09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸਵ: ਗੁਰਨਾਮ ਸਿੰਘ ਔਲਖ ਚੈਰੀਟੇਬਲ ਟਰੱਸਟ ਵਲੋਂ ਅੱਖਾਂ ਦਾ ਮੁਫ਼ਤ ਜਾਂਚ ਤੇ ਆਪ੍ਰੇਸ਼ਨ ਕੈਂਪ

ਅਜੀਤ ਡੈਸਕ 30-01-2026
ਰਾਏਕੋਟ, 29 ਜਨਵਰੀ (ਸੁਸ਼ੀਲ)-ਸਵ: ਗੁਰਨਾਮ ਸਿੰਘ ਅÏਲਖ ਚੈਰੀਟੇਬਲ ਟਰੱਸਟ ਵਲੋਂ ਸ੍ਰੀ ਗੁਰੂ ਰਵਿਦਾਸ ਭਗਤ ਜੀ ਦੇ 649ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਚੈੱਕਅੱਪ ਤੇ ਆਪ੍ਰੇਸ਼ਨ ਕੈਂਪ ਸਥਾਨਕ ਡਾ: ਰਮੇਸ਼ ਸੁਪਰਸਪੈਸ਼ਲਿਟੀ ਆਈ ਐਂਡ ਲੇਜ਼ਰ ਸੈਂਟਰ ਬ੍ਰਾਂਚ ਰਾਏਕੋਟ ਵਿਖੇ ਉੱਘੇ ਸਮਾਜ ਸੇਵੀ ਮਨੀ ਅÏਲਖ, ਰਾਜੂ ਨਾਰਵੇ, ਜੱਸਾ ਅÏਲਖ ਦੀ ਦੇਖ-ਰੇਖ ਹੇਠ ਲਗਾਇਆ ਗਿਆ | ਕੈਂਪ ਦਾ ਉਦਘਾਟਨ ਸਮਾਜਸੇਵੀ ਕੰਵਲਜੀਤ ਸਿੰਘ ਜਵੰਦਾ ਤੇ ਤੇਜਿੰਦਰ ਸਿੰਘ ਗਰੇਵਾਲ ਕੈਨੇਡਾ ਵਲੋਂ ਸਾਂਝੇ ਤੌਰ 'ਤੇ ਕੀਤਾ ਗਿਆ | ਉਨ੍ਹਾਂ ਲੋੜਵੰਦਾਂ ਨੂੰ ਇਸ ਮੁਫ਼ਤ ਆਪ੍ਰੇਸ਼ਨ ਕੈਂਪ ਦਾ ਵੱਧ ਤੋ ਵੱਧ ਲਾਭ ਉਠਾਉਣ ਲਈ ਪ੍ਰੇਰਿਤ ਕੀਤਾ | ਕੈਂਪ ਦੌਰਾਨ ਅੱਖਾਂ ਦੀਆਂ ਬਿਮਾਰੀਆਂ ਦੇ ਮਾਹਿਰ ਡਾ: ਰਮੇਸ਼ ਮਨਸੂਰਾਂ ਵਾਲਿਆਂ ਦੀ ਅਗਵਾਈ ਵਾਲੀ ਡਾਕਟਰਾਂ ਦੀ ਟੀਮ ਦੇ ਇੰਚਾਰਜ ਡਾ: ਆਕਰਸ਼ਨ ਮਹਿਤਾ ਵਲੋਂ 120 ਮਰੀਜ਼ਾਂ ਦੀ ਜਾਂਚ ਕੀਤੀ ਗਈ ਅਤੇ 20 ਮਰੀਜ਼ ਲੈੱਨਜ ਲਗਾਉਣ ਲਈ ਚੁਣੇ ਗਏ | ਜਿੰਨ੍ਹਾਂ ਦੇ ਆਪ੍ਰੇਸ਼ਨ ਗੁਰਨਾਮ ਸਿੰਘ ਅÏਲਖ ਟਰੱਸਟ ਵਲੋਂ ਲੁਧਿਆਣਾ ਸਥਿਤ ਡਾ: ਰਮੇਸ਼ ਆਈ ਕੇਅਰ ਹਸਪਤਾਲ ਹਸਪਤਾਲ ਲੁਧਿਆਣਾ ਵਿਚ ਮੁਫ਼ਤ ਕਰਵਾਏ ਜਾਣਗੇ | ਇਸ ਮੌਕੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਫ਼ਤ ਵੰਡੀਆਂ ਗਈਆ | ਇਸ ਮੌਕੇ ਡਾ. ਆਕਰਸ਼ਨ ਮਹਿਤਾ ਵਲੋਂ ਸ਼ੂਗਰ ਨਾਲ ਅੱਖਾਂ ਦੇ ਪਰਦੇ 'ਤੇ ਪੈਣ ਵਾਲੇ ਮਾੜੇ ਪ੍ਰਭਾਵ ਬਾਰੇ ਮਰੀਜ਼ਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਇਸ ਮੌਕੇ ਗੁਰਮੀਤ ਸਿੰਘ ਸਰੋਏ, ਜਗਦੀਪ ਸਿੰਘ, ਪ੍ਰਧਾਨ ਅਵਤਾਰ ਸਿੰਘ ਗੁਰਦੁਆਰਾ ਰਵਿਦਾਸ ਭਗਤ, ਪ੍ਰਧਾਨ ਜਸਪਾਲ ਸਿੰਘ ਸਾਬਕਾ ਕੌਂਸਲਰ, ਤੇਜਿੰਦਰ ਸਿੰਘ ਗਰੇਵਾਲ, ਮੈਨੇਜਰ ਰਮੇਸ਼ ਕੁਮਾਰ, ਪੁਨਰਜੋਤ ਹੈਲਥ ਐਜੂਕੇਟਰ, ਸ਼ਿੰਗਾਰਾ ਸਿੰਘ, ਕੁਲਦੀਪ ਸਿੰਘ ਹਰਸ਼ ਯਾਦਵ ਆਦਿ ਸਟਾਫ਼ ਮੈਂਬਰ ਹਾਜ਼ਰ ਸਨ |
ਪਿਛਲੀ ਖ਼ਬਰ ਡਾ. ਮਮਤਾ ਨੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਸਰਕਾਰੀ ਕਾਲਜ ਵਿਚ ਪਿ੍ੰਸੀਪਲ ਵਜੋਂ ਅਹੁਦਾ ਸੰਭਾਲਿਆ ਅਗਲੀ ਖ਼ਬਰ ਜੀ.ਐੱਚ.ਜੀ ਇੰਸਟੀਚਿਊਟ ਆਫ਼ ਲਾਅ ਸਿੱਧਵਾਂ ਖੁਰਦ ਦੇ ਐੱਨ.ਐੱਸ.ਐੱਸ ਯੂਨਿਟ ਵਲੋਂ 7 ਰੋਜ਼ਾ ਕੈਂਪ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।