09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਗੁਰਬਾਣੀ ਸਾਨੂੰ ਸਧਾਰਨ ਜੀਵਨ ਜਿਊਣ ਲਈ ਪ੍ਰੇਰਦੀ ਹੈ-ਸੰਤ ਬਾਬਾ ਗੁਰਦੇਵ ਸਿੰਘ ਚੰਡੀਗੜ੍ਹ

ਅਜੀਤ ਡੈਸਕ 30-01-2026
ਜਗਰਾਉਂ, 29 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ)-ਗੁਰਬਾਣੀ ਸਾਨੂੰ ਸਧਾਰਨ ਜੀਵਨ ਜਿਊਣ ਅਤੇ ਆਪਣੀਆਂ ਇੱਛਾਵਾਂ 'ਤੇ ਕਾਬੂ ਪਾਉਣ ਲਈ ਪੇ੍ਰਰਦੀ ਹੈ | ਇਨਸਾਨ ਖ਼ਾਲੀ ਹੱਥ ਆਇਆ ਅਤੇ ਖਾਲੀ ਹੀ ਤੁਰ ਜਾਣਾ ਹੈ | ਇਹ ਸੰਸਾਰ 'ਚ ਜੋ ਅਸੀਂ ਦੇਖ ਰਹੇ ਹਾਂ, ਦੇ ਜ਼ਰੇ-ਜ਼ਰੇ 'ਚ ਅਕਾਲ ਪੁਰਖ ਦਾ ਵਾਸਾ ਹੈ | ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੰਤ ਬਾਬਾ ਗੁਰਦੇਵ ਸਿੰਘ ਚੰਡੀਗੜ੍ਹ ਵਾਲਿਆਂ ਨੇ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ | ਉਹ ਇਥੇ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਅਤੇ ਸੰਤ ਬਾਬਾ ਸਾਧੂ ਸਿੰਘ ਨਾਨਕਸਰ ਦੇ ਜਨਮ ਦਿਹਾੜੇ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮ ਵਿਚ ਸੰਗਤਾਂ ਸਮੇਤ ਸ਼ਿਰਕਤ ਕਰਨ ਲਈ ਪਹੁੰਚੇ ਸਨ | ਉਨ੍ਹਾਂ ਕਿਹਾ ਕਿ ਪ੍ਰਮਾਤਮਾ ਸਾਨੂੰ ਇਹ ਆਖ ਕੇ ਮਾਤ ਲੋਕ ਵਿਚ ਤੋਰਦਾ ਹੈ ਕਿ ਇਹ ਇਨਸਾਨ ਮੈਂ ਜਿਸ ਤਰ੍ਹਾਂ ਦਾ ਤੈਨੂੰ ਤੋਰਿਆ ਹੈ, ਉਸ ਤਰ੍ਹਾਂ ਦਾ ਹੀ ਬਣ ਕੇ ਵਾਪਿਸ ਮੇਰੇ ਕੋਲ ਆਉਣਾ ਹੈ | ਦੁੱਖ ਹੈ ਕਿ ਅਸੀਂ ਸੰਸਾਰ ਅੰਦਰ ਆ ਕੇ ਕਈ ਤਰ੍ਹਾਂ ਦੇ ਝੂਠ ਅਤੇ ਪਾਖੰਡਾਂ ਨੂੰ ਅਪਨਾ ਕੇ ਆਪਣੇ ਆਪ ਨੂੰ ਅਪਵਿੱਤਰ ਬਣਾ ਲੈਂਦੇ ਹਾਂ | ਇਹ ਵਰਤਾਰਾ ਗੁਰੂ ਨੂੰ ਮਨਜ਼ੂਰ ਨਹੀਂ ਹੈ | ਉਨ੍ਹਾਂ ਆਖਿਆ ਕਿ ਸਾਨੂੰ ਆਪਣਾ ਜੀਵਨ ਸਾਫ਼ ਸੁਥਰਾ ਅਤੇ ਗੁਰੂ ਦੇ ਭੈਅ ਵਿਚ ਰੱਖਣਾ ਚਾਹੀਦਾ ਹੈ | ਇਹ ਤਦ ਹੀ ਸੰਭਵ ਹੋਵੇਗਾ ਜਦ ਅਸੀਂ ਨਾ ਕਿਸੇ ਦਾ ਬੁਰਾ ਸੋਚਾਂਗੇ, ਨਾ ਕਿਸੇ ਨੂੰ ਬੁਰਾ ਬੋਲਾਂਗੇ ਅਤੇ ਹਮੇਸ਼ਾਂ ਪ੍ਰਮਾਤਮਾ ਨੂੰ ਆਪਣੇ ਚੇਤਿਆਂ ਵਿਚ ਵਸਾ ਕੇ ਰੱਖਾਂਗੇ | ਉਨ੍ਹਾਂ ਸੰਗਤਾਂ ਨੂੰ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਜਿਊਣ ਲਈ ਵੀ ਆਖਿਆ |
ਪਿਛਲੀ ਖ਼ਬਰ ਗੁਰੂ ਹਰਿਗੋਬਿੰਦ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਸਿੱਧਵਾਂ ਖੁਰਦ ਵਿਖੇ ਐੱਨ.ਸੀ.ਐੱਫ ਨਾਲ ਸੰਬੰਧਿਤ ਸੈਮੀਨਾਰ ਅਗਲੀ ਖ਼ਬਰ ਸੁਧਾਰ ਪੁਲਿਸ ਵਲੋਂ ਚਾਈਨਾ ਡੋਰ ਦੇ 60 ਗੱਟੂ (ਚਰਖੜੇ) ਸਮੇਤ ਇਕ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।