05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜਿਜ਼ ਵਿਖੇ 'ਵਿਘਨ ਵਿਚੋਂ ਲੰਘਣਾ' ਵਿਸ਼ੇ 'ਤੇ ਭਾਸ਼ਨ • ਹਮੇਸ਼ਾ ਅੱਗੇ ਵਧਦਾ ਰਹਿਣਾ ਚਾਹੀਦਾ-ਉਦੈ ਗਿੱਲ

ਅਜੀਤ ਡੈਸਕ 23-01-2026
ਗੁਰੂਸਰ ਸੁਧਾਰ, 22 ਜਨਵਰੀ (ਬਲਵਿੰਦਰ ਸਿੰਘ ਧਾਲੀਵਾਲ)-ਗੁਰੂ ਹਰਿਗੋਬਿੰਦ ਖ਼ਾਲਸਾ ਕਾਲਜਿਜ਼ ਗੁਰੂਸਰ ਸੁਧਾਰ ਵਿਖੇ 'ਵਿਘਨ ਵਿਚੋਂ ਲੰਘਣਾ : ਜੇਤੂ ਕੌਣ ਹੋਣਗੇ? ਵਿਸ਼ੇ 'ਤੇ ਇਕ ਵਿਸ਼ੇਸ਼ ਤੇ ਸਫ਼ਲ ਭਾਸ਼ਣ ਕਰਵਾਇਆ ਗਿਆ | ਸ: ਉਦੈ ਗਿੱਲ ਮੈਂਬਰ ਇੰਟਰਨੈਸ਼ਨਲ ਟੈਕਸਟਾਈਲ ਮੈਨੂਫੈਕਚਰਰਜ਼ ਫੈਡਰੇਸ਼ਨ ਅਤੇ ਡਾਇਰੈਕਟਰ ਵਰਧਮਾਨ ਟੈਕਸਟਾਈਲਜ਼ ਲਿਮਿ: ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਭਾਸ਼ਣ ਵਿਚ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰਾਂ, ਵੱਖ-ਵੱਖ ਕਾਲਜਾਂ ਦੇ ਪਿ੍ੰਸੀਪਲਾਂ, ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ | ਸਮਾਗਮ ਦੀ ਸ਼ੁਰੂਆਤ ਗਵਰਨਿੰਗ ਕੌਂਸਲ ਪ੍ਰਧਾਨ ਸ: ਮਨਜੀਤ ਸਿੰਘ ਗਿੱਲ, ਪਿ੍ੰ: ਡਾ: ਸਤਵਿੰਦਰ ਕੌਰ ਫ਼ਾਰਮੇਸੀ ਕਾਲਜ ਅਤੇ ਪਿ੍ੰ: ਡਾ:.ਪਰਗਟ ਸਿੰਘ ਗਰਚਾ ਕਾਲਜ ਆਫ਼ ਐਜੂਕੇਸ਼ਨ ਵਲੋਂ ਦੀਪਮਾਲਾ ਨਾਲ ਕੀਤੀ ਗਈ | ਆਪਣੇ ਸੰਬੋਧਨ ਦੌਰਾਨ ਮੁੱਖ ਮਹਿਮਾਨ ਉਦੈ ਗਿੱਲ ਨੇ ਕਿਹਾ ਕਿ ਜ਼ਿੰਦਗੀ ਵਿਚ ਜੇਕਰ ਕੁਝ ਮਾੜਾ ਵਾਪਰਦਾ ਹੈ ਤਾਂ ਸਾਨੂੰ ਅਤੀਤ ਨਾਲ ਚਿਪਕੇ ਰਹਿਣ ਦੀ ਬਜਾਏ ਹਮੇਸ਼ਾ ਅੱਗੇ ਵਧਦਾ ਰਹਿਣਾ ਚਾਹੀਦਾ ਹੈ | ਉਨ੍ਹਾਂ ਬੱਚਿਆਂ ਵਾਲੀ ਜਗਿਆਸਾ ਨੂੰ ਜਿਊਾਦਾ ਰੱਖਣ 'ਤੇ ਜ਼ੋਰ ਦਿੰਦਿਆਂ ਹਾਜ਼ਰੀਨਾਂ ਨੂੰ ਕਿਹਾ ਕਿ ਇਹੀ ਜੀਵਨ ਭਰ ਸਿੱਖਣ ਅਤੇ ਤਰੱਕੀ ਦਾ ਅਸਲ ਸਾਧਨ ਹੈ | ਉਦੈ ਗਿੱਲ ਅਨੁਸਾਰ ਏ.ਆਈ. ਤਕਨੀਕ ਭਾਵੇਂ ਉਦਯੋਗਾਂ ਵਿਚ ਬਦਲਾਅ ਲਿਆ ਰਹੀ ਹੈ, ਪ੍ਰੰਤੂ ਇਹ ਮਨੁੱਖੀ ਉਤਸੁਕਤਾ, ਜਿਗਿਆਸਾ, ਰਚਨਾਤਮਕਤਾ ਅਤੇ ਸੋਚਣ ਦੀ ਸਮਰੱਥਾ ਦਾ ਸਥਾਨ ਕਦੇ ਵੀ ਨਹੀਂ ਲੈ ਸਕਦੀ | ਸਮਾਗਮ ਦੇ ਅਖ਼ੀਰ ਵਿਚ ਪ੍ਰਧਾਨ ਮਨਜੀਤ ਸਿੰਘ ਗਿੱਲ ਨੇ ਮੁੱਖ ਮਹਿਮਾਨ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਇਹ ਭਾਸ਼ਣ ਸਾਰੇ ਵਿਦਿਆਰਥੀਆਂ ਲਈ ਮਾਰਗਦਰਸ਼ਨ ਕਰਦਿਆਂ ਬੜਾ ਲਾਭਕਾਰੀ ਸਿੱਧ ਹੋਵੇਗਾ | ਇਸ ਮੌਕੇ ਸਰਪੰਚ ਇੰਦਰਜੀਤ ਸਿੰਘ ਗਿੱਲ, ਪ੍ਰਧਾਨ ਚਰਨਜੀਤ ਸਿੰਘ ਗਿੱਲ ਆਦਿ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਅੱਡਾ ਚੌਂਕੀਮਾਨ ਵਿਖੇ ਇੰਸਪੈਕਟਰ ਗੁਰਦੀਪ ਸਿੰਘ ਦਾ ਪਤਵੰਤੇ ਸੱਜਣਾਂ ਨੇ ਕੀਤਾ ਸਨਮਾਨ ਅਗਲੀ ਖ਼ਬਰ 27 ਨੂੰ ਮੁੱਖ ਮੰਤਰੀ ਦੀ ਰਿਹਾਇਸ਼ ਅੱਗੇ ਸੰਗਰੂਰ ਵਿਖੇ ਰੋਸ ਧਰਨਾ ਦਿੱਤਾ ਜਾਵੇਗਾ-ਅੱਚਰਵਾਲ, ਰਸੂਲਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।