ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਐਜੂਕੇਸ਼ਨ ਹਲਵਾਰਾ ਵਿਖੇ 'ਵਿਸ਼ਵ ਰੇਡੀਓ ਦਿਵਸ' ਮਨਾਇਆ
ਅਜੀਤ ਡੈਸਕ
20-02-2026
ਰਾਏਕੋਟ/ਹਲਵਾਰਾ, 19 ਫਰਵਰੀ (ਬਲਵਿੰਦਰ ਸਿੰਘ ਲਿੱਤਰ, ਮਨਦੀਪ ਸਿੰਘ ਉੱਭੀ)-ਨਾਮਵਰ ਵਿੱਦਿਅਕ ਸੰਸਥਾ ਸ੍ਰੀ ਗੁਰੂ ਰਾਮਦਾਸ ਕਾਲਜ ਆਫ਼ ਐਜੂਕੇਸ਼ਨ ਹਲਵਾਰਾ ਵਿਖੇ 'ਵਿਸ਼ਵ ਰੇਡੀਓ ਦਿਵਸ' ਮਨਾਇਆ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਚੇਅਰਮੈਨ ਰਣਜੀਤ ਸਿੰਘ ਨੇ ਦੱਸਿਆ ਕਿ ਵਿਸ਼ਵ ਰੇਡੀਓ ਦਿਵਸ, ਜੋ ਹਰ ਸਾਲ 13 ਫਰਵਰੀ ਨੂੰ ਮਨਾਇਆ ਜਾਂਦਾ ਹੈ ਅਤੇ ਇਹ ਦਿਨ ਸੰਨ 1946 ਵਿੱਚ ਸੰਯੁਕਤ ਰਾਸ਼ਟਰ ਰੇਡੀਓ ਦੀ ਸਥਾਪਨਾ ਦੀ ਯਾਦ ਵਿਚ ਮਨਾਇਆ ਜਾਂਦਾ ਹੈ | ਵਿਸ਼ਵ ਰੇਡੀਓ ਦਿਵਸ 2026 ਦਾ ਵਿਸ਼ਾ ਹੈ ਰੇਡੀਓ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ: ਏ.ਆਈ ਇਕ ਔਜ਼ਾਰ ਹੈ, ਆਵਾਜ਼ ਨਹੀਂ | ਪਹਿਲੇ ਕਮਿਊਨਿਟੀ ਰੇਡੀਓ ਸਟੇਸ਼ਨ ਦਾ ਉਦਘਾਟਨ 1 ਫਰਵਰੀ 2004 ਨੂੰ ਭਾਰਤ ਰਤਨ ਸ਼੍ਰੀ ਲਾਲ ਕਿ੍ਸ਼ਨ ਅਡਵਾਨੀ ਦੁਆਰਾ ਕੀਤਾ ਗਿਆ ਸੀ | ਉੱਤਰ ਪ੍ਰਦੇਸ਼ ਦੇ ਅਮਰੋਹਾ ਤੋਂ ਰਾਮ ਸਿੰਘ ਬੌਧ, ਜਿਸ ਨੂੰ 'ਭਾਰਤ ਦੇ ਰੇਡੀਓ ਮੈਨ' ਵਜੋਂ ਜਾਣਿਆ ਜਾਂਦਾ ਹੈ, ਨੂੰ 2025 ਵਿਚ ਗਿੰਨੀਜ਼ ਵਰਲਡ ਰਿਕਾਰਡ ਦੁਆਰਾ ਦੁਨੀਆ ਦੇ ਸਭ ਤੋਂ ਵੱਡੇ 1,257 ਰੇਡੀਓ ਸੰਗ੍ਰਹਿ ਦੇ ਮਾਲਕ ਹੋਣ ਲਈ ਮਾਨਤਾ ਦਿੱਤੀ ਗਈ ਸੀ | ਕਮਿਊਨਿਟੀ ਰੇਡੀਓ ਸਟੇਸ਼ਨ ਸਥਾਨਕ ਖ਼ਬਰਾਂ ਪ੍ਰਸਾਰਿਤ ਕਰਕੇ, ਸਮਾਜਿਕ ਮੁੱਦਿਆਂ 'ਤੇ ਚਰਚਾ ਕਰਕੇ ਅਤੇ ਸਥਾਨਕ ਸੱਭਿਆਚਾਰ ਅਤੇ ਸੰਗੀਤ ਵਜਾ ਕੇ ਭਾਈਚਾਰਿਆਂ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ | ਉਨ੍ਹਾਂ ਕਿਹਾ ਕਿ ਰੇਡੀਓ ਸਿੱਖਿਆ ਅਤੇ ਜਾਗਰੂਕਤਾ ਦਾ ਇਕ ਸ਼ਕਤੀਸ਼ਾਲੀ ਸਰੋਤ ਹੈ, ਜਦਕਿ ਰੇਡੀਓ ਜ਼ਿਆਦਾਤਰ ਵਿਕਾਸਸ਼ੀਲ ਦੇਸ਼ਾਂ ਵਿਚ ਵਿੱਦਿਅਕ ਪ੍ਰੋਗਰਾਮਾਂ, ਸਿਹਤ ਮੁਹਿੰਮਾਂ ਅਤੇ ਸਰਕਾਰੀ ਪ੍ਰੋਗਰਾਮਾਂ ਦਾ ਪ੍ਰਸਾਰਣ ਕਰਦਾ ਹੈ | ਇਸ ਦਿਨ ਨੂੰ ਮਨਾਉਣ ਲਈ ਬੀ.ਐੱਡ ਵਿਦਿਆਰਥੀਆਂ ਨਾਲ ਕੁਝ ਮੁੱਢਲੇ ਗਿਆਨ 'ਤੇ ਵਿਚਾਰ ਸਾਂਝੇ ਕੀਤੇ |