19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2026

ਮਾਈਨਿੰਗ ਵਿਭਾਗ ਨੇ ਟਿੱਪਰਾਂ ਦਾ ਚਲਾਨ ਕਰਕੇ 6 ਲੱਖ ਦਾ ਕੀਤਾ ਜੁਰਮਾਨਾ

ਮਾਹਿਲਪੁਰ, 18 ਨਵੰਬਰ (ਰਜਿੰਦਰ ਸਿੰਘ)-ਦਿਨੋਂ ਦਿਨ ਨਾਜਾਇਜ਼ ਤੌਰ ’ਤੇ ਵੱਧ ਰਹੀ ਮਾਈਨਿੰਗ ਨੂੰ ਰੋਕਣ ਲਈ ਮਾਈਨਿੰਗ ਵਿਭਾਗ ਵਲੋਂ ਸਖ਼ਤੀ ਕਰਦਿਆਂ ਮਾਹਿਲਪੁਰ ਵਿਖੇ ਨਾਕਾ ਲਗਾ ਕੇ ਨਾਜਾਇਜ਼ ਤੌਰ ’ਤੇ ਮਾਈਨਿੰਗ ਕਰ ਰਹੇ ਤਿੰਨ ਘੋੜਾ ਟਿੱਪਰਾਂ ਦੇ ਚਲਾਨ ਕਰਦਿਆਂ ਕਰੀਬ 6 ਲੱਖ ਰੁਪਏ ਜੁਰਮਾਨਾ ਕੀਤਾ ਹੈ। ਜਾਣਕਾਰੀ ਅਨੁਸਾਰ ਮਾਈਨਿੰਗ ਵਿਭਾਗ ਦੇ ਜੇ.

ਅਜੀਤ ਡੈਸਕ 19-11-2026
ਮਾਹਿਲਪੁਰ, 18 ਨਵੰਬਰ (ਰਜਿੰਦਰ ਸਿੰਘ)-ਦਿਨੋਂ ਦਿਨ ਨਾਜਾਇਜ਼ ਤੌਰ ’ਤੇ ਵੱਧ ਰਹੀ ਮਾਈਨਿੰਗ ਨੂੰ ਰੋਕਣ ਲਈ ਮਾਈਨਿੰਗ ਵਿਭਾਗ ਵਲੋਂ ਸਖ਼ਤੀ ਕਰਦਿਆਂ ਮਾਹਿਲਪੁਰ ਵਿਖੇ ਨਾਕਾ ਲਗਾ ਕੇ ਨਾਜਾਇਜ਼ ਤੌਰ ’ਤੇ ਮਾਈਨਿੰਗ ਕਰ ਰਹੇ ਤਿੰਨ ਘੋੜਾ ਟਿੱਪਰਾਂ ਦੇ ਚਲਾਨ ਕਰਦਿਆਂ ਕਰੀਬ 6 ਲੱਖ ਰੁਪਏ ਜੁਰਮਾਨਾ ਕੀਤਾ ਹੈ। ਜਾਣਕਾਰੀ ਅਨੁਸਾਰ ਮਾਈਨਿੰਗ ਵਿਭਾਗ ਦੇ ਜੇ.ਈ. ਲਵਪ੍ਰੀਤ ਸਿੰਘ ਨੇ ਦੱਸਿਆ ਕਿ ਮਾਈਨਿੰਗ ਵਿਭਾਗ ਵਲੋਂ ਨਾਜਾਇਜ਼ ਤੌਰ ’ਤੇ ਹੋ ਰਹੀ ਮਾਈਨਿੰਗ ਨੂੰ ਰੋਕਣ ਲਈ ਵੱਡੇ ਪੱਧਰ ’ਤੇ ਚੁੱਕੇ ਜਾ ਰਹੇ ਕਦਮ ਤਹਿਤ ਬੀਤੀ ਰਾਤ ਮਾਹਿਲਪੁਰ ਸ਼ਹਿਰ ’ਚ ਨਾਕਾ ਲਗਾ ਕੇ ਤਿੰਨ ਘੋੜਾ ਟਿੱਪਰਾਂ ਆਰ.ਜੇ.13 ਜੀ.ਸੀ 3470, ਆਰ.ਜੇ.13 ਜੀ.ਸੀ.8 968 ਤੇ ਆਰ.ਜੇ.31 ਜੀ.ਬੀ.4972 ਦੇ ਚਲਾਨ ਕੀਤੇ ਹੋਏ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਡਰਾਈਵਰ ਮਾਈਨਿੰਗ ਸੰਬੰਧੀ ਕੋਈ ਦਸਵਾਵੇਜ਼ ਨਹੀਂ ਦਿਖਾ ਸਕੇ। ਉਨ੍ਹਾਂ ਦੱਸਿਆ ਕਿ ਇੱਕ ਘੋੜਾ ਟਿੱਪਰ ਦਾ ਕਰੀਬ 2 ਲੱਖ ਤੇ ਤਿੰਨ ਘੋੜਾ ਟਿੱਪਰਾਂ ਦੇ ਚਲਾਨ ਕਰਦਿਆਂ ਕਰੀਬ 6 ਲੱਖ ਰੁਪਏ ਜੁਰਮਾਨਾ ਕਰਵਾਉਣ ’ਤੇ ਉਨ੍ਹਾਂ ਨੂੰ ਛੱਡਿਆ ਜਾਵੇਗਾ।
ਪਿਛਲੀ ਖ਼ਬਰ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸਮਾਗਮ ਆਰੰਭ ਅਗਲੀ ਖ਼ਬਰ ਹਲਕੇ ’ਚ ਹੋਏ ਵਿਕਾਸ ਤਲਬੀਰ ਗਿੱਲ ਦੀ ਜਿੱਤ ਲਈ ਸਹਾਈ ਹੋਣਗੇ- ਰਾਜ ਕੁਮਾਰ ਲੁੱਧੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।