24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2026

ਪਿੰਡ ਟਾਂਡਾ ਰਾਮ ਸਹਾਇ ਤੋਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਮੁਕੇਰੀਆਂ, 23 ਨਵੰਬਰ (ਰਾਮਗੜ੍ਹੀਆ)- ਪਿੰਡ ਟਾਂਡਾ ਰਾਮ ਸਹਾਇ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਟਾਂਡਾ ਰਾਮ ਸਹਾਏ ਦੇ ਗੁਰਦੁਆਰਾ ਲਹਿੰਦੀ ਪੱਤੀ ਤੋਂ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ ਜਿਸ ਦੀ ਅਗਵਾਈ ਪੰਜ ਪਿਆਰਿਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕੀਤੀ। ਨਗਰ ਕੀਰਤਨ ਟਾਂਡਾ ਰਾਮ ਸਹਾਏ ਦੀ ਪ੍ਰਕਰਮਾ ਕਰਦਾ ਹੋਇਆ ਨਗਰ ਸੁਲੇਰੀਆਂ ਤੋ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤੀ ਹੋਈ।

ਪਿੰਡ ਟਾਂਡਾ ਰਾਮ ਸਹਾਏ ਤੋਂ ਸਜਾਏ ਗਏ ਨਗਰ ਕੀਰਤਨ ਦੇ ਸਵਾਗਤ ਲਈ ਖੜ੍ਹੇ ਚੀਫ਼ ਇੰਜੀਨੀਅਰ ਨਿਰਮਲ ਸਿੰਘ ਸਰਕਲ ਪ੍ਰਧਾਨ ਪੁਨਰ ਸੁਰਜੀਤੀ ਤੇ ਹੋਰ ਸੰਗਤਾਂ। ਤਸਵੀਰ : ਰਾਮਗੜ੍ਹੀਆ 24-11-2026
ਮੁਕੇਰੀਆਂ, 23 ਨਵੰਬਰ (ਰਾਮਗੜ੍ਹੀਆ)- ਪਿੰਡ ਟਾਂਡਾ ਰਾਮ ਸਹਾਇ ਤੋਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਟਾਂਡਾ ਰਾਮ ਸਹਾਏ ਦੇ ਗੁਰਦੁਆਰਾ ਲਹਿੰਦੀ ਪੱਤੀ ਤੋਂ ਪ੍ਰਬੰਧਕ ਕਮੇਟੀ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਸਜਾਇਆ ਗਿਆ ਜਿਸ ਦੀ ਅਗਵਾਈ ਪੰਜ ਪਿਆਰਿਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਕੀਤੀ। ਨਗਰ ਕੀਰਤਨ ਟਾਂਡਾ ਰਾਮ ਸਹਾਏ ਦੀ ਪ੍ਰਕਰਮਾ ਕਰਦਾ ਹੋਇਆ ਨਗਰ ਸੁਲੇਰੀਆਂ ਤੋ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਪਹੁੰਚ ਕੇ ਸਮਾਪਤੀ ਹੋਈ। ਲੋਕਾਂ ਨੇ ਆਪਣੇ ਘਰਾਂ ਮੋਹਰੇ ਸਫ਼ਾਈ ਕਰਕੇ ਬੜੀ ਸਜਾਵਟ ਕੀਤੀ ਸੀ। ਥਾਂ-ਥਾਂ ’ਤੇ ਲੰਗਰ ਲੱਗੇ ਹੋਏ ਸਨ। ਗੁਰੂ ਦੀਆਂ ਸੰਗਤਾਂ ਨੇ ਬੜੇ ਪਿਆਰ ਨਾਲ ਲੰਗਰ ਛਕਿਆ ਅਤੇ ਪੰਜ ਪਿਆਰਿਆਂ ਦਾ ਸਨਮਾਨ ਕੀਤਾ । ਕੀਰਤਨੀ ਜਥਿਆਂ ਨੇ ਗੁਰੂ ਨਾਨਕ ਸਾਹਿਬ ਦੇ ਬਾਣੀ ਦੇ ਸ਼ਬਦਾਂ ਦਾ ਗਾਇਨ ਕੀਤਾ। ਸੰਗਤਾਂ ਵਾਹਿਗੁਰੂ ਦਾ ਸਿਮਰਨ ਕਰ ਰਹੀਆਂ ਸਨ। ਇਸ ਮੌਕੇ ਭਾਈ ਮਨਜੀਤ ਸਿੰਘ, ਭਾਈ ਗੁਰਦਿਆਲ ਸਿੰਘ, ਰਾਮ ਸਿੰਘ ਪਟਵਾਰੀ ਆਦਿ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਿਆ। ਇਸ ਮੌਕੇ ਦੋਨਾਂ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਭਾਈ ਲਖਵਿੰਦਰ ਸਿੰਘ ਬਿੱਟਾ ਪ੍ਰਧਾਨ ਲਹਿੰਦੀ ਪਤੀ, ਭਾਈ ਲਖਵਿੰਦਰ ਸਿੰਘ ਲੱਖਾ ਪ੍ਰਧਾਨ ਚੜ੍ਹਦੀ ਪਤੀ ਅਤੇ ਸਮੂਹ ਕਮੇਟੀ ਮੈਂਬਰਾਂ ਵਲੋਂ ਸ਼ਮੂਲੀਅਤ ਕੀਤੀ ਗਈ। ਨਗਰ ਦੀਆਂ ਸੰਗਤਾਂ ਵਿਚ ਬਾਬਾ ਮੋਹਨ ਸਿੰਘ ਚੇਅਰਮੈਨ ਬਾਬਾ ਲੱਖੀ ਸ਼ਾਹ ਲੁਬਾਣਾ ਭਵਨ, ਭਾਈ ਨਰਿੰਦਰ ਸਿੰਘ ਸੂਬੇਦਾਰ ਸਟੋਰ, ਸਰਪੰਚ ਗੁਰਵਿੰਦਰ ਸਿੰਘ ਮੋਨੂੰ, ਗੁਰਦਿਆਲ ਸਿੰਘ, ਸਰਵਿੰਦਰ ਸਿੰਘ ਮੈਂਬਰ ਪੰਚਾਇਤ, ਹਜ਼ਾਰਾ ਸਿੰਘ ਜਥੇਦਾਰ, ਸੁਖਦੇਵ ਸਿੰਘ ਸਾਬਕਾ ਪ੍ਰਧਾਨ, ਪੰਮਾ ਸਕੱਤਰ, ਸੁਖਵਿੰਦਰ ਸਿੰਘ ਮਿੰਦਾ, ਗਿਆਨੀ ਸੰਤੋਖ ਸਿੰਘ, ਬਚਿੱਤਰ ਸਿੰਘ, ਸੁਰਜਣ ਸਿੰਘ, ਗੁਰਮੀਤ ਸਿੰਘ ਬਿੰਨੀ, ਪਰਮਿੰਦਰ ਸਿੰਘ ਭਾਈ ਬਲੌਗਰ, ਸਰੂਪ ਸਿੰਘ ਖ਼ਜ਼ਾਨਚੀ, ਗੁਰਮੇਲ ਸਿੰਘ ਮੈਂਬਰ, ਸੂਬੇਦਾਰ ਸੁਖਵਿੰਦਰਜੀਤ ਸਿੰਘ, ਪ੍ਰਿੰਸੀਪਲ ਪ੍ਰਦੁਮਣ ਸਿੰਘ, ਬੀਬੀ ਬਿਮਲ ਕੌਰ, ਬੀਬੀ ਸੱਤਿਆ ਕੌਰ, ਬੀਬੀ ਅਵਿਨਾਸ਼ ਕੌਰ, ਬੀਬੀ ਪਰਮਜੀਤ ਕੌਰ ਸਾਬਕਾ ਸਰਪੰਚ, ਬੀਬੀ ਕੁਲਦੀਪ ਕੌਰ ਮੈਂਬਰ, ਸੁਖਦੇਵ ਸਿੰਘ ਸੁੱਖਾ ਅਤੇ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹਾਜ਼ਰ ਹੋਇਆ। ਚੜ੍ਹਦੀ ਪੱਤੀ ਗੁਰਦੁਆਰਾ ਸਾਹਿਬ ਵਿਖੇ ਚੀਫ਼ ਇੰਜੀਨੀਅਰ ਨਿਰਮਲ ਸਿੰਘ ਸਰਕਲ ਪ੍ਰਧਾਨ ਪੁਨਰ ਸੁਰਜੀਤੀ ਨੇ ਪ੍ਰਬੰਧਕਾਂ ਨਾਲ ਮਿਲ ਕੇ ਪੰਜਾ ਪਿਆਰਿਆਂ ਦੇ ਸਿਰੋਪਾਉ ਪਾ ਕੇ ਸਵਾਗਤ ਕੀਤਾ ਅਤੇ ਸੰਗਤਾਂ ਦੀ ਸੇਵਾ ਕੀਤੀ।
ਪਿਛਲੀ ਖ਼ਬਰ ਐਡ. ਹਰਜਿੰਦਰ ਸਿੰਘ ਧਾਮੀ ਦਾ 6ਵੀਂ ਵਾਰ ਪ੍ਰਧਾਨ ਬਣਨਾ ਕੌਮ ਲਈ ਮਾਣ ਵਾਲੀ ਗੱਲ-ਰਾਠਾਂ,ਢੱਟ ਅਗਲੀ ਖ਼ਬਰ ਟਰੱਕ ਹੇਠ ਆਉਣ ਨਾਲ ਐਕਟਿਵਾ ਚਾਲਕ ਬਜ਼ੁਰਗ ਔਰਤ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।