10-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-01-2026

ਸਨਮਤੀ ਮਾਤਰੀ ਸੇਵਾ ਸੰਘ ਨੇ ਗਣਤੰਤਰ ਦਿਵਸ ਮੌਕੇ ਰਾਸ਼ਨ ਵੰਡਿਆ

ਅਜੀਤ ਡੈਸਕ 30-01-2026
ਜਗਰਾਉਂ, 29 ਜਨਵਰੀ (ਵਿਨੋਦ ਕੁਮਾਰ)-ਸਨਮਤੀ ਮਾਤਰੀ ਸੇਵਾ ਸੰਘ ਰਜਿ: ਜਗਰਾਉਂ ਨੇ ਗਣਤੰਤਰ ਦਿਵਸ ਮੌਕੇ 40 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ | ਸੰਸਥਾ ਦੀ ਮੁਖੀ ਕਾਂਤਾ ਰਾਣੀ ਸਿੰਗਲਾ ਨੇ ਕਿਹਾ ਕਿ ਪਿਛਲੇ ਸਾਲਾਂ ਤੋਂ ਸਾਡੀ ਸੰਸਥਾ ਹਰ ਮਹੀਨੇ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਪ੍ਰਦਾਨ ਕਰਦੀ ਆ ਰਹੀ ਹੈ | ਇਸ ਤੋਂ ਇਲਾਵਾ ਲੋੜਵੰਦ ਅਤੇ ਹੁਸ਼ਿਆਰ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਭਵਿੱਖ ਨੂੰ ਬਿਹਤਰ ਬਣਾਉਣ ਲਈ ਉਨ੍ਹਾਂ ਦੀਆਂ ਫੀਸਾਂ ਭਰ ਕੇ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ | ਇਸ ਮੌਕੇ ਅਮਰਜੀਤ ਕੌਰ, ਕੰਚਨ ਗੁਪਤਾ, ਸਕੱਤਰ ਸੁਨੀਤਾ ਜੈਨ, ਸਕੱਤਰ ਸੁਧਾ ਜੈਨ, ਮੈਨੇਜਰ ਦੇਵਿਕਾ ਜੈਨ, ਸਲਾਹਕਾਰ ਪ੍ਰਮਿਲਾ ਜੈਨ ਅਤੇ ਸੰਸਥਾ ਦੇ ਸਾਰੇ ਮੈਂਬਰ ਕਾਮਿਨੀ ਜੈਨ, ਮੀਰਾ ਕਤਿਆਲ, ਨੀਤੂ ਜੈਨ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਬੱਸੀਆਂ ਵਲੋਂ 11 ਸਾਈਕਲਾਂ ਦਾ ਜੇਤੂ ਐਥਲੀਟ ਸਨਮਾਨਿਤ ਅਗਲੀ ਖ਼ਬਰ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵਲੋਂ ਜਥੇਦਾਰ ਜਗਰੂਪ ਸਿੰਘ ਦੇ ਪੁੱਤਰ ਦੇ ਅਕਾਲ ਚਲਾਣੇ 'ਤੇ ਪਰਿਵਾਰ ਨਾਲ ਦੁੱਖ ਪ੍...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।