-ਮਾਮਲਾ ਬੋੜਾ ਦੇ ਨੌਜਵਾਨ ਵਲੋਂ ਸੈਂਟਰਲ ਜੇਲ੍ਹ ਹੁਸ਼ਿਆਰਪੁਰ ’ਚ ਆਤਮ ਹੱਤਿਆ ਕਰਨ ਦਾ- ਕ੍ਰਿਸ਼ਨ ਕੁਮਾਰ ਬਾਵਾ ਦਾ 10 ਦਿਨਾਂ ਬਾਅਦ ਹੋਇਆ ਸਸਕਾਰ
ਗੜ੍ਹਸ਼ੰਕਰ, 27 ਨਵੰਬਰ (ਧਾਲੀਵਾਲ)-ਨਸ਼ੇ ਦੇ ਮਾਮਲੇ ’ਚ ਸੈਂਟਰਲ ਜੇਲ੍ਹ ਹੁਸ਼ਿਆਰਪੁਰ ਵਿਖੇ ਬੰਦ ਬੋੜਾ ਦੇ ਨੌਜਵਾਨ ਕ੍ਰਿਸ਼ਨ ਕੁਮਾਰ ਬਾਵਾ ਵਲੋਂ ਲੰਘੀ 17 ਨਵੰਬਰ ਨੂੰ ਜੇਲ੍ਹ ਵਿਚ ਆਤਮ ਹੱਤਿਆ ਕਰਨ ਲੈਣ ਦੇ 10 ਦਿਨਾਂ ਬਾਅਦ ਉਸਦੀ ਮਿ੍ਰਤਕ ਦੇਹ ਦਾ ਪਿੰਡ ਬੋੜਾ ਵਿਖੇ ਅੰਤਿਮ ਸਸਕਾਰ ਕੀਤਾ ਗਿਆ। ਸਸਕਾਰ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ ਅਮਰਪ੍ਰੀਤ ਸਿੰਘ ਲਾਲੀ ਤੇ ਵੱਡੀ ਗਿਣਤੀ ’ਚ ਲੋਕਾਂ ਨੇ ਹਾਜ਼ਰ ਹੋ ਕੇ ਪਰਿਵਾਰ ਨਾਲ ਦੁੱਖ ਵੰਡਾਇਆ ਗਿਆ।
ਅਜੀਤ ਡੈਸਕ
28-11-2026