28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਸਿਵਲ ਹਸਪਤਾਲ ਅੰਦਰ ਨਿਯਮਾਂ ਨੂੰ ਛਿੱਕੇ ਟੰਗ ਕੇ ਇਮਾਰਤ ਦੀ ਹੋ ਰਹੀ ਉਸਾਰੀ-ਧੀਮਾਨ

ਹੁਸ਼ਿਆਰਪੁਰ, 27 ਨਵੰਬਰ (ਹਰਪ੍ਰੀਤ ਕੌਰ)-ਹੈਲਥ ਕੇਅਰ ਮੁਵਮੈਂਟ ਦਾ ਇਕ ਵਫ਼ਦ ਸੰਸਥਾ ਦੇ ਆਗੂ ਜੈ ਗੋਪਾਲ ਧੀਮਾਨ ਅਤੇ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਸਹਾਇਕ ਕਮਿਸ਼ਨਰ ਗੁਰਕੰਵਲ ਸਿੰਘ ਨੂੰ ਮਿਲਿਆ ਤੇ ਸਿਵਲ ਹਸਪਤਾਲ ਦੇ ਅੰਦਰ ਦਰੱਖਤਾਂ ਦੀ ਕੀਤੀ ਜਾ ਰਹੀ ਅੰਧਾਧੁੰਦ ਕਟਾਈ ਅਤੇ ਮਿਆਦ ਪੁੱਗ ਚੁੱਕੀਆਂ ਦਵਾਈਆਂ ਦੇ ਲੱਗੇ ਢੇਰ ਬਾਰੇ ਜਾਣੂ ਕਰਵਾਇਆ। ਧੀਮਾਨ ਨੇ ਦੱਸਿਆ ਕਿ ਅੰਬ ਅਤੇ ਪਿੱਪਲ ਦੇ ਦਰੱਖਤਾਂ ਦਾ ਵੀ ਉਜਾੜਾ ਕੀਤਾ ਗਿਆ ਜਦੋਂਕਿ ਅਨੇਕਾਂ ਦਰੱਖਤਾਂ ਦਾ ਬਚਾਅ ਕੀਤਾ ਜਾ ਸਕਦਾ ਸੀ।

ਅਜੀਤ ਡੈਸਕ 28-11-2026
ਹੁਸ਼ਿਆਰਪੁਰ, 27 ਨਵੰਬਰ (ਹਰਪ੍ਰੀਤ ਕੌਰ)-ਹੈਲਥ ਕੇਅਰ ਮੁਵਮੈਂਟ ਦਾ ਇਕ ਵਫ਼ਦ ਸੰਸਥਾ ਦੇ ਆਗੂ ਜੈ ਗੋਪਾਲ ਧੀਮਾਨ ਅਤੇ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਸਹਾਇਕ ਕਮਿਸ਼ਨਰ ਗੁਰਕੰਵਲ ਸਿੰਘ ਨੂੰ ਮਿਲਿਆ ਤੇ ਸਿਵਲ ਹਸਪਤਾਲ ਦੇ ਅੰਦਰ ਦਰੱਖਤਾਂ ਦੀ ਕੀਤੀ ਜਾ ਰਹੀ ਅੰਧਾਧੁੰਦ ਕਟਾਈ ਅਤੇ ਮਿਆਦ ਪੁੱਗ ਚੁੱਕੀਆਂ ਦਵਾਈਆਂ ਦੇ ਲੱਗੇ ਢੇਰ ਬਾਰੇ ਜਾਣੂ ਕਰਵਾਇਆ। ਧੀਮਾਨ ਨੇ ਦੱਸਿਆ ਕਿ ਅੰਬ ਅਤੇ ਪਿੱਪਲ ਦੇ ਦਰੱਖਤਾਂ ਦਾ ਵੀ ਉਜਾੜਾ ਕੀਤਾ ਗਿਆ ਜਦੋਂਕਿ ਅਨੇਕਾਂ ਦਰੱਖਤਾਂ ਦਾ ਬਚਾਅ ਕੀਤਾ ਜਾ ਸਕਦਾ ਸੀ। ਉਨ੍ਹਾਂ ਦੱਸਿਆ ਕਿ ਬਿਲਡਿੰਗ ਰੂਲਜ਼ ਦੇ ਨਿਯਮਾਂ ਦੀ ਉਸਾਰੀ ਦੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਕੰਮ ਕੀਤਾ ਜਾ ਰਿਹਾ ਹੈ। ਧੀਮਾਨ ਨੇ ਦੱਸਿਆ ਕਿ ਮਿਆਦ ਪੁਗਾ ਚੁੱਕੀਆਂ ਦਵਾਈਆਂ ਦੇ ਲੱਗੇ ਢੇਰ ਬਾਰੇ ਸਿਵਲ ਸਰਜਨ ਨੇ ਕਿਹਾ ਕਿ ਇਹ ਦਵਾਈਆਂ ਉਨ੍ਹਾਂ ਦੀਆਂ ਨਹੀਂ ਹਨ। ਧੀਮਾਨ ਨੇ ਦੱਸਿਆ ਕਿ ਇਸ ਸਾਰੇ ਮਾਮਲੇ ਸਬੰਧੀ ਸ਼ਿਕਾਇਤ ਦੀ ਇਕ ਕਾਪੀ ਮੁੱਖ ਸਕੱਤਰ ਪੰਜਾਬ ਸਰਕਾਰ, ਪ੍ਰਿੰਸਪੀਪਲ ਸਕੱਤਰ ਹੈਲਥ ਅਤੇ ਕੇਂਦਰ ਸਿਹਤ ਮੰਤਰਾਲੇ ਨੂੰ ਵੀ ਭੇਜੀ ਗਈ ਹੈ। ਧੀਮਾਨ ਨੇ ਸਰਕਾਰ ਤੋਂ ਮੰਗ ਕੀਤੀ ਕਿ ਹਸਪਤਾਲ ਅੰਦਰ ਚੱਲ ਰਹੇ ਕੰਮਾਂ ਦੀ ਉਚ ਪੱਧਰੀ ਜਾਂਚ ਕਰਵਾਈ ਜਾਵੇ।
ਪਿਛਲੀ ਖ਼ਬਰ ਡੀ.ਸੀ. ਵਲੋਂ ਲਿਵਾਸਾ ਹਸਪਤਾਲ ’ਚ ਅਤਿ-ਆਧੁਨਿਕ ਕੈਥ ਲੈਬ ਦਾ ਉਦਘਾਟਨ ਅਗਲੀ ਖ਼ਬਰ ਅਣਐਲਾਨੇ ਬਿਜਲੀ ਕੱਟ ਲਗਾ ਕੇ ਲੋਕਾਂ ਨੂੰ ਕੀਤਾ ਜਾ ਰਿਹਾ ਪ੍ਰੇਸ਼ਾਨ-ਸੂਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।