13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਸਵ: ਹਰਚੰਦ ਸਿੰਘ ਗਿੱਲ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਰੋਹ 8 ਨੂੰ

ਅਜੀਤ ਡੈਸਕ 06-03-2026
ਚੌਂਕੀਮਾਨ, 5 ਮਾਰਚ (ਤੇਜਿੰਦਰ ਸਿੰਘ ਚੱਢਾ)-ਅਮਰੀਕਾ ਦੇ ਰਾਜ ਇੰਡੀਆਨਾਂ ਦੇ ਕਾਰੋਬਾਰੀ ਸਵ: ਹਰਚੰਦ ਸਿੰਘ ਗਿੱਲ ਜਿੰਨ੍ਹਾਂ ਦਾ ਕੁਝ ਸਮਾਂ ਪਹਿਲਾਂ ਅਮਰੀਕਾ ਵਿਚ ਅਚਨਚੇਤ ਦਿਹਾਂਤ ਹੋ ਗਿਆ ਸੀ, ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 8 ਮਾਰਚ ਦਿਨ ਐਤਵਾਰ ਨੂੰ ੰ ਪਿੰਡ ਘੋਲੀਆ ਖੁਰਦ ਜ਼ਿਲ੍ਹਾ ਮੋਗਾ ਵਿਖੇ ਹੋਵੇਗੀ | ਪ੍ਰਵਾਸੀ ਪੰਜਾਬੀ ਲੇਖਕ ਤੇ ਪੱਤਰਕਾਰ ਗੁਰਪ੍ਰੀਤ ਸਿੰਘ ਤਲਵੰਡੀ ਨੇ ਕੈਨੇਡਾ ਤੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਵ: ਗਿੱਲ ਦਾ ਸਮੁੱਚਾ ਪਰਿਵਾਰ ਪਿੰਡ ਘੋਲੀਆ ਖੁਰਦ ਪਹੁੰਚ ਚੁੱਕਾ ਹੈ | ਸਵ: ਹਰਚੰਦ ਸਿੰਘ ਗਿੱਲ ਨਮਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ 8 ਮਾਰਚ, ਦਿਨ ਐਤਵਾਰ ਨੂੰ ਗੁਰਦਵਾਰਾ ਸੰਤ ਬਾਬਾ ਗੁਲਾਬ ਸਿੰਘ (ਅਨੰਦ ਭਵਨ) ਪਿੰਡ ਘੋਲੀਆ ਖੁਰਦ ਵਿਖੇ ਪੈਣ ਤੋਂ ਉਪਰੰਤ ਅੰਤਿਮ ਅਰਦਾਸ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ | ਇਲਾਕੇ ਭਰ ਦੇ ਵੱਖ-ਵੱਖ ਸਮਾਜਿਕ, ਧਾਰਮਿਕ ਤੇ ਰਾਜਨੀਤਿਕ ਆਗੂਆਂ ਵਲੋਂ ਉਨ੍ਹਾਂ ਦੇ ਸਪੁੱਤਰ ਹਰਮੰਦਰ ਸਿੰਘ ਗਿੱਲ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ, ਜਿਨ੍ਹਾਂ ਵਿਚ ਹਲਕਾ ਵਿਧਾਇਕ ਮਨਜੀਤ ਸਿੰਘ ਬਿਲਾਸਪੁਰ, ਕਾਂਗਰਸੀ ਆਗੂ ਭੋਲਾ ਸਿੰਘ ਬਰਾੜ, ਨੌਜਵਾਨ ਆਗੂ ਕਮਲਜੀਤ ਸਿੰਘ ਬਰਾੜ, ਗਿਆਨੀ ਜਸਮਿੰਦਰ ਸਿੰਘ ਸਰਾਂ ਖ਼ਾਲਸਾ, ਮਾ: ਜਤਿੰਦਰਪਾਲ ਸਿੰਘ ਤਲਵੰਡੀ ਆਦਿ ਸ਼ਾਮਿਲ ਹਨ |
ਪਿਛਲੀ ਖ਼ਬਰ ਸਵ. ਠੇਕੇਦਾਰ ਦਰਸ਼ਨ ਸਿੰਘ ਚਾਹਲ ਨੂੰ ਸ਼ਰਧਾਂਜਲੀਆਂ ਭੇਟ ਅਗਲੀ ਖ਼ਬਰ ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲਿਆਂ ਦਾ 21ਵਾਂ ਮਹਾਂਉਤਸਵ 15 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।