08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2026

ਰਿਆਤ ਬਾਹਰਾ ‘ਵਰਸਿਟੀ ’ਚ ਦੀਵਾਲੀ ਦਾ ਤਿਉਹਾਰ ਦੀਵਾਲੀ ਕਾਰਨੀਵਲ ਵਜੋਂ ਮਨਾਇਆ

ਹੁਸ਼ਿਆਰਪੁਰ, 7 ਨਵੰਬਰ (ਬਲਜਿੰਦਰਪਾਲ ਸਿੰਘ)-ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਵਿਖੇ ਦੀਵਾਲੀ ਦਾ ਤਿਉਹਾਰ ਦੀਵਾਲੀ ਕਾਰਨੀਵਲ ਦੇ ਰੂਪ ’ਚ ਬੜੇ ਉਤਸ਼ਾਹ, ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮਾਂ, ਮੁਕਾਬਲਿਆਂ ਅਤੇ ਪ੍ਰਦਰਸ਼ਨੀਆਂ ਨਾਲ ਮਨਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ।

ਅਜੀਤ ਡੈਸਕ 08-11-2026
ਹੁਸ਼ਿਆਰਪੁਰ, 7 ਨਵੰਬਰ (ਬਲਜਿੰਦਰਪਾਲ ਸਿੰਘ)-ਰਿਆਤ ਬਾਹਰਾ ਪ੍ਰੋਫੈਸ਼ਨਲ ਯੂਨੀਵਰਸਿਟੀ ਹੁਸ਼ਿਆਰਪੁਰ ਵਿਖੇ ਦੀਵਾਲੀ ਦਾ ਤਿਉਹਾਰ ਦੀਵਾਲੀ ਕਾਰਨੀਵਲ ਦੇ ਰੂਪ ’ਚ ਬੜੇ ਉਤਸ਼ਾਹ, ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮਾਂ, ਮੁਕਾਬਲਿਆਂ ਅਤੇ ਪ੍ਰਦਰਸ਼ਨੀਆਂ ਨਾਲ ਮਨਾਇਆ ਗਿਆ। ਸਮਾਗਮ ਨੂੰ ਸੰਬੋਧਨ ਕਰਦਿਆਂ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਸਮੂਹ ਵਿਦਿਆਰਥੀਆਂ ਅਤੇ ਸਟਾਫ਼ ਨੂੰ ਦੀਵਾਲੀ ਦੀਆਂ ਮੁਬਾਰਕਾਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਦੀਵਾਲੀ ਦਾ ਤਿਉਹਾਰ ਹਨੇਰੇ ’ਤੇ ਚਾਨਣ ਅਤੇ ਬੁਰਾਈ ’ਤੇ ਸਚਾਈ ਦੀ ਜਿੱਤ ਦਾ ਪ੍ਰਤੀਕ ਹੈ। ਵਾਇਸ ਚਾਂਸਲਰ ਡਾ. ਚੰਦਰ ਮੋਹਨ ਨੇ ਵੀ ਸਾਰਿਆਂ ਨੂੰ ਤਿਉਹਾਰ ਦੀ ਵਧਾਈ ਦਿੰਦਿਆਂ ਵਿਦਿਆਰਥੀਆਂ ਦੀ ਕਲਾ ਅਤੇ ਉਤਸ਼ਾਹ ਦੀ ਸ਼ਲਾਘਾ ਕੀਤੀ। ਕਾਰਨੀਵਲ ਦੌਰਾਨ ਰੰਗੋਲੀ, ਮਹਿੰਦੀ, ਗਾਇਨ, ਡਾਂਸ ਮੁਕਾਬਲੇ ਅਤੇ ਬਾਲੀਵੁੱਡ ਮਾਡਲਿੰਗ ਸ਼ੋਅ ਮੁਕਾਬਲੇ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ। ਵਿਦਿਆਰਥੀਆਂ ਵੱਲੋਂ ਦਸਤਕਾਰੀ, ਖੇਡਾਂ ਅਤੇ ਖਾਣ-ਪੀਣ ਦੇ ਸਟਾਲ ਵੀ ਲਗਾਏ ਗਏ। ਇਸ ਦੌਰਾਨ ਸੋਲਿਸ ਵੈਲਨੈੱਸ (ਸੋਨਾਲੀਕਾ ਗਰੁੱਪ ਆਫ਼ ਇੰਡਸਟਰੀਜ਼) ਦੀ ਸੰਸਥਾਪਕ ਮੈਂਬਰ ਸਤੀਸ਼ ਸਿਲਹੀ ਉੱਪਲ ਅਤੇ ਧਰਮਵੀਰ ਤਿਵਾਰੀ ਵੱਲੋਂ ਭਗਤੀ ਸੰਗੀਤ ਅਤੇ ਭਜਨ ਜੈਮਿੰਗ ਸੈਸ਼ਨ ਪੇਸ਼ ਕੀਤਾ ਗਿਆ, ਜਿਸ ਨੇ ਮਾਹੌਲ ਨੂੰ ਰੂਹਾਨੀ ਬਣਾ ਦਿੱਤਾ। ਇਸ ਮੌਕੇ ਕੌਮੀ ਪੱਧਰ ‘ਤੇ ਯੋਗਾ ਵਿਚ ਸੋਨ ਤਗ਼ਮਾ ਜਿੱਤਣ ਵਾਲੀ ਯੂਨੀਵਰਸਿਟੀ ਦੀ ਵਿਦਿਆਰਥਣ ਕ੍ਰਾਂਤੀ ਦਾ ਵਿਸ਼ੇਸ਼ ਤੌਰ ‘ਤੇ ਸਨਮਾਨ ਵੀ ਕੀਤਾ ਗਿਆ। ਪ੍ਰੋਗਰਾਮ ਦੇ ਅੰਤ ਵਿੱਚ ਕਲਚਰਲ ਕਨਵੀਨਰ ਡਾ. ਮਨਿੰਦਰ ਪਾਲ ਸਿੰਘ ਨੇ ਚਾਂਸਲਰ, ਵਾਈਸ ਚਾਂਸਲਰ, ਮਹਿਮਾਨਾਂ ਅਤੇ ਪ੍ਰਬੰਧਕੀ ਟੀਮ ਦਾ ਧੰਨਵਾਦ ਕੀਤਾ। ਸਮਾਗਮ ਦੀ ਸਮਾਪਤੀ ਓਪਨ ਡੀ.ਜੇ. ਨਾਲ ਹੋਈ।
ਪਿਛਲੀ ਖ਼ਬਰ ਪਲੇਅ ਵੇ ਮਾਡਲ ਸਕੂਲ ’ਚ ਦੀਵਾਲੀ ਦਾ ਤਿਉਹਾਰ ਮਨਾਇਆ ਜੀਆ ਨੱਥਾ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਸਟਾਰ ਪਬਲਿਕ ਸਕੂਲ ਮੁਕੇਰੀਆਂ ਵਿਖੇ ਦੀਵਾਲੀ ਦੇ ਤਿਉਹਾਰ ਮੌਕੇ ਰੰਗਾ-ਰੰਗ ਮੁਕਾਬਲੇ ਕਰਵਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।