05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਭੋਗ 'ਤੇ ਵਿਸ਼ੇਸ਼—ਸਵ: ਸਰਦਾਰ ਭਜਨ ਸਿੰਘ ਰਾਊਵਾਲ ਵਾਲੇ (ਹੰਬੜਾਂ)

ਅਜੀਤ ਡੈਸਕ 28-01-2026
ਹੰਬੜਾਂ-ਬੜੇ ਹੀ ਸਾਊ 'ਤੇ ਨਿੱਘੇ ਸੁਭਾ ਦੇ ਮਾਲਕ ਸਰਦਾਰ ਭਜਨ ਸਿੰਘ ਦਾ ਜਨਮ 11 ਅਗਸਤ 1962 ਵਿਚ ਪਿਤਾ ਸ. ਹਰੀ ਸਿੰਘ ਦੇ ਘਰ ਮਾਤਾ ਕੁਲਦੀਪ ਕੌਰ ਦੀ ਕੁੱਖੋਂ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹੰਬੜਾਂ ਵਿਖੇ ਹੋਇਆ | ਆਪ ਦਾ ਪਰਿਵਾਰ ਭਾਰਤ ਪਾਕਿ: ਵੰਡ ਉਪਰੰਤ ਪਹਿਲਾਂ ਰਾਊਵਾਲ 'ਚ ਆ ਵਸਿਆ ਤੇ ਫਿਰ ਜ਼ਮੀਨ ਅਲਾਟਮੈਂਟ 'ਤੇ ਪੱਕੇ ਤੌਰ 'ਤੇ ਹੰਬੜਾਂ 'ਚ ਆ ਵਸਿਆ | ਆਪ ਤਿੰਨ ਭੈਣਾਂ ਦੇ ਇਕਲੌਤੇ ਭਰਾ ਸਨ ਤੇ ਆਪ 12ਵੀਂ ਜਮਾਤ ਤੱਕ ਦੀ ਪੜ੍ਹਾਈ ਪੂਰੀ ਕਰਦਿਆਂ ਆਪਣੇ ਪਿਤਾ ਜੀ ਨਾਲ ਖੇਤੀਬਾੜੀ ਕਿੱਤੇ 'ਚ ਜੁੱਟ ਗਏ | ਆਪ ਦਾ ਵਿਆਹ 1985 ਵਿਚ ਨਾਮਵਰ ਪਰਿਵਾਰ 'ਚ ਚਰਨਜੀਤ ਕੌਰ ਨਾਲ ਹੋਇਆ ਤੇ ਆਪ ਦੇ ਘਰ ਦੋ ਸਪੁੱਤਰਾਂ ਨੇ ਜਨਮ ਲਿਆ | ਆਪ ਘਰ ਦੀਆਂ ਜ਼ਿੰਮੇਵਾਰੀਆਂ ਨੂੰ ਸਮਝਦੇ ਹੋਏ 1989 ਵਿਚ ਪਰਿਵਾਰ ਨੂੰ ਆਰਥਿਕ ਪੱਖੋਂ ਉੱਪਰ ਚੁੱਕਣ ਲਈ ਵਿਦੇਸ਼ ਚਲੇ ਗਏ, ਜਿੱਥੇ ਆਪ ਨੇ ਡਰਾਈਵਰੀ ਦੇ ਕਿੱਤੇ ਰਾਹੀਂ ਹੱਡ ਭੰਨ੍ਹਵੀਂ ਮਿਹਨਤ ਕਰਦਿਆਂ ਲੰਮਾਂ ਸਮਾਂ ਮਿਹਨਤ ਕੀਤੀ ਤੇ ਪਰਿਵਾਰ ਨੂੰ ਆਰਥਿਕ ਪੱਖੋਂ ਲੀਹਾਂ 'ਤੇ ਤੋਰਿਆ | ਆਪ ਨੇ ਆਪਣੇ ਸਪੁੱਤਰ ਗੁਰਪ੍ਰਤਾਪ ਸਿੰਘ ਅਤੇ ਸੁੱਖਪ੍ਰਤਾਪ ਸਿੰਘ ਨੂੰ ਪੜ੍ਹਾਉਣ ਦੇ ਨਾਲ ਉਨ੍ਹਾਂ ਦੇ ਰਿਸ਼ਤੇ ਚੰਗੇ ਪਰਿਵਾਰ 'ਚ ਕੀਤੇ ਤੇ ਅੱਜ ਆਪ ਦਾ ਬੇਟਾ ਸੁੱਖਪ੍ਰਤਾਪ ਸਿੰਘ ਹੀਰਾ ਆਪ ਦੇ ਪਾਏ ਪੂਰਨਿਆਂ 'ਤੇ ਚੱਲਦੇ ਹੋਏ ਜਿੱਥੇ ਸਿੱਖੀ ਸਰੂਪ ਦਾ ਧਾਰਨੀ ਹਨ, ਉੱਥੇ ਇਲਾਕੇ ਦੀ ਨਾਮਵਰ ਬਹੁ-ਮੰਤਵੀ ਸਹਿਕਾਰੀ ਖੇਤੀਬਾੜੀ ਸਭਾ ਹੰਬੜਾਂ 'ਚ ਸੈਕਟਰੀ ਵਜੋਂ ਸੇਵਾਵਾਂ ਨਿਭਾਉਂਦਾ ਹੋਇਆ ਇਲਾਕੇ ਦੇ ਕਿਸਾਨਾਂ ਦੀ ਸੇਵਾ ਨੂੰ ਸਮਰਪਿਤ ਹਨ | ਸਵ: ਭਜਨ ਸਿੰਘ ਹੀਰਾ ਜਿੱਥੇ ਪਿਛਲੇ ਦਿਨੀਂ ਆਪਣੇ ਪੁੱਤ, ਪੋਤਿਆਂ ਦੀ ਫੁੱਲਵਾੜੀ ਨੂੰ ਛੱਡਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ | ਸਵ: ਭਜਨ ਸਿੰਘ ਹੀਰਾ ਨਮਿਤ ਪਾਠ ਦੇ ਭੋਗ ਤੇ ਅੰਤਿਮ ਅਰਦਾਸ ਅੱਜ 28 ਜਨਵਰੀ 2026, ਦਿਨ ਬੁੱਧਵਾਰ ਨੂੰ ਗੁਰਦੁਆਰਾ ਸਾਹਿਬ ਚੜ੍ਹਦੀ ਕਲਾ ਹੰਬੜਾਂ (ਲੁਧਿਆਣਾ) ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋ ਰਹੀ ਹੈ | -ਮੇਜਰ ਹੰਬੜਾਂ
ਪਿਛਲੀ ਖ਼ਬਰ ਜਗਰਾਉਂ 'ਚ ਕੰਨਾਂ ਦੇ ਮੁਫ਼ਤ ਟੈਸਟ ਅਤੇ ਮਸ਼ੀਨਾਂ ਉਪਲਬਧ ਅਗਲੀ ਖ਼ਬਰ ਗਣਤੰਤਰ ਦਿਵਸ ਮੌਕੇ ਨਿੱਜੀਕਰਨ ਨੀਤੀਆਂ ਖ਼ਿਲਾਫ ਕਿਸਾਨਾਂ ਵਲੋਂ ਰੋਸ ਮਾਰਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।