13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਪਿੰਡ ਰਾਮਗੜ੍ਹ ਭੁੱਲਰ ਦਾ ਨੌਜਵਾਨ ਅਰਸਰਾਜ ਸਿੰਘ ਭੁੱਲਰ ਕੈਨੇਡਾ ਨੇਵੀ 'ਚ ਹੋਇਆ ਭਰਤੀ

ਅਜੀਤ ਡੈਸਕ 06-03-2026
ਜਗਰਾਉਂ/ਚੌਂਕੀਮਾਨ, 5 ਮਾਰਚ (ਹਰਵਿੰਦਰ ਸਿੰਘ ਖ਼ਾਲਸਾ, ਤੇਜਿੰਦਰ ਸਿੰਘ ਚੱਢਾ)-ਪੰਜਾਬੀ ਆਪਣੀ ਮਿਹਨਤ ਸਦਕਾ ਵਿਦੇਸ਼ਾਂ ਵਿਚ ਝੰਡੇ ਗੱਡ ਰਹੇ ਹਨ ਜਿਸ ਦੀ ਮਿਸਾਲ ਹਲਕਾ ਜਗਰਾਉਂ ਦੇ ਪਿੰਡ ਰਾਮਗੜ੍ਹ ਭੁੱਲਰ ਦੇ ਨੌਜਵਾਨ ਅਰਸਰਾਜ ਸਿੰਘ ਭੁੱਲਰ ਨੇ ਕੈਨੇਡੀਅਨ ਨੇਵੀ ਵਿਚ ਭਰਤੀ ਹੋ ਕੇ ਦਿੱਤੀ ਹੈ | ਅਰਸਰਾਜ ਸਿੰਘ ਭੁੱਲਰ ਨੇ ਆਪਣੇ ਪਿਤਾ ਗੁਰਦੀਪ ਸਿੰਘ ਭੁੱਲਰ ਕੈਨੇਡਾ, ਮਾਤਾ ਸੁਖਜੀਤ ਕੌਰ ਭੁੱਲਰ, ਦਾਦਾ ਸਵ: ਬਖਸੀਸ ਸਿੰਘ ਭੁੱਲਰ ਤੇ ਨਾਨਾ ਬਲਵੀਰ ਸਿੰਘ ਗਿੱਲ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ | ਇਸ ਮੌਕੇ ਅਰਸਰਾਜ ਸਿੰਘ ਭੁੱਲਰ ਦੇ ਫੁੱਫੜ ਥਾਣੇਦਾਰ ਸੁਖਵਿੰਦਰ ਸਿੰਘ ਹਾਂਸ ਸੂਜਾਪੁਰ ਨੇ ਦੱਸਿਆ ਕਿ ਅਰਸਰਾਜ ਸਿੰਘ ਭੁੱਲਰ ਆਪਣੀ ਪੜ੍ਹਾਈ ਕਰਨ ਤੋਂ ਬਾਅਦ ਕੈਨਡੀਅਨ ਨੇਵੀ ਵਿਚ ਭਰਤੀ ਹੋਇਆ ਤੇ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਆਪਣੀ ਡਿਊਟੀ ਨੇਵੀ ਵਿਕਟੋਰੀਆ (ਕੈਨੇਡਾ) ਵਿਚ ਜੁਆਇੰਨ ਕੀਤੀ | ਭੁੱਲਰ ਪਰਿਵਾਰ ਨੂੰ ਵੱਖ-ਵੱਖ ਸਿਆਸੀ ਤੇ ਸਮਾਜਿਕ ਆਗੂਆਂ ਨੇ ਵਧਾਈ ਦਿੱਤੀ |
ਪਿਛਲੀ ਖ਼ਬਰ ਸ੍ਰੀ ਸ਼ਿਆਮ ਪ੍ਰਭੂ ਖਾਟੂ ਵਾਲਿਆਂ ਦਾ 21ਵਾਂ ਮਹਾਂਉਤਸਵ 15 ਨੂੰ ਅਗਲੀ ਖ਼ਬਰ ਪਿੰਡ ਵਲੀਪੁਰ ਕਲਾਂ 'ਚ ਹੋਣ ਵਾਲਾ ਕਬੱਡੀ ਟੂਰਨਾਮੈਂਟ ਮੁਲਤਵੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।