰਾਂ ਖ਼ਿਖਲਾਫ਼ ਕਾਰਵਾਈ 'ਤੇ ਸਹਿਮਤੀ ਜਿਤਾਈ ਹੈ |
ਪਿਛਲੀ ਖ਼ਬਰ ਸਿਰਮੌਰ ਸੰਸਥਾ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਪ੍ਰਧਾਨਾਂ ਨੂੰ ਮਿਲਣ ਲਈ ਭਾਜਪਾ ਸਰਕਾਰ ਕੋਲ ਸਮਾਂ ਨਹੀਂ, ਫਿਰ ਸਿੱਖ... ਅਗਲੀ ਖ਼ਬਰ ਮਿਆਮੀ ਹਵਾਈ ਅੱਡੇ 'ਤੇ ਵਾਧੂ ਬੈਗ ਲਈ ਅਦਾਇਗੀ ਕਰਨ ਤੋਂ ਨਾਂਹ ਕਰਨ 'ਤੇ 3 ਔਰਤਾਂ ਗਿ੍ਫਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।