ਗੁਰੂਸਰ ਸੁਧਾਰ, 29 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)- ਥਾਣਾ ਸੁਧਾਰ ਦੇ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਗਣਤੰਤਰ ਦਿਵਸ ਵਾਲੇ ਦਿਨ ਸੁਧਾਰ ਬਾਜ਼ਾਰ ਵਿਖੇ ਇਕ ਪਤੰਗਾਂ ਦੀ ਦੁਕਾਨ 'ਤੇ ਜਾਂਚ ਦੌਰਾਨ ਉਥੋਂ 60 ਗੱਟੂ (ਚਰਖੜੇ) ਚਾਈਨਾ ਡੋਰ ਦੇ ਬਰਾਮਦ ਕਰਨ ਵਿਚ ਸਫ਼ਲਤਾ ਪ੍ਰਾਪਤ ਕੀਤੀ ਹੈ | ਥਾਣਾ ਸੁਧਾਰ ਵਿਖੇ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਦਾਖਾ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਗਿ੍ਫ਼ਤਾਰ ਕੀਤੇ ਕਥਿਤ ਦੋਸ਼ੀ ਦੀ ਪਹਿਚਾਣ ਸੁਰਿੰਦਰ ਕੁਮਾਰ ਉਰਫ਼ ਸੁੰਦਰ ਪੁੱਤਰ ਮੁਕੰਦ ਲਾਲ ਵਜੋਂ ਹੋਈ ਹੈ ਤੇ ਉਸ ਵਿਰੁੱਧ ਖ਼ਤਰਨਾਕ ਤੇ ਚਾਈਨਾ ਡੋਰ ਵੇਚਣ ਦੇ ਦੋਸ਼ ਵਿਚ ਬੀ.ਐੱਨ.ਐੱਸ. ਦੀ ਧਾਰਾ 223, 125 ਤਹਿਤ ਮੁਕੱਦਮਾ ਦਰਜ ਕੀਤਾ ਹੈ |