15-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਪੰਜਾਬ ਸੋਲਰ ਵਲੋਂ ਘਰਾਂ ਲਈ ਸੋਲਰ ਲਗਵਾਉਣ ਦੀ ਸੁਵਿਧਾ, ਬਿਜਲੀ ਦੇ ਬਿੱਲ ਤੋਂ ਮਿਲੇਗੀ ਰਾਹਤ- ਦਿਉਲ

ਅਜੀਤ ਡੈਸਕ 09-03-2026
ਭੂੰਦੜੀ, 8 ਮਾਰਚ (ਕੁਲਦੀਪ ਸਿੰਘ ਮਾਨ)-ਵੱਧ ਰਹੀਆਂ ਬਿਜਲੀ ਦੀਆਂ ਕੀਮਤਾਂ ਦੇ ਮੱਦੇਨਜ਼ਰ ਲੋਕਾਂ ਨੂੰ ਸਸਤੀ ਅਤੇ ਪਰਿਆਵਰਣ-ਮਿੱਤਰ ਊਰਜਾ ਮੁਹੱਈਆ ਕਰਵਾਉਣ ਲਈ ਪੰਜਾਬ ਸੋਲਰ ਵਲੋਂ ਘਰਾਂ ਵਿਚ ਸੋਲਰ ਸਿਸਟਮ ਲਗਾਉਣ ਦੀ ਸੇਵਾ ਸ਼ੁਰੂ ਕੀਤੀ ਗਈ ਹੈ | ਸੰਸਥਾ ਦੇ ਪ੍ਰਬੰਧਕ ਐੱਮ.ਡੀ. ਸਿਕੰਦਰ ਸਿੰਘ ਦਿਉਲ ਭੂੰਦੜੀ ਨੇ ਦੱਸਿਆ ਕਿ ਸੋਲਰ ਸਿਸਟਮ ਲਗਵਾਉਣ ਨਾਲ ਲੋਕ ਬਿਜਲੀ ਦੇ ਭਾਰੀ ਬਿੱਲ ਤੋਂ ਬਚ ਸਕਦੇ ਹਨ ਅਤੇ ਆਪਣੀ ਬਿਜਲੀ ਆਪ ਤਿਆਰ ਕਰ ਸਕਦੇ ਹਨ | ਉਨ੍ਹਾਂ ਦੱਸਿਆ ਕਿ ਕੰਪਨੀ ਵਲੋਂ ਗਾਹਕਾਂ ਨੂੰ ਨੈੱਟ ਮੀਟਰਿੰਗ ਦੀ ਸੁਵਿਧਾ, 25 ਸਾਲ ਦੀ ਵਾਰੰਟੀ ਅਤੇ ਪੂਰੀ ਛੱਤ ਉੱਤੇ ਵੀ ਸੋਲਰ ਸਿਸਟਮ ਲਗਾਉਣ ਦੀ ਸਹੂਲਤ ਦਿੱਤੀ ਜਾ ਰਹੀ ਹੈ | ਇਸ ਦੇ ਨਾਲ ਹੀ ਗਾਹਕਾਂ ਨੂੰ 24 ਘੰਟੇ ਕਸਟਮਰ ਸਹਾਇਤਾ ਵੀ ਪ੍ਰਦਾਨ ਕੀਤੀ ਜਾਂਦੀ ਹੈ | ਉਨ੍ਹਾਂ ਕਿਹਾ ਕਿ ਸੋਲਰ ਊਰਜਾ ਦੀ ਵਰਤੋਂ ਨਾਲ ਨਾ ਸਿਰਫ਼ ਬਿਜਲੀ ਦੇ ਖਰਚੇ ਘੱਟਦੇ ਹਨ, ਸਗੋਂ ਪਰਿਆਵਰਣ ਦੀ ਸੁਰੱਖਿਆ ਵਿਚ ਵੀ ਵੱਡਾ ਯੋਗਦਾਨ ਪੈਂਦਾ ਹੈ | ਇਸ ਲਈ ਲੋਕਾਂ ਨੂੰ ਵੱਧ ਤੋਂ ਵੱਧ ਸੋਲਰ ਊਰਜਾ ਅਪਣਾਉਣੀ ਚਾਹੀਦੀ ਹੈ |
ਪਿਛਲੀ ਖ਼ਬਰ ਜੀ. ਐੱਚ. ਜੀ. ਨਰਸਿੰਗ ਕਾਲਜ 'ਚ ਸਰਬੱਤ ਦੇ ਭਲੇ ਲਈ ਪਾਠ ਦੇ ਭੋਗ ਪਾਏ ਅਗਲੀ ਖ਼ਬਰ 'ਆਪ' ਸਰਕਾਰ ਨੇ ਮਹਿਲਾਵਾਂ ਨੂੰ ਇਕ ਹਜ਼ਾਰ ਰੁਪਏ ਮਹੀਨਾ ਦੇਣ ਦਾ ਵਾਅਦਾ ਪੂਰਾ ਕੀਤਾ- ਮਾਂਗਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।