ਚੌਂਕੀਮਾਨ, 29 ਜਨਵਰੀ (ਤੇਜਿੰਦਰ ਸਿੰਘ ਚੱਢਾ)-ਜੀ.ਐੱਚ.ਜੀ ਇੰਸਟੀਚਿਊਟ ਆਫ਼ ਲਾਅ ਸਿੱਧਵਾਂ ਖੁਰਦ ਦੇ ਐੱਨ.ਐੱਸ.ਐੱਸ ਯੂਨਿਟ ਵਲੋਂ 7 ਰੋਜ਼ਾ (29 ਜਨਵਰੀ ਤੋਂ 5 ਫਰਵਰੀ 2026 ਤੱਕ) ਐੱਨ.ਐੱਸ.ਐੱਸ ਕੈਂਪ ਦੀ ਸ਼ੁਰੂਆਤ ਕੀਤੀ ਗਈ | ਇਸ ਮੌਕੇ ਜੀ.ਐੱਚ.ਜੀ ਇੰਸਟੀਚਿਊਟ ਆਫ਼ ਲਾਅ ਸਿੱਧਵਾਂ ਖੁਰਦ ਦੇ ਕਾਰਜਕਾਰੀ ਪਿ੍ੰਸੀਪਲ ਡਾ. ਸਵੇਤਾ ਢੰਡ ਤੇ ਸ੍ਰੀ ਗੁਰੂ ਹਰਿਗੋਬਿੰਦ ਉਜਾਗਰ ਹਰੀ ਟਰੱਸਟ ਦੇ ਮੈਂਬਰ ਹਰਮੇਲ ਸਿੰਘ ਸਿੱਧੂ ਨੇ ਕੈਂਪ ਦਾ ਉਦਘਾਟਨ ਸਮਾਂ ਰੌਸ਼ਨ ਕਰਕੇ ਕੀਤਾ | ਇਹ ਕੈਂਪ ਡਾ: ਜਸਪਾਲ ਕੌਰ ਪ੍ਰੋਗਰਾਮ ਅਧਿਕਾਰੀ ਐੱਨ.ਐੱਸ.ਐੱਸ. ਅਤੇ ਡਾ. ਨੀਲਮ ਰਾਣੀ ਕਾਲਜ ਇੰਚਾਰਜ ਐੱਨ.ਐੱਸ.ਐੱਸ ਦੀ ਅਗਵਾਈ ਹੇਠ ਆਯੋਜਿਤ ਕੀਤਾ ਗਿਆ | ਇਸ ਮੌਕੇ ਪਿ੍ੰਸੀਪਲ ਡਾ: ਸਵੇਤਾ ਢੰਡ ਨੇ ਐੱਨ.ਐੱਸ.ਐੱਸ ਵਲੰਟੀਅਰਾਂ ਦਾ ਕੈਂਪ ਵਿਚ ਸਵਾਗਤ ਕੀਤਾ | ਇਸ ਮੌਕੇ ਹਰਮੇਲ ਸਿੰਘ ਸਿੱਧੂ ਨੇ ਸੰਬੋਧਨ ਕਰਦਿਆਂ ਐੱਨ.ਐੱਸ.ਐੱਸ ਵਲੰਟੀਅਰਾਂ ਨੂੰ ਮਜ਼ਬੂਤ ਨੈਤਿਕ ਮੂਲ, ਇਮਾਨਦਾਰੀ ਤੇ ਸਮਾਜ ਪ੍ਰਤੀ ਜਿੰਮੇਵਾਰੀ ਦਾ ਮਹੱਤਵ ਸਮਝਾਉਂਦੇ ਹੋਏ ਆਪਣਾ ਫਰਜ਼ ਅਦਾ ਕਰਨ ਲਈ ਪ੍ਰੇਰਿਤ ਕੀਤਾ | ਇਸ ਕੈਂਪ ਵਿਚ ਵਾਈਸ ਪਿ੍ੰਸੀਪਲ ਡਾ. ਜਸਵਿੰਦਰ ਨੇ ਵੀ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ | ਕੈਂਪ ਵਿਚ 59 ਐੱਨ.ਐੱਸ.ਐੱਸ ਵਲੰਟੀਅਰ ਨੇ ਬੜੀ ਉਤਸ਼ਾਹ ਨਾਲ ਭਾਗੀਦਾਰੀ ਕੀਤੀ |