ਹਲਵਾਰਾ, 29 ਜਨਵਰੀ (ਮਨਦੀਪ ਸਿੰਘ ਉੱਭੀ)-ਐਤੀਆਣਾ ਵਿਖੇ ਦੀ ਐਤੀਆਣਾ ਦੁੱਧ ਉਤਪਾਦਕ ਸਹਿਕਾਰੀ ਸਭਾ ਲਿਮਟਿਡ ਵਲੋਂ ਕਰਵਾਏ ਗਏ ਸਾਲਾਨਾ ਮੁਨਾਫ਼ਾ ਵੰਡ ਸਮਾਗਮ ਦੌਰਾਨ 150 ਦੇ ਲਗਭਗ ਲਾਭਪਾਤਰੀਆਂ ਨੂੰ 1 ਲੱਖ 49 ਹਜ਼ਾਰ ਰੁਪਏ ਮੁਨਾਫ਼ੇ ਵਜੋਂ ਭੇਟ ਕੀਤੇ ਗਏ | ਸਭਾ ਦੇ ਪ੍ਰਧਾਨ ਬਲਜੀਤ ਸਿੰਘ ਡੇਅਰੀ ਵਾਲੇ ਨੇ ਚਿੱਟੇ ਇਨਕਲਾਬ ਵਿਚ ਯੋਗਦਾਨ ਪਾਉਣ ਵਾਲੇ ਸਮੂਹ ਦੁੱਧ ਉਤਪਾਦਕਾਂ ਨੂੰ ਇਸ ਕਿੱਤੇ ਦਾ ਦਾਇਰਾ ਹੋਰ ਵਧਾਉਣ ਦੀ ਅਪੀਲ ਕੀਤੀ | ਸਭਾ ਦੇ ਸਕੱਤਰ ਦਿਲਜੋਤ ਸਿੰਘ ਨੇ ਕਿਹਾ ਕਿ ਪਿਛਲੇ ਸਾਲਾਂ ਦੌਰਾਨ ਦੁੱਧ ਉਤਪਾਦਕ ਸਹਿਕਾਰੀ ਸਭਾ ਐਤੀਆਣਾ ਦੇ ਮੈਂਬਰਾਂ ਦੀ ਗਿਣਤੀ ਵਧੀ ਹੈ | ਉਨ੍ਹਾਂ ਇਸ ਮੌਕੇ ਲਾਹੇਵੰਦ ਸਹਾਇਕ ਧੰਦਿਆਂ ਵਿਚ ਸ਼ਾਮਿਲ ਦੁੱਧ ਦੇ ਕਾਰੋਬਾਰ ਸਬੰਧੀ ਸੂਬਾ ਸਰਕਾਰ ਦੀਆਂ ਵੱਖ-ਵੱਖ ਸਕੀਮਾਂ, ਸਬਸਿਡੀਆਂ ਦਾ ਵੀ ਜ਼ਿਕਰ ਕੀਤਾ | ਇਸ ਮੌਕੇ ਪ੍ਰਧਾਨ ਬਲਜੀਤ ਸਿੰਘ, ਸਕੱਤਰ ਦਿਲਜੋਤ ਸਿੰਘ, ਟੈਸਟਰ ਜਸਵਿੰਦਰ ਸਿੰਘ, ਮੀਤ ਪ੍ਰਧਾਨ ਰਛਵਿੰਦਰ ਸਿੰਘ ਘੋਲਾ, ਹਰੀ ਸਿੰਘ, ਜਗਮੇਲ ਸਿੰਘ, ਪਰਮਜੀਤ ਸਿੰਘ, ਅੰਗਰੇਜ਼ ਸਿੰਘ, ਲਛਮਣ ਸਿੰਘ, ਜਸਵਿੰਦਰ ਕੌਰ, ਮਨਜੀਤ ਕੌਰ (ਸਾਰੇ ਮੈਂਬਰ) ਤੇ ਹੋਰ ਪਤਵੰਤੇ ਹਾਜ਼ਰ ਸਨ |