ਵਿਧਾਇਕ ਘੁੰਮਣ ਨੇ ਬਾਬਾ ਲਾਲ ਦਿਆਲ ਮੰਦਰ ਵਿਖੇ ਮੱਥਾ ਟੇਕਿਆ
ਤਲਵਾੜਾ, 6 ਨਵੰਬਰ (ਮਨੀਸ਼ਾ ਮਹਿਤਾ)-ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਹਲਕਾ ਦਸੂਹਾ ਤੋਂ ਆਮ ਆਦਮੀ ਪਾਰਟੀ ਦੀ ਦੂਸਰੀ ਵਾਰ ਟਿਕਟ ਮਿਲਣ ਤੋਂ ਬਾਅਦ ਬਾਬਾ ਲਾਲ ਦਿਆਲ ਮੰਦਰ ਵਿਖੇ ਮੱਥਾ ਟੇਕਣ ਪੁੱਜੇ। ਉਨ੍ਹਾਂ ਬਾਬਾ ਲਾਲ ਦਿਆਲ ਜੀ ਦੀ ਪ੍ਰਤਿਮਾ ਅੱਗੇ ਮੱਥਾ ਟੇਕਿਆ ਅਤੇ ਗੱਦੀ ਨਸੀਨ ਮਹੰਤ ਰਮੇਸ਼ ਦਾਸ ਪਾਸੋਂ ਆਸ਼ੀਰਵਾਦ ਪ੍ਰਾਪਤ ਕੀਤਾ।
ਅਜੀਤ ਡੈਸਕ
07-11-2026