10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਮੁੱਲਾਂਪੁਰ-ਦਾਖਾ ਸ਼ਹਿਰ 'ਚ ਟ੍ਰੈਫ਼ਿਕ ਸਮੱਸਿਆ ਦੇ ਹੱਲ ਤੇ ਨਾਜਾਇਜ਼ ਕਬਜ਼ੇ ਹਟਾਉਣ ਲਈ ਪ੍ਰਸ਼ਾਸਨ ਚੁੱਪ ਕਿਉਂ!

ਅਜੀਤ ਡੈਸਕ 29-01-2026
ਮੁੱਲਾਂਪੁਰ-ਦਾਖਾ, 28 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਨਗਰ ਕੌਂਸਲ ਮੁੱਲਾਂਪੁਰ ਦਾਖਾ ਦੀ ਹਦੂਦ 'ਚੋਂ ਗੁਜ਼ਰਦੀ ਰਾਏਕੋਟ ਰਾਜ ਮਾਰਗ ਅਤੇ ਲੁਧਿਆਣਾ ਨੈਸ਼ਨਲ ਹਾਈਵੇ ਦੀਆਂ ਸ਼ਹਿਰ 'ਚ ਸਰਵਿਸ ਲੇਨ ਸੜਕਾਂ 'ਤੇ ਨਿੱਤ ਦਿਨ ਲੱਗ ਰਿਹਾ ਜਾਮ ਵਿਆਹਾਂ ਅਤੇ ਤਿਉਹਾਰਾਂ ਦੇ ਦਿਨਾਂ 'ਚ ਦੂਰ ਨੇੜੇ ਜਾਣ ਵਾਲੇ ਰਾਹਗੀਰਾਂ ਲਈ ਜੀਅ ਦਾ ਜੰਜਾਲ ਬਣਿਆ ਪਿਆ | ਪੰਜਾਬ ਦੇ 8 ਜ਼ਿਲਿ੍ਹਆਂ ਅਤੇ ਭਾਰਤ ਦੇ 3 ਰਾਜਾਂ ਪੰਜਾਬ, ਹਰਿਆਣਾ, ਰਾਜਸਥਾਨ ਦੀ ਸੜਕੀ ਆਵਾਜਾਈ ਨਾਲ ਜੁੜਦੇ ਮੁੱਲਾਂਪੁਰ-ਦਾਖਾ ਕਸਬੇ ਅੰਦਰ ਜਾਮ ਵਿਚ ਫਸੇ ਚੰਗੇ ਭਲੇ ਰਾਹਗੀਰਾਂ ਦੇ ਮੂੰਹੋਂ ਮੱਲੋ-ਜੋਰੀ ਵਾਹਿਗੁਰੂ-ਵਾਹਿਗੁਰੂ ਨਿਕਲਣ ਲੱਗ ਪੈਂਦਾ | ਮੰਡੀ ਮੁੱਲਾਂਪੁਰ ਰਾਏਕੋਟ ਰੋਡ ਉੱਪਰ ਨਿਰਮਾਣ ਅਧੀਨ ਅੰਤਰਰਾਸ਼ਟਰੀ ਹਵਾਈ ਅੱਡਾ ਅਤੇ ਭਾਰਤੀ ਹਵਾਈ ਫੌਜ਼ (ਏਅਰ ਫੋਰਸ) ਸਟੇਸ਼ਨ ਹੋਣ ਕਰਕੇ ਕੇਂਦਰ ਅਤੇ ਰਾਜਾਂ ਦੇ ਮੰਤਰੀ, ਫੌਜ਼ ਦੇ ਵੱਡੇ ਅਧਿਕਾਰੀ ਅਕਸਰ ਇਸ ਰੋਡ ਤੋਂ ਗੁਜ਼ਰਦੇ ਹਨ | ਅੱਜ ਹੀ ਕਿਸੇ ਆਲ੍ਹਾ ਅਧਿਕਾਰੀ ਵਲੋਂ ਹਲਵਾਰਾ ਹਵਾਈ ਅੱਡੇ ਤੋਂ ਸੜਕ ਸਫ਼ਰ ਇਸ ਜਾਮ ਵਾਲੇ ਰਸਤੇ ਨਿਕਲਣਾ ਸੀ, ਉਸ ਵਖਤ ਦਾਖਾ ਪੁਲਿਸ ਨੇ ਰਾਏਕੋਟ ਰੋਡ ਮੰਡੀ ਮੁੱਲਾਂਪੁਰ ਸੜਕੀ ਆਵਾਜਾਈ ਰੋਕ ਕੇ ਵੀ.ਆਈ.ਪੀ ਕਾਫ਼ਲੇ ਲਈ ਰਸਤਾ ਸਾਫ਼ ਕਰ ਰੱਖਿਆ | ਐੱਸ.ਐੱਚ.ਓ. ਸਾਹਿਬ ਖੁਦ ਟ੍ਰੈਫ਼ਿਕ ਕੰਟਰੋਲ ਲਈ ਹੇਠਲੇ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕਰਦੇ ਨਜ਼ਰ ਆਏ | ਬਾਅਦ 'ਚ ਸਥਿਤੀ ਜਿਉਂ ਦੀ ਤਿਉਂ ਬਣ ਗਈ, ਗੱਡੀਆਂ ਦੀ ਉਹੀ ਦੂਹਰੀ-ਤੀਹਰੀ ਲਾਈਨ!
ਪਿਛਲੀ ਖ਼ਬਰ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵਲੋਂ 'ਚਿੱਪ' ਵਾਲੇ ਮੀਟਰ ਉਤਾਰ ਕੇ ਪਾਵਰਕਾਮ ਦਾਖਾ ਦੇ ਸਪੁਰਦ! ਅਗਲੀ ਖ਼ਬਰ ਗੁਰੂ ਰਵਿਦਾਸ ਜੀ ਨੇ ਭਗਤੀ ਅਤੇ ਸੰਘਰਸ਼ ਨਾਲ ਧਾਰਮਿਕ ਇਨਕਲਾਬ ਲਿਆਂਦਾ-ਸੰਤ ਜਸਦੇਵ ਸਿੰਘ ਲੋਹਟਬੱਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।