05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਪੰਜਾਬ ਦੀ ਭਲਾਈ ਲਈ ਖੇਤਰੀ ਪਾਰਟੀ ਦਾ ਸੱਤਾ 'ਚ ਹੋਣਾ ਜ਼ਰੂਰੀ-ਸੁਖਬੀਰ ਸਿੰਘ ਬਾਦਲ • ਸਰਕਲ ਪ੍ਰਧਾਨ ਸ਼ਿਵਰਾਜ ਸਿੰਘ ਦੇ ਗ੍ਰਹਿ ਪੁੱਜ ਕੇ ਮਾਤਾ ਦੇ ਅਕਾਲ ਚਲਾਣੇ 'ਤੇ ਦੁੱਖ ਪ੍ਰਗਟ ਕੀਤਾ

ਅਜੀਤ ਡੈਸਕ 23-01-2026
ਜਗਰਾਉਂ, 22 ਜਨਵਰੀ (ਹਰਵਿੰਦਰ ਸਿੰਘ ਖ਼ਾਲਸਾ)-ਪੰਜਾਬ ਦੀ ਜ਼ਰਖੇਜ਼ ਧਰਤੀ ਅਤੇ ਪੰਜਾਬ ਦੇ ਮਨੁੱਖੀ ਸ੍ਰੋਤਾਂ ਲਈ ਪੰਜਾਬੀਆਂ ਦੀ ਆਪਣੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸੱਤ੍ਹਾ 'ਚ ਆਉਣਾ ਜ਼ਰੂਰੀ ਹੈ | ਉਨ੍ਹਾਂ ਆਖਿਆ ਕਿ ਪਿਛਲੇ ਦਿਨੀਂ ਹੋਈਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿਚ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਮਿਲੇ ਫਤਵੇ ਨੇ ਸਾਬਿਤ ਕਰ ਦਿੱਤਾ ਹੈ ਕਿ ਲੋਕ ਚੁਟਕਲੇ ਸੁਣਾ ਕੇ ਗੁਜ਼ਾਰਾ ਕਰਨ ਵਾਲਿਆਂ ਦੀ ਸੋਚ ਨੂੰ ਭਲੀਭਾਂਤ ਸਮਝ ਚੁੱਕੇ ਹਨ | ਉਨ੍ਹਾਂ ਭਗਵੰਤ ਮਾਨ ਸਰਕਾਰ ਵਲੋਂ ਮੀਡੀਆ ਅਦਾਰਿਆਂ ਨੂੰ ਦਬਾਉਣ ਦੀ ਨਿਖੇਧੀ ਕਰਦਿਆਂ ਇਸ ਨੂੰ ਲੋਕਾਂ ਦੀ ਆਵਾਜ਼ ਬੰਦ ਕਰਨ ਵਾਲਾ ਕਦਮ ਕਰਾਰ ਦਿੱਤਾ | ਸ: ਬਾਦਲ ਹਲਕਾ ਜਗਰਾਉਂ ਦੇ ਅਕਾਲੀ ਦਲ ਦੇ ਸਰਕਲ ਪ੍ਰਧਾਨ ਸ਼ਿਵਰਾਜ ਸਿੰਘ ਦੀ ਮਾਤਾ ਬੀਬੀ ਮਲਕੀਤ ਕੌਰ ਦੇ ਸਵਰਗਵਾਸ ਹੋਣ 'ਤੇ ਅਫ਼ਸੋਸ ਕਰਨ ਨਾਨਕਸਰ ਵਿਖੇ ਆਏ ਸਨ | ਇਸ ਮੌਕੇ ਸਾਬਕਾ ਵਿਧਾਇਕ ਐੱਸ.ਆਰ. ਕਲੇਰ ਨੇ ਕਿਹਾ ਕਿ ਸ਼ਿਵਰਾਜ ਸਿੰਘ ਇਕ ਟਕਸਾਲੀ ਅਕਾਲੀ ਪਰਿਵਾਰ ਹੈ | ਮਾਤਾ ਮਲਕੀਤ ਕੌਰ ਨੇ ਪੂਰਾ ਜੀਵਨ ਆਪਣੇ ਪਰਿਵਾਰ ਨੂੰ ਜੋੜੀ ਰੱਖਿਆ | ਇਸ ਮੌਕੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਉਲ, ਕਮਲਜੀਤ ਸਿੰਘ ਮੱਲ੍ਹਾ, ਦੀਦਾਰ ਸਿੰਘ ਮਲਕ, ਆਤਮਾ ਸਿੰਘ ਬੱਸੂਵਾਲ, ਡਾ: ਚੰਦ ਸਿੰਘ ਡੱਲਾ, ਚਰਨਜੀਤ ਸਿੰਘ ਚੀਨੂੰ, ਹਰੀ ਸਿੰਘ ਕਾਉਂਕੇ, ਸਰਪ੍ਰੀਤ ਸਿੰਘ ਕਾਉਂਕੇ, ਮਨਜੀਤ ਸਿੰਘ ਬਿੱਟੂ, ਪ੍ਰਧਾਨ ਅਮਰਜੀਤ ਸਿੰਘ ਰਸੂਲਪੁਰ, ਦੀਪਇੰਦਰ ਸਿੰਘ ਭੰਡਾਰੀ, ਪਰਮਿੰਦਰ ਸਿੰਘ ਚੀਮਾ, ਰਣਧੀਰ ਸਿੰਘ ਚਕਰ, ਕੁਲਦੀਪ ਸਿੰਘ ਗਿੱਦਵਵਿੰਡੀ, ਸਰਪੰਚ ਅਸ਼ੋਕ ਕੁਮਾਰ, ਦਵਿੰਦਰਜੀਤ ਸਿੰਘ ਸਿੱਧੂ, ਗੁਰਚਰਨ ਸਿੰਘ ਗਰੇਵਾਲ, ਤੇਜਿੰਦਰਪਾਲ ਸਿੰਘ ਕੰਨੀਆਂ, ਕੁਲਵੰਤ ਸਿੰਘ ਰਾਮਗੜ੍ਹ ਭੁੱਲਰ, ਜੋਰਾ ਸਿੰਘ ਸਵੱਦੀ ਖੁਰਦ, ਕਰਮਜੀਤ ਸਿੰਘ, ਸੁਖਦੇਵ ਸਿੰਘ ਕਾਉਂਕੇ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕਿਸਾਨ ਗਣਤੰਤਰ ਦਿਵਸ ਮੌਕੇ ਰਾਏਕੋਟ ਵਿਚ ਕਰਨਗੇ ਟਰੈਕਟਰ ਮਾਰਚ-ਕਿਸਾਨ ਆਗੂ ਅਗਲੀ ਖ਼ਬਰ ਪਿੰਡ ਆਂਡਲੂ 'ਚ ਕਈ ਪਰਿਵਾਰਾਂ ਵਲੋਂ ਕਾਂਗਰਸ 'ਚ ਸ਼ਾਮਿਲ ਹੋਣ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।