28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਸਵੈ-ਗਣਨਾ ਦੇ ਨਾਂਅ ’ਤੇ ਅਧਿਆਪਕਾਂ ਨੂੰ ਪ੍ਰੇਸ਼ਾਨ ਕਰਨਾ ਬੰਦ ਕਰੇ ਪ੍ਰਸ਼ਾਸਨ-ਸਾਂਝਾ ਅਧਿਆਪਕ ਮੋਰਚਾ

ਬੀਣੇਵਾਲ, 27 ਨਵੰਬਰ (ਬੈਜ ਚੌਧਰੀ)-ਸਵੈ-ਗਨਣਾ ਦੇ ਨਾਂਅ ’ਤੇ ਪ੍ਰਸ਼ਾਸਨ ਵਲੋਂ ਅਧਿਆਪਕਾਂ ਨੂੰ ਮਾਨਸਿਕ ਪ੍ਰੇਸ਼ਾਨ ਕਰਨ ਦੇ ਮੁੱਦੇ ’ਤੇ ਸਾਂਝੇ ਅਧਿਆਪਕ ਮੋਰਚੇ ਦੀ ਮੀਟਿੰਗ ਅੱਡਾ ਝੁੰਗੀਆਂ ਵਿਖੇ ਹੋਈ। ਮੀਟਿੰਗ ’ਚ ਵਿਚਾਰਿਆ ਗਿਆ ਕਿ ਗੜ੍ਹਸ਼ੰਕਰ ਤਹਿਸੀਲ ਦਫ਼ਤਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਨਗਣਨਾ ਡਿਊਟੀਆਂ ਵਿਚ ਤਾਇਨਾਤ ਗਿਣਤੀਕਾਰਾਂ ਨੂੰ ਸਵੈ-ਗਨਣਾ ਦੇ ਨਾਂਅ ’ਤੇ ਵਾਧੂ ਦਬਾਅ ਪਾਇਆ ਜਾ ਰਿਹਾ ਹੈ ਅਤੇ ਤਹਿਸੀਲ ਦਫ਼ਤਰ ਵਲੋਂ ਗਿਣਤੀਕਾਰਾਂ ਨੂੰ ਬੇਲੋੜੀ ਮਾਨਸਿਕ ਪ੍ਰੇਸ਼ਾਨੀ ਦਿੱਤੀ ਜਾ ਰਹੀ ਹੈ।

ਅਜੀਤ ਡੈਸਕ 28-11-2026
ਬੀਣੇਵਾਲ, 27 ਨਵੰਬਰ (ਬੈਜ ਚੌਧਰੀ)-ਸਵੈ-ਗਨਣਾ ਦੇ ਨਾਂਅ ’ਤੇ ਪ੍ਰਸ਼ਾਸਨ ਵਲੋਂ ਅਧਿਆਪਕਾਂ ਨੂੰ ਮਾਨਸਿਕ ਪ੍ਰੇਸ਼ਾਨ ਕਰਨ ਦੇ ਮੁੱਦੇ ’ਤੇ ਸਾਂਝੇ ਅਧਿਆਪਕ ਮੋਰਚੇ ਦੀ ਮੀਟਿੰਗ ਅੱਡਾ ਝੁੰਗੀਆਂ ਵਿਖੇ ਹੋਈ। ਮੀਟਿੰਗ ’ਚ ਵਿਚਾਰਿਆ ਗਿਆ ਕਿ ਗੜ੍ਹਸ਼ੰਕਰ ਤਹਿਸੀਲ ਦਫ਼ਤਰ ਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਨਗਣਨਾ ਡਿਊਟੀਆਂ ਵਿਚ ਤਾਇਨਾਤ ਗਿਣਤੀਕਾਰਾਂ ਨੂੰ ਸਵੈ-ਗਨਣਾ ਦੇ ਨਾਂਅ ’ਤੇ ਵਾਧੂ ਦਬਾਅ ਪਾਇਆ ਜਾ ਰਿਹਾ ਹੈ ਅਤੇ ਤਹਿਸੀਲ ਦਫ਼ਤਰ ਵਲੋਂ ਗਿਣਤੀਕਾਰਾਂ ਨੂੰ ਬੇਲੋੜੀ ਮਾਨਸਿਕ ਪ੍ਰੇਸ਼ਾਨੀ ਦਿੱਤੀ ਜਾ ਰਹੀ ਹੈ। ਜਾਣਕਾਰੀ ਦਿੰਦਿਆਂ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ, ਇਕਾਈ ਗੜ੍ਹਸ਼ੰਕਰ2 ਦੇ ਬਲਾਕ ਪ੍ਰਧਾਨ ਅਸ਼ਵਨੀ ਰਾਣਾ ਨੇ ਕਿਹਾ ਕਿ ਪ੍ਰਸ਼ਾਸਨ ਵਲੋਂ ਜਨਗਣਨਾ ’ਚ ਗਿਣਤੀਕਾਰ ਦੀ ਡਿਊਟੀਆਂ ਦੇਣ ਵਾਲੇ ਅਧਿਆਪਕਾਂ ਨੂੰ ਹਰ ਰੋਜ ਸਵੈ-ਗਨਣਾ ਕਰਨ ਲਈ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਦਕਿ ਗਿਣਤੀਕਾਰ ਦੀ ਅਸਲ ਡਿਊਟੀ 1 ਦਸੰਬਰ ਤੋਂ ਸ਼ੁਰੂ ਹੋਵੇਗੀ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਆਗੂ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ ਪ੍ਰਸ਼ਾਸਨ ਨੂੰ ਪਹਿਲਾਂ ਵੀ ਦੋ ਵਾਰ ਗਿਣਤੀਕਾਰਾਂ ਦੀਆਂ ਸਮੱਸਿਆਵਾਂ ਬਾਰੇ ਜਾਣੂ ਵੀ ਕਰਵਾਇਆ ਗਿਆ, ਪਰ ਅਫ਼ਸੋਸ ਪ੍ਰਸ਼ਾਸਨ ’ਤੇ ਕੋਈ ਅਸਰ ਨਹੀਂ ਹੋਇਆ। ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਆਗੂ ਰਾਮਜੀ ਦਾਸ ਚੌਹਾਨ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਪੰਜਾਬ, ਇਕਾਈ ਗੜ੍ਹਸ਼ੰਕਰ ਦੇ ਬਲਾਕ ਪ੍ਰਧਾਨ ਸਤਪਾਲ ਮਿਨਹਾਸ, ਡੀ. ਟੀ. ਐੱਫ ਸਟੇਟ ਆਗੂ ਮੁਕੇਸ਼ ਗੁਜਰਾਤੀ, ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ, ਇਕਾਈ ਗੜ੍ਹਸ਼ੰਕਰ 1 ਦੇ ਬਲਾਕ ਪ੍ਰਧਾਨ ਪਵਨ ਗੋਇਲ, ਐਸੋਸੀਏਟ ਅਧਿਆਪਕ ਆਗੂ ਹਰਜਿੰਦਰ ਕੁਮਾਰ ਤੇ ਰਾਜਵਿੰਦਰ ਰਾਜਾ, ਜ਼ਿਲ੍ਹਾ ਕਮੇਟੀ ਮੈਂਬਰ ਨਰੇਸ਼ ਕੁਮਾਰ, ਰਾਜ ਕੁਮਾਰ, ਪੈਨਸ਼ਨਰ ਆਗੂ ਬਲਵੰਤ ਸਿੰਘ ਆਦਿ ਭਾਰੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ।
ਪਿਛਲੀ ਖ਼ਬਰ ਭਾਜਪਾ-ਅਕਾਲੀ ਦਲ ਦੇ ਗੱਠਜੋੜ ’ਤੇ ਖ਼ੁਸ਼ੀ ਪ੍ਰਗਟ ਕਰਦਿਆਂ ਪ੍ਰਦੀਪ ਸਿੰਘ ਪਲਾਹਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਅਗਲੀ ਖ਼ਬਰ ਵਿਧਾਇਕ ਕਰਮਵੀਰ ਸਿੰਘ ਘੁੰਮਣ ਨੇ ਤਲਵਾੜਾ ਵਿਖੇ ਕਰੀਬ 2 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਬੱਸ ਸਟੈਂਡ ਦਾ ਰੱਖਿਆ ਨੀਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।