91.78 ਲੱਖ ਰੁਪਏ ਦੀ ਠੱਗੀ ਕਰਨ ਦੇ ਵੱਖ-ਵੱਖ ਮਾਮਲਿਆਂ ਪਿਉ-ਪੁੱਤ ਸਮੇਤ 6 ਨਾਮਜ਼ਦ
ਹੁਸ਼ਿਆਰਪੁਰ, 19 ਨਵੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ 91 ਲੱਖ 78 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ’ਤੇ 3 ਮਾਮਲੇ ਦਰਜ਼ ਕਰਕੇ ਪਿਤਾ-ਪੁੱਤਰ ਸਮੇਤ 6 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ। ਜਾਣਕਾਰੀ ਅਨੁਸਾਰ ਵਿਸ਼ਾਲ ਭੱਟੀ ਵਾਸੀ ਬੰਸੀ ਨਗਰ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਦੀ ਪਤਨੀ ਪ੍ਰਿਆ ਨੂੰ ਕੈਨੇਡਾ ’ਚ ਪੱਕੇ ਤੌਰ ’ਤੇ ਭੇਜਣ ਦੇ ਨਾਂਅ ’ਤੇ ਟਰੈਵਲ ਏਜੰਟ ਹਿਮਾਨੀ ਹਾਂਡਾ ਵਾਸੀ ਨੀਵੀ ਆਬਾਦੀ ਅੰਮ੍ਰਿਤਸਰ ਨੇ ਆਪਣੇ ਪਿਤਾ ਕ੍ਰਾਤਿਕ ਹਾਂਡਾ ਤੇ ਅੰਮ੍ਰਿਤਸਰ ਦੇ ਵਾਸੀ ਰੋਹਨ ਤੇ ਸੌਰਵ ਨਾਲ ਮਿਲ ਕੇ ਕਥਿਤ ਤੌਰ ’ਤੇ ਉਨ੍ਹਾਂ ਨਾਲ 26 ਲੱਖ 78 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ।
ਹੁਸ਼ਿਆਰਪੁਰ, 19 ਨਵੰਬਰ (ਬਲਜਿੰਦਰਪਾਲ ਸਿੰਘ)-ਜ਼ਿਲ੍ਹਾ ਪੁਲਿਸ ਨੇ 91 ਲੱਖ 78 ਹਜ਼ਾਰ ਰੁਪਏ ਦੀ ਧੋਖਾਧੜੀ ਕਰਨ ਦੇ ਦੋਸ਼ ’ਤੇ 3 ਮਾਮਲੇ ਦਰਜ਼ ਕਰਕੇ ਪਿਤਾ-ਪੁੱਤਰ ਸਮੇਤ 6 ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਹੈ। ਜਾਣਕਾਰੀ ਅਨੁਸਾਰ ਵਿਸ਼ਾਲ ਭੱਟੀ ਵਾਸੀ ਬੰਸੀ ਨਗਰ ਨੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਦੀ ਪਤਨੀ ਪ੍ਰਿਆ ਨੂੰ ਕੈਨੇਡਾ ’ਚ ਪੱਕੇ ਤੌਰ ’ਤੇ ਭੇਜਣ ਦੇ ਨਾਂਅ ’ਤੇ ਟਰੈਵਲ ਏਜੰਟ ਹਿਮਾਨੀ ਹਾਂਡਾ ਵਾਸੀ ਨੀਵੀ ਆਬਾਦੀ ਅੰਮ੍ਰਿਤਸਰ ਨੇ ਆਪਣੇ ਪਿਤਾ ਕ੍ਰਾਤਿਕ ਹਾਂਡਾ ਤੇ ਅੰਮ੍ਰਿਤਸਰ ਦੇ ਵਾਸੀ ਰੋਹਨ ਤੇ ਸੌਰਵ ਨਾਲ ਮਿਲ ਕੇ ਕਥਿਤ ਤੌਰ ’ਤੇ ਉਨ੍ਹਾਂ ਨਾਲ 26 ਲੱਖ 78 ਹਜ਼ਾਰ ਰੁਪਏ ਦੀ ਠੱਗੀ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਦੇ ਹੁਕਮਾਂ ’ਤੇ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ ਸਿਟੀ ਨੇ ਕੀਤੀ। ਜਾਂਚ ਰਿਪੋਰਟ ਆਉਣ ਦੇ ਬਾਅਦ ਫੋਕਲ ਪੁਆਇੰਟ ਦੀ ਪੁਲਿਸ ਨੇ ਮਾਮਲਾ ਦਰਜ਼ ਕਰਕੇ ਸਾਰੇ ਕਥਿਤ ਦੋਸ਼ੀਆਂ ਨੂੰ ਨਾਮਜ਼ਦ ਕਰ ਲਿਆ ਹੈ। ਇਸ ਤਰ੍ਹਾਂ ਜਸਵੀਰ ਕੌਰ ਪਤਨੀ ਸੁਖਵਿੰਦਰ ਸਿੰਘ ਵਾਸੀ ਮਨਸੂਰਪੁਰ ਨੇ ਵੀ ਜ਼ਿਲ੍ਹਾ ਪੁਲਿਸ ਮੁਖੀ ਕੋਲ ਸ਼ਿਕਾਇਤ ਕੀਤੀ ਸੀ। ਉਸਨੇ ਦੱਸਿਆ ਸੀ ਕਿ ਉਸਦੀ ਬੇਟੀ ਹਰਮਨਪ੍ਰੀਤ ਕੌਰ ਨੂੰ ਇਟਲੀ ਭੇਜਣ ਦੇ ਨਾਂਅ ’ਤੇ ਟਰੈਵਲ ਏਜੰਟ ਗੁਲਜ਼ਾਰ ਰਾਮ ਵਾਸੀ ਪਿੰਡ ਕਮਰਾਏ ਜ਼ਿਲ੍ਹਾ ਕਪੂਰਥਲਾ ਨੇ ਕਥਿਤ ਤੌਰ ’ਤੇ ਉਨ੍ਹਾਂ ਦੇ ਨਾਲ 10 ਲੱਖ ਰੁਪਏ ਦੀ ਠੱਗੀ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਦੇ ਹੁਕਮਾਂ ’ਤੇ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ. ਮੁਕੇਰੀਆਂ ਨੇ ਕੀਤੀ ਸੀ। ਜਾਂਚ ਰਿਪੋਰਟ ਦੇ ਬਾਅਦ ਮੁਕੇਰੀਆਂ ਪੁਲਿਸ ਨੇ ਮਾਮਲਾ ਦਰਜ਼ ਕਰ ਲਿਆ ਹੈ। ਜਦਕਿ ਪਿੰਡ ਢਾਡੇਕਟਵਾਲ ਦੇ ਵਾਸੀ ਰੀਤਵਿਕ ਪੁੱਤਰ ਚਿਨਮ ਕੁਮਾਰ ਨੇ ਜ਼ਿਲ੍ਹਾ ਪੁਲਿਸ ਮੁਖੀ ਦੇ ਦਫ਼ਤਰ ’ਤੇ ਸ਼ਿਕਾਇਤ ਕੀਤੀ ਸੀ। ਉਸਨੇ ਦੱਸਿਆ ਕਿ ਉਸਦੇ ਪਿੰਡ ਵਾਸੀ ਸਾਤਕ ਸਿੰਘ ਪੁੱਤਰ ਹਰਦੀਪ ਸਿੰਘ ਨੇ ਕਥਿਤ ਤੌਰ ’ਤੇ ਕਰੈਸ਼ਰ ਲਗਵਾਉਣ ਦੇ ਨਾਂਅ ’ਤੇ ਉਨ੍ਹਾਂ ਨਾਲ 55 ਲੱਖ ਰੁਪਏ ਦੀ ਠੱਗੀ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਦੇ ਹੁਕਮਾਂ ’ਤੇ ਸ਼ਿਕਾਇਤ ਦੀ ਜਾਂਚ ਡੀ.ਐੱਸ.ਪੀ. (ਡੀ) ਨੇ ਕੀਤੀ ਸੀ। ਜਾਂਚ ਰਿਪੋਰਟ ਦੇ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।