10-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਡੱਲੇਵਾਲ ਦਾ ਪੁਸਤਕ ਮੇਲਾ ਸਫਲਤਾ ਪੂਰਵਕ ਸਮਾਪਤ

ਹਰਿਆਣਾ, 9 ਨਵੰਬਰ (ਹਰਮੇਲ ਸਿੰਘ ਖੱਖ)-ਪੰਜਾਬੀ ਵਿਕਾਸ ਮੰਚ ਹਰਿਆਣਾ ਵਲੋਂ ਗੁਰੂ ਨਾਨਕ ਐਜੂਕੇਸ਼ਨਲ ਕੰਪਲੈਕਸ ਵਿਖੇ ਕਰਵਾਇਆ ਗਿਆ ਦਸਵਾਂ ਵਿਸ਼ਾਲ ਪੁਸਤਕ ਮੇਲਾ ਅਤੇ ਵਿਰਾਸਤੀ ਉਤਸਵ ਸਫਲਤਾ ਪੂਰਵਕ ਸਮਾਪਤ ਹੋ ਗਿਆ। ਗੁਰੂ ਨਾਨਕ ਦੇਵ ਐਜੂਕੇਸ਼ਨਲ ਕੰਪਲੈਕਸ ਡੱਲੇਵਾਲ ਦੇ ਚੇਅਰਮੈਨ ਇੰਜੀਨੀਅਰ ਪ੍ਰਭਜੀਤ ਸਿੰਘ ਦੀ ਅਗਵਾਈ ਤੇ ਬੀ.

ਗੁਰੂ ਨਾਨਕ ਦੇਵ ਐਜੂਕੇਸ਼ਨਲ ਕੰਪਲੈਕਸ ਡੱਲੇਵਾਲ ਵਿਖੇ ਹੋਏ ਪੁਸਤਕ ਮੇਲੇ ਦੌਰਾਨ ਬੁੱਕ ਸਟਾਲ ਦਾ ਜਾਇਜ਼ਾ ਲੈਂਦੇ ਹੋਏ ਡਾ. ਰਵਜੋਤ ਸਿੰਘ ਕੈਬਨਿਟ ਮੰਤਰੀ ਤੇ ਹੋਰ। ਤਸਵੀਰ : ਹਰਮੇਲ ਸਿੰਘ ਖੱਖ 10-11-2026
ਹਰਿਆਣਾ, 9 ਨਵੰਬਰ (ਹਰਮੇਲ ਸਿੰਘ ਖੱਖ)-ਪੰਜਾਬੀ ਵਿਕਾਸ ਮੰਚ ਹਰਿਆਣਾ ਵਲੋਂ ਗੁਰੂ ਨਾਨਕ ਐਜੂਕੇਸ਼ਨਲ ਕੰਪਲੈਕਸ ਵਿਖੇ ਕਰਵਾਇਆ ਗਿਆ ਦਸਵਾਂ ਵਿਸ਼ਾਲ ਪੁਸਤਕ ਮੇਲਾ ਅਤੇ ਵਿਰਾਸਤੀ ਉਤਸਵ ਸਫਲਤਾ ਪੂਰਵਕ ਸਮਾਪਤ ਹੋ ਗਿਆ। ਗੁਰੂ ਨਾਨਕ ਦੇਵ ਐਜੂਕੇਸ਼ਨਲ ਕੰਪਲੈਕਸ ਡੱਲੇਵਾਲ ਦੇ ਚੇਅਰਮੈਨ ਇੰਜੀਨੀਅਰ ਪ੍ਰਭਜੀਤ ਸਿੰਘ ਦੀ ਅਗਵਾਈ ਤੇ ਬੀ.ਐੱਡ ਕਾਲਜ ਡੱਲੇਵਾਲ ਦੇ ਪ੍ਰਿੰਸੀਪਲ ਡਾਕਟਰ ਧੀਰਜ ਕੁਮਾਰ ਦੀ ਦੇਖਰੇਖ ’ਚ ਪੰਜਾਬੀ ਮਾਹ ਸਮਾਗਮਾਂ ਦੀ ਲੜੀ ਤਹਿਤ ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਨੂੰ ਸਮਰਪਿਤ ਸਿੱਖਿਆ ਵਿਭਾਗ ਹੁਸ਼ਿਆਰਪੁਰ, ਜ਼ਿਲ੍ਹਾ ਅਤੇ ਸਿੱਖਿਆ ਸਿਖਲਾਈ ਸੰਸਥਾ ਹੁਸ਼ਿਆਰਪੁਰ, ਸਰ ਮਾਰਸ਼ਲ ਐਜੂਕੇਸ਼ਨਲ ਸੁਸਾਇਟੀ ਟਾਂਡਾ, ਪ੍ਰੈੱਸ ਕਲੱਬ ਹਰਿਆਣਾ ਅਤੇ ਫੈਪਰੋ ਹਲਦੀ ਪਲਾਂਟ ਘੁਗਿਆਲ ਕੰਗਮਾਈ ਦੇ ਸਹਿਯੋਗ ਨਾਲ ਕਰਵਾਏ ਗਏ ਦਸਵੇਂ ਵਿਸ਼ਾਲ ਪੁਸਤਕ ਮੇਲੇ ਦੌਰਾਨ ਡਾ. ਰਵਜੋਤ ਸਿੰਘ ਕੈਬਨਿਟ ਮੰਤਰੀ ਮੁੱਖ ਮਹਿਮਾਨ ਵਜੋਂ, ਜਦਕਿ ਪ੍ਰੋ. ਸੰਦੀਪ ਸਿੰਘ ਸੀਕਰੀ ਸੈਨੇਟਰ ਪੰਜਾਬ ਯੂਨੀਵਰਸਿਟੀ, ਹਰਜਿੰਦਰ ਕੌਰ ਜ਼ਿਲ੍ਹਾ ਸਿੱਖਿਆ ਅਫ਼ਸਰ, ਰਜਿੰਦਰ ਸਿੰਘ ਮਾਰਸ਼ਲ ਚੇਅਰਮੈਨ ਸਰ ਮਾਰਸ਼ਲ ਸਕੂਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਮੰਚ ਦੇ ਪ੍ਰਧਾਨ ਹਰਮੇਲ ਸਿੰਘ ਖੱਖ, ਸਕੱਤਰ ਵਰਿੰਦਰ ਸਿੰਘ ਨਿਮਾਣਾ, ਪ੍ਰਮੁੱਖ ਬੁਲਾਰੇ ਸਰਬਜੀਤ ਸਿੰਘ ਕੰਗ, ਸੱਭਿਆਚਾਰਕ ਵਿੰਗ ਦੇ ਇੰਚਾਰਜ ਜਗਤਜੀਤ ਸਿੰਘ, ਸਲਾਹਕਾਰ ਹਰਜੀਤ ਸਿੰਘ ਖ਼ਾਲਸਾ, ਮਲਕੀਤ ਬੱਸੀ, ਵਿਜੇ ਕਲਸੀ, ਸੁਰਜੀਤ ਰਾਜਾ ਆਦਿ ਦੀ ਅਗਵਾਈ ’ਚ ਕਰਵਾਏ ਗਏ ਪੁਸਤਕ ਮੇਲੇ ਦੌਰਾਨ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਨੇ ਪੰਜਾਬੀ ਵਿਰਾਸਤ ਲੋਕ ਕਲਾ ਅਤੇ ਸੰਗੀਤ ਨਾਲ ਜੁੜੀਆਂ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ। ਪੁਸਤਕ ਮੇਲੇ ਦੇ ਆਖ਼ਰੀ ਦਿਨ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ.) ਪ੍ਰਿੰ. ਅਮਨਦੀਪ ਸ਼ਰਮਾ ਨੇ 10ਵੇਂ ਪੁਸਤਕ ਮੇਲੇ ਅਤੇ ਵਿਰਾਸਤੀ ਉਤਸਵ ਦੇ ਸਫਲ ਆਯੋਜਨ ਵਾਸਤੇ ਸਮੁੱਚੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿੱਤੀ। ਮੇਲੇ ਦੇ ਆਖ਼ਰੀ ਦਿਨ ਜਗਤ ਗੁਰੂ ਨਾਨਕ ਸੈਂਟਰਲ ਯੂਨੀਵਰਸਿਟੀ ਪਟਿਆਲਾ ਤੋਂ ਉਚੇਚੇ ਤੌਰ ‘ਤੇ ਪਹੁੰਚੇ ਮਾਹਿਰ ਵਿਦਵਾਨ ਡਾ. ਰਵੀ ਦਿੱਤ ਸਿੰਘ ਕੰਗ ਨੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਬੋਦਲਾਂ ਨਾਲ ਸਬੰਧਿਤ ਉੱਘੇ ਬਨਸਪਤੀ ਵਿਗਿਆਨੀ ਕੁਸ਼ਲ ਪ੍ਰਸ਼ਾਸਨ ਅਤੇ ਪੰਜਾਬੀ ਸਾਹਿਤ ਕਲਾ ਅਤੇ ਵਿਰਾਸਤ ਦੇ ਪਹਿਰੇਦਾਰ ਡਾ. ਮਹਿੰਦਰ ਸਿੰਘ ਰੰਧਾਵਾ ਵਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਬਿਹਤਰੀ ਲਈ ਪਾਏ ਯੋਗਦਾਨ ਬਾਰੇ ਖੁੱਲ ਕੇ ਚਰਚਾ ਕੀਤੀ। ਪੁਸਤਕ ਮੇਲੇ ਦੌਰਾਨ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਨੇਟਰ ਪ੍ਰੋ. ਸੰਦੀਪ ਸਿੰਘ ਸੀਕਰੀ, ਜੀ.ਟੀ.ਬੀ. ਖ਼ਾਲਸਾ ਕਾਲਜ ਫ਼ਾਰ ਵੋਮੈਨ ਦੀ ਪ੍ਰਿੰਸੀਪਲ ਡਾ. ਵਰਿੰਦਰ ਕੌਰ, ਸਰ ਮਾਰਸ਼ਲ ਐਜੂਕੇਸ਼ਨਲ ਸੁਸਾਇਟੀ ਟਾਂਡਾ ਦੇ ਚੇਅਰਮੈਨ ਰਜਿੰਦਰ ਸਿੰਘ ਮਾਰਸ਼ਲ, ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਜ਼ਿਲ੍ਹਾ ਨਵਾਂਸ਼ਹਿਰ ਪ੍ਰਿੰ. ਅਰਚਨਾ ਅਗਰਵਾਲ, ਜੀ.ਜੀ.ਡੀ.ਐਸ.ਡੀ. ਕਾਲਜ ਹਰਿਆਣਾ ਦੇ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਪਰਾਸ਼ਰ ਨੇ ਪੰਜਾਬੀ ਵਿਕਾਸ ਮੰਚ ਵਲੋਂ ਪੰਜਾਬੀ ਮਾਂ ਬੋਲੀ ਦੀ ਸੰਭਾਲ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ਜੀ.ਟੀ.ਵੀ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਦੀ ਪ੍ਰਿੰ. ਸੁਰਜੀਤ ਕੌਰ ਬਾਜਵਾ, ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਨੌਸ਼ਹਿਰਾ ਦੇ ਪ੍ਰਿੰਸੀਪਲ ਡਾ. ਮਨਦੀਪ ਸਿੰਘ ਹੀਰ, ਫਾਰਮੇਸੀ ਕਾਲਜ ਡੱਲੇਵਾਲ ਦੇ ਪ੍ਰਿੰਸੀਪਲ ਡਾ. ਗਰਗ, ਵਾਇਸ ਪ੍ਰਿੰਸੀਪਲ ਕਨੀਕਾ ਤੁਲੀ, ਮਹਿਕਾਂ ਵੰਡਦੀ ਧਰਤੀ ਦੀ ਸੰਪਾਦਕ ਪ੍ਰਿੰ. ਸੰਦੀਪ ਬੋਸਕੀ, ਪ੍ਰਿੰ. ਜਤਿੰਦਰ ਸਿੰਘ, ਹੈੱਡਮਾਸਟਰ ਅਸ਼ੋਕ ਕੁਮਾਰ, ਹੈੱਡ ਮਿਸਟਰੈੱਸ ਹਰਪ੍ਰੀਤ ਕੌਰ, ਕੁਲਵੰਤ ਮਾਰਸ਼ਲ ਜ਼ਿਲ੍ਹਾ ਸਿੱਖਿਆ ਤੇ ਸਿਖਲਾਈ ਸੰਸਥਾ ਦੇ ਮੈਨੇਜਰ ਅੰਕੁਰ ਸੂਦ, ਲੈਕ. ਮਨਿੰਦਰ ਕੌਰ ਕੰਗ, ਲੈਕ. ਸੁਖਦੇਵ ਸਿੰਘ ਕਾਜ਼ਲ, ਪ੍ਰੋ. ਹਰਵਿੰਦਰ ਕੌਰ, ਪ੍ਰੋ. ਅਨਿਲ ਕੁਮਾਰ, ਅਧਿਆਪਕ ਆਗੂ ਪ੍ਰਿਤਪਾਲ ਸਿੰਘ ਚੌਟਾਲਾ, ਪਰਮਜੀਤ ਸਿੰਘ ਟਾਹਲੀਵਾਲ, ਸਚਿਨ ਗੜ੍ਹਦੀਵਾਲਾ, ਸਰਬਜੀਤ ਸਿੰਘ ਬਾਹਗਾ, ਹਰਦੀਪ ਸਿੰਘ ਭੋਗਪੁਰ, ਸ਼ਾਇਰ ਰਾਜਕੁਮਾਰ ਘਾਸੀਪੁਰ, ਲੈਕ. ਸ਼ੁਭਜੀਤ ਕੌਰ, ਉਪਿੰਦਰ ਸਿੰਘ, ਕਿਰਨ ਬਾਲਾ, ਜਸਵਿੰਦਰ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਵਿਸਾਖਾ ਸਿੰਘ ਗੀਗਨਵਾਲ ਸ਼੍ਰੋਮਣੀ ਅਕਾਲੀ ਦਲ (ਬ) ਯੂਥ ਵਿੰਗ ਦੇ ਜ਼ਿਲ੍ਹਾ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਖ਼ਾਲਸਾ ਸਕੂਲ ’ਚ ਗਰੀਨ ਦੀਵਾਲੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।