27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਵਿਅਕਤੀ ਦੀ ਮੌਤ

ਨਸਰਾਲਾ, 26 ਨਵੰਬਰ (ਸਤਵੰਤ ਸਿੰਘ ਥਿਆੜਾ)-ਹੁਸ਼ਿਆਰਪੁਰ-ਜਲੰਧਰ ਰੋਡ ਤੋਂ ਤਕਰੀਬਨ ਇਕ ਕਿੱਲੋਮੀਟਰ ਦੀ ਦੂਰੀ ’ਤੇ ਪੈਂਦੇ ਪਿੰਡ ਤਾਰਾਗੜ੍ਹ ਸੰਪਰਕ ਸੜਕ ਤੇ ਟਰੈਕਟਰ ਟਰਾਲੀ ਅਤੇ ਮੋਟਰਸਾਈਕਲ ਦੀ ਟੱਕਰ ’ਚ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਚੌਕੀ ਨਸਰਾਲਾ ਦੇ ਮੁਲਾਜ਼ਮ ਏ.

ਮ੍ਰਿਤਕ ਗੁਰਸ਼ਰਨਦੀਪ ਸਿੰਘ ਦੀ ਫਾਈਲ ਫ਼ੋਟੋ। 27-11-2026
ਨਸਰਾਲਾ, 26 ਨਵੰਬਰ (ਸਤਵੰਤ ਸਿੰਘ ਥਿਆੜਾ)-ਹੁਸ਼ਿਆਰਪੁਰ-ਜਲੰਧਰ ਰੋਡ ਤੋਂ ਤਕਰੀਬਨ ਇਕ ਕਿੱਲੋਮੀਟਰ ਦੀ ਦੂਰੀ ’ਤੇ ਪੈਂਦੇ ਪਿੰਡ ਤਾਰਾਗੜ੍ਹ ਸੰਪਰਕ ਸੜਕ ਤੇ ਟਰੈਕਟਰ ਟਰਾਲੀ ਅਤੇ ਮੋਟਰਸਾਈਕਲ ਦੀ ਟੱਕਰ ’ਚ ਇਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਚੌਕੀ ਨਸਰਾਲਾ ਦੇ ਮੁਲਾਜ਼ਮ ਏ.ਐਸ.ਆਈ. ਕਸ਼ਮੀਰੀ ਲਾਲ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਮ੍ਰਿਤਕ ਵਿਅਕਤੀ ਗੁਰਸ਼ਰਨਦੀਪ ਸਿੰਘ (32) ਪੁੱਤਰ ਮਲਕੀਤ ਸਿੰਘ ਵਾਸੀ ਸੂਸਾਂ ਆਪਣੇ ਸਾਥੀ ਨਵਦੀਪ ਸਿੰਘ ਦੇ ਨਾਲ ਸੋਨਾਲੀਕਾ ਫ਼ੈਕਟਰੀ ਵਿਖੇ ਕੰਮ ’ਤੇ ਜਾਣ ਲਈ ਸ਼ਾਮਚੁਰਾਸੀ ਵਾਲੀ ਸਾਈਡ ਤੋਂ ਜਾ ਰਹੇ ਸੀ। ਇਸੇ ਤਰ੍ਹਾਂ ਹੀ ਹਰਮਿੰਦਰ ਸਿੰਘ ਪੁੱਤਰ ਜੁਗਿੰਦਰ ਸਿੰਘ ਜੋਗੀ ਵਾਸੀ ਚਲੂਪਰ ਆਪਣੇ ਟਰੈਕਟਰ ਟਰਾਲੀ ਤੇ ਆਲੂ ਲੈ ਕੇ ਮੰਡੀ ਨੂੰ ਜਾਣ ਵਾਸਤੇ ਰੰਧਾਵਾ ਬਰੋਟਾ ਵਾਲੇ ਪਾਸੇ ਤੋਂ ਆ ਰਿਹਾ ਸੀ। ਜਦੋਂ ਇਹ ਦੋਨੋ ਵਾਹਨ ਹਾਦਸੇ ਵਾਲੀ ਜਗ੍ਹਾ ਆਏ ਤਾਂ ਆਪਸ ਵਿਚ ਟਕਰਾ ਗਏ। ਇਸ ਮੰਦਭਾਗੀ ਦੁਰਘਟਨਾ ਵਿਚ ਮੋਟਰਸਾਈਕਲ ਚਾਲਕ ਵਿਅਕਤੀ ਦੀ ਮੌਕੇ ਤੇ ਹੀ ਮੌਤ ਹੋ ਗਈ। ਹਾਦਸੇ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਚੌਂਕੀ ਨਸਰਾਲਾ ਦੇ ਮੁਲਾਜ਼ਮ ਘਟਨਾ ਸਥਾਨ ਤੇ ਪਹੁੰਚੇ, ਜਿਨ੍ਹਾਂ ਵਲੋਂ ਲਾਸ਼ ਨੂੰ ਐਂਬੂਲੈਂਸ ਦੁਆਰਾ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਪਹੁੰਚਾਇਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।
ਪਿਛਲੀ ਖ਼ਬਰ ਪ੍ਰੋ: ਸੀਕਰੀ ਤੇ ਹੋਰਨਾਂ ਵਲੋਂ ਅਕਾਲੀ-ਭਾਜਪਾ ਗੱਠਜੋੜ ਹੋਣ ’ਤੇ ਖੁਸ਼ੀ ਦਾ ਪ੍ਰਗਟਾਵਾ ਅਗਲੀ ਖ਼ਬਰ ਬਿਜਲੀ ਬਿੱਲ ਨਾ ਭਰਨ ਕਾਰਨ ਹੁਸ਼ਿਆਰਪੁਰ ਡਰਾਈਵਿੰਗ ਟੈਸਟ ਸੈਂਟਰ ਦਾ ਕੁਨੈਕਸ਼ਨ ਕੱਟਿਆ, ਭੜਕੇ ਲੋਕਾਂ ਨੇ ਲਗਾਇਆ ਜਾਮ ਪ੍ਰਸ਼...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।