ਮੁੱਲਾਂਪੁਰ-ਦਾਖਾ, 1 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਸ਼ਹਿਰ 'ਚ ਵੱਡੇ ਬੈਂਕ ਪੀ.ਐੱਨ.ਬੀ ਦੀ ਰਾਏਕੋਟ ਰੋਡ ਮੰਡੀ ਮੁੱਲਾਂਪੁਰ ਰੇਲਵੇ ਫਲਾਈਓਵਰ ਹੇਠ ਮੁੱਖ ਬ੍ਰਾਂਚ 'ਚ ਨਵੇਂ ਵਿੱਤੀ ਵਰ੍ਹੇ (19 ਚੇਤ) ਇਕ ਅਪ੍ਰੈਲ ਦੀ ਆਮਦ 'ਤੇ ਨਵੀਂ ਆਰੰਭਤਾ ਕੰਪਿਊਟਰ (ਲਾਗਇਨ) ਕਰਨ ਤੋਂ ਪਹਿਲਾਂ ਪ੍ਰਮਾਤਾਮਾ ਦਾ ਓਟ ਆਸਰਾ ਲੈਂਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ੍ਰੀ ਸੁਖਮਨੀ ਸਾਹਿਬ ਪਾਠ ਦੇ ਭੋਗ ਉਪਰੰਤ ਗੁਰਬਾਣੀ ਕੀਰਤਨ ਸਰਵਣ ਕਰਵਾਇਆ | ਮੰਡੀ ਮੁੱਲਾਂਪੁਰ ਪੰਜਾਬ ਨੈਸ਼ਨਲ ਬੈਂਕ ਖਾਤਾਧਾਰਕਾਂ ਨੂੰ ਸੀਨੀਅਰ ਮੈਨੇਜਰ ਪਵਨ ਕੁਮਾਰ ਗੁਪਤਾ ਨੇ ਸਮੁੱਚੇ ਸਟਾਫ਼ ਵਲੋਂ ਜੀ ਆਇਆਂ ਕਿਹਾ ਗਿਆ | ਰਾਏਕੋਟ ਰੋਡ 'ਤੇ ਬਿ੍ਜ ਹੇਠ ਪੀ.ਐੱਨ.ਬੀ. ਬੈਂਕ ਦੇ ਖਾਤਾਧਾਰਕ, ਸ਼ਹਿਰ ਦੇ ਹੋਰ ਪਤਵੰਤਿਆਂ ਦੀ ਵੱਡੀ ਭੀੜ ਨੂੰ ਸੰਬੋਧਨ ਹੁੰਦਿਆਂ ਬੈਂਕ ਮੈਨੇਜਰ ਪਵਨ ਗੁਪਤਾ ਨੇ ਕਿਹਾ ਕਿ ਪੰਜਾਬ ਨੈਸ਼ਨਲ ਬੈਂਕ ਆਪ ਦਾ ਆਪਣਾ ਬੈਂਕ ਹੈ, ਅੱਜ ਕੰਮ ਦੀ ਆਰੰਭਤਾ ਸਮੇਂ ਧਾਰਮਿਕ ਸਮਾਗਮ ਵਿਚ ਸ਼ਮੂਲੀਅਤ ਕਰਕੇ ਸਾਡੀ ਬੈਂਕ ਅਤੇ ਸਾਡੇ ਪ੍ਰਤੀ ਪਿਆਰ ਦਾ ਇਜ਼ਹਾਰ ਕੀਤਾ | ਮੈਨੇਜਰ ਗੁਪਤਾ ਵਲੋਂ ਬੈਂਕ ਦੁਆਰਾ ਆਪਣੇ ਗ੍ਰਾਹਕਾਂ ਨੂੰ ਨਿਊ ਅਪਡੇਟ 2026 ਲਾਗਿਨ ਐਂਡ ਰਜਿਸਟ੍ਰੇਸ਼ਨ ਬਾਰੇ ਵੀ ਜਾਣਕਾਰੀ ਦਿੱਤੀ | ਸਮਾਰੋਹ ਉਪਰੰਤ ਧਾਰਮਿਕ ਸਮਾਗਮ 'ਚ ਪਹੁੰਚੀ ਸੰਗਤ ਲਈ ਬੈਂਕ ਵਲੋਂ ਪੂਰੀਆਂ-ਛੋਲੇ ਦਾ ਲੰਗਰ ਅਤੁੱਟ ਵਰਤਾਇਆ ਗਿਆ | ਬੈਂਕ ਮੈਨੇਜਰ ਪਵਨ ਗੁਪਤਾ, ਪੁਨੀਤ ਕੁਮਾਰ, ਰਮਨਦੀਪ ਕੌਰ, ਰੁਪਿੰਦਰ ਕੌਰ, ਚਮਕੌਰ ਸਿੰਘ, ਸਿਮਰਨਪਾਲ ਸਿੰਘ, ਈਸ਼ਵਰ ਦਾਸ, ਹਿਮਾਨੀ ਸ਼ਰਮਾ, ਸਤਪਾਲ ਸਿੰਘ, ਅਵਤਾਰ ਸਿੰਘ, ਨਿਤਿਨ ਕੁਮਾਰ, ਸ਼ੁਭਮ, ਰੋਹਨ ਅਰੋੜਾ, ਮਨਿੰਦਰ ਸਿੰਘ, ਬੈਂਕ ਦੇ ਹੋਰ ਸਟਾਫ਼ ਵਲੋਂ ਲੰਗਰ ਦੀ ਸੇਵਾ ਕਰਕੇ ਪੁੰਨ ਦਾ ਕੰਮ ਕੀਤਾ |