27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਸੈਲਾ ਖ਼ੁਰਦ ਮੇਨ ਬਾਜ਼ਾਰ ’ਚ ਬੇਤਰਤੀਬੇ ਵਾਹਨ ਟ੍ਰੈਫ਼ਿਕ ਲਈ ਬਣੇ ਮੁਸੀਬਤ, ਲੋਕ ਪ੍ਰੇਸ਼ਾਨ

ਸੈਲਾ ਖ਼ੁਰਦ, 26 ਨਵੰਬਰ (ਹਰਵਿੰਦਰ ਸਿੰਘ ਬੰਗਾ)-ਕਸਬਾ ਸੈਲਾ ਖ਼ੁਰਦ ਮੇਨ ਬਾਜ਼ਾਰ ਅਤੇ ਬੱਸ ਸਟੈਂਡ ’ਤੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਘਾਟ ਕਾਰਨ ਵਧੇਰੇ ਟ੍ਰੈਫ਼ਿਕ ਹੋਣ ਕਰਕੇ ਅਤੇ ਕੁੱਠ ਦੁਕਾਨਦਾਰਾਂ ਤੇ ਫੜ੍ਹੀਆਂ ਵਾਲਿਆਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਹਰ ਸਮੇਂ ਟ੍ਰੈਫ਼ਿਕ ਦੀ ਸਥਿਤੀ ਹਾਲੋ ਬੇਹਾਲ ਹੋਈ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਸੈਲਾ ਖ਼ੁਰਦ ਮੇਨ ਬਾਜ਼ਾਰ ਮੇਨ ਰੋਡ ‘ਤੇ ਕਰੀਬ 2 ਕਿੱਲੋਮੀਟਰ ਤੱਕ ਫੈਲਿਆ ਹੋਇਆ ਹੈ ਅਤੇ ਬਾਜ਼ਾਰ ਦੀ ਆਬਾਦੀ ਬਹੁਤ ਸੰਘਣੀ ਹੋਣ ਕਾਰਨ ਖ਼ਰੀਦੋ-ਫ਼ਰੋਖ਼ਤ ਕਰਨ ਵਾਲੇ ਵਾਹਨ ਘੰਟਿਆਂਬੱਧੀ ਖੜ੍ਹੇ ਰੱਖਣ ਕਾਰਨ ਟਰੈਫ਼ਿਕ ਜਾਮ ਹੋ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਐਂਬੂਲੈਂਸਾਂ ਵੀ ਇਸ ਜਾਮ ‘ਚ ਫਸ ਜਾਂਦੀਆਂ ਹਨ।

ਅਜੀਤ ਡੈਸਕ 27-11-2026
ਸੈਲਾ ਖ਼ੁਰਦ, 26 ਨਵੰਬਰ (ਹਰਵਿੰਦਰ ਸਿੰਘ ਬੰਗਾ)-ਕਸਬਾ ਸੈਲਾ ਖ਼ੁਰਦ ਮੇਨ ਬਾਜ਼ਾਰ ਅਤੇ ਬੱਸ ਸਟੈਂਡ ’ਤੇ ਪੁਲਿਸ ਮੁਲਾਜ਼ਮਾਂ ਦੀ ਡਿਊਟੀ ਘਾਟ ਕਾਰਨ ਵਧੇਰੇ ਟ੍ਰੈਫ਼ਿਕ ਹੋਣ ਕਰਕੇ ਅਤੇ ਕੁੱਠ ਦੁਕਾਨਦਾਰਾਂ ਤੇ ਫੜ੍ਹੀਆਂ ਵਾਲਿਆਂ ਵਲੋਂ ਕੀਤੇ ਗਏ ਨਾਜਾਇਜ਼ ਕਬਜ਼ਿਆਂ ਕਾਰਨ ਹਰ ਸਮੇਂ ਟ੍ਰੈਫ਼ਿਕ ਦੀ ਸਥਿਤੀ ਹਾਲੋ ਬੇਹਾਲ ਹੋਈ ਰਹਿੰਦੀ ਹੈ। ਜ਼ਿਕਰਯੋਗ ਹੈ ਕਿ ਸੈਲਾ ਖ਼ੁਰਦ ਮੇਨ ਬਾਜ਼ਾਰ ਮੇਨ ਰੋਡ ‘ਤੇ ਕਰੀਬ 2 ਕਿੱਲੋਮੀਟਰ ਤੱਕ ਫੈਲਿਆ ਹੋਇਆ ਹੈ ਅਤੇ ਬਾਜ਼ਾਰ ਦੀ ਆਬਾਦੀ ਬਹੁਤ ਸੰਘਣੀ ਹੋਣ ਕਾਰਨ ਖ਼ਰੀਦੋ-ਫ਼ਰੋਖ਼ਤ ਕਰਨ ਵਾਲੇ ਵਾਹਨ ਘੰਟਿਆਂਬੱਧੀ ਖੜ੍ਹੇ ਰੱਖਣ ਕਾਰਨ ਟਰੈਫ਼ਿਕ ਜਾਮ ਹੋ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਐਂਬੂਲੈਂਸਾਂ ਵੀ ਇਸ ਜਾਮ ‘ਚ ਫਸ ਜਾਂਦੀਆਂ ਹਨ। ਸਥਾਨਕ ਬਾਜ਼ਾਰ ‘ਚ ਟਰੈਫ਼ਿਕ ਨਿਯਮ ਪ੍ਰਣਾਲੀ ਦਾ ਲਾਗੂ ਨਾ ਹੋਣ ਕਰਕੇ ਹਰੇਕ ਵਹੀਕਲਾਂ ਵਾਲਿਆਂ ਦਾ ਮਨਮਾਨੀ ਦਾ ਦੌਰ ਇੰਝ ਚੱਲ ਰਿਹਾ ਹੈ ਕਿ ਜਿਵੇਂ ਕਾਨੂੰਨ ਨਾਮ ਦੀ ਚੀਜ਼ ਅਤੇ ਪ੍ਰਸ਼ਾਸਨ ਦਾ ਕਿਸੇ ਨੂੰ ਡਰ-ਭੈਅ ਨਾ ਹੋਵੇ। ਕਾਲਜ ਅਤੇ ਸਕੂਲ ਛੁੱਟੀ ਸਮੇਂ ਕੁੱਝ ਮਨਚਲੇ ਨੌਜਵਾਨ ਵਹੀਕਲਾਂ ਨਾਲ ਹਾਰਨ/ਪਟਾਕੇ ਚਲਾ ਕੇ ਆਵਾਜ਼ ਪ੍ਰਦੂਸ਼ਣ ਕਰਦੇ ਹਨ, ਪ੍ਰੰਤੂ ਪੁਲਿਸ ਪ੍ਰਸ਼ਾਸਨ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ। ਜ਼ਿਕਰਯੋਗ ਹੈ ਕਿ ਬਾਜ਼ਾਰ ਦੇ ਮੋਹਤਵਰ ਕਈ ਵਾਰ ਪੁਲਿਸ ਪ੍ਰਸ਼ਾਸਨ ਦੇ ਉਚ ਅਧਿਕਾਰੀਆਂ ਤੋਂ ਮੰਗ ਕਰ ਚੁੱਕੇ ਹਨ ਕਿ ਮੇਨ ਬਾਜ਼ਾਰ ਅਤੇ ਬੱਸ ਸਟੈਂਡ ‘ਤੇ 2 ਪੁਲਿਸ ਮੁਲਾਜ਼ਮਾਂ ਦੀ ਪੱਕੀ ਡਿਊਟੀ ਲਗਾਈ ਜਾਵੇ, ਪ੍ਰੰਤੂ ਮੰਗ ਅਜੇ ਵੀ ਪੂਰੀ ਨਹੀਂ ਹੋਈ। ਕਿੰਨਾ ਚੰਗਾ ਹੋਵੇਗਾ ਕਿ ਕਸਬੇ ਦੇ ਹਾਲਾਤਾਂ ਨੂੰ ਮੁੱਖ ਰੱਖਦਿਆਂ ਪੁਲਿਸ ਪ੍ਰਸ਼ਾਸਨ ਦੇ ਉਚ ਅਧਿਕਾਰੀ ਤੇ ਸਰਕਾਰ ਤੁਰੰਤ ਪੁਲਿਸ ਚੌਕੀ ਸੈਲਾ ਖ਼ੁਰਦ ‘ਚ ਪੁਲਿਸ ਮੁਲਾਜ਼ਮਾਂ ਦੀ ਗਿਣਤੀ ‘ਚ ਵਾਧਾ ਕਰੇ, ਤਾਂ ਜੋ ਲੋਕ ਖ਼ੁਦ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ।
ਪਿਛਲੀ ਖ਼ਬਰ ਖੇਡਾਂ ’ਚ ਹੋਣਹਾਰ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਨੌਜਵਾਨਾਂ ਲਈ ਪ੍ਰੇਰਨਾਸ੍ਰੋਤ-ਜਿੰਪਾ ਵਿੱਦਿਆ ਮੰਦਰ ਸਕੂਲ ’ਚ ਖਿਡਾਰੀ... ਅਗਲੀ ਖ਼ਬਰ ਗੁਰਦੁਆਰਾ ਭਾਟ ਸਿੱਖ ਸਭਾ ਵਿਖੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।