07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਪਿੰਡ ਖਮਤਾ ਪੱਤੀ ਵਿਖੇ ਵਾਲੀਬਾਲ ਟੂਰਨਾਮੈਂਟ ਦੌਰਾਨ ਭਾਜਪਾ ਨੇਤਾ ਸੁਸ਼ੀਲ ਪਿੰਕੀ ਮੁੱਖ ਮਹਿਮਾਨ ਵਜੋਂ ਪਹੁੰਚੇ

ਤਲਵਾੜਾ, 5 ਨਵੰਬਰ (ਮਨੀਸ਼ਾ ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਖਮਤਾ ਪੱਤੀ ਵਿਖੇ ਜੈ ਮਾਂ ਦੁਰਗਾ ਕਲੱਬ ਵਲੋਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ’ਚ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਪਿੰਕੀ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ।

ਅਜੀਤ ਡੈਸਕ 06-11-2026
ਤਲਵਾੜਾ, 5 ਨਵੰਬਰ (ਮਨੀਸ਼ਾ ਮਹਿਤਾ)-ਬਲਾਕ ਤਲਵਾੜਾ ਦੇ ਪਿੰਡ ਖਮਤਾ ਪੱਤੀ ਵਿਖੇ ਜੈ ਮਾਂ ਦੁਰਗਾ ਕਲੱਬ ਵਲੋਂ ਵਾਲੀਬਾਲ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ’ਚ ਭਾਜਪਾ ਨੇਤਾ ਹਲਕਾ ਦਸੂਹਾ ਸੁਸ਼ੀਲ ਪਿੰਕੀ ਬਤੌਰ ਮੁੱਖ ਮਹਿਮਾਨ ਵਜੋਂ ਪਹੁੰਚੇ। ਉਨ੍ਹਾਂ ਨੇ ਰੀਬਨ ਕੱਟ ਕੇ ਟੂਰਨਾਮੈਂਟ ਦਾ ਉਦਘਾਟਨ ਕੀਤਾ। ਇਸ ਟੂਰਨਾਮੈਂਟ ’ਚ ਫਾਈਨਲ ਮੁਕਾਬਲਾ ਗੋਲੀ ਕਲੱਬ ਅਤੇ ਭਵਨੌਰ ਕਲੱਬ ਦਰਮਿਆਨ ਹੋਇਆ ਜਿਸ ਵਿਚ ਭਵਨੌਰ ਕਲੱਬ ਜੇਤੂ ਰਹੀ। ਮੁੱਖ ਮਹਿਮਾਨ ਸੁਸ਼ੀਲ ਪਿੰਕੀ ਨੇ ਜੇਤੂ ਟੀਮਾਂ ਨੂੰ ਆਪਣੇ ਕਰ ਕਮਲਾ ਨਾਲ ਇਨਾਮ ਤਕਸੀਮ ਕੀਤੇ। ਟੂਰਨਾਮੈਂਟ ਦੀ ਪ੍ਰਬੰਧਕ ਕਮੇਟੀ ਵਲੋਂ ਮੁੱਖ ਮਹਿਮਾਨ ਪਿੰਕੀ ਅਤੇ ਹਾਜ਼ਰ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਰਾਹੁਲ ਰਾਣਾ, ਨਿਤੀਸ਼ ਰਾਣਾ, ਰੋਹਿਤ ਰਾਣਾ, ਅਭੀ ਰਾਣਾ, ਨਿਸ਼ੂ ਰਾਣਾ, ਰਿਤਿਕ ਰਾਣਾ, ਅੱਕੀ ਰਾਣਾ, ਜੱਸੂ ਰਾਣਾ, ਬਹਾਦਰ, ਜਗਮੋਹਣ ਰਾਣਾ, ਰਿੱਕੀ ਆਦਿ ਤੋਂ ਇਲਾਵਾ ਵੱਡੀ ਗਿਣਤੀ ’ਚ ਖੇਡ ਪ੍ਰੇਮੀ ਹਾਜ਼ਰ ਸਨ।
ਪਿਛਲੀ ਖ਼ਬਰ ਦੀਵਾਲੀ ਸੰਬੰਧੀ ਨੇਤਰਹੀਣ ਬੱਚਿਆਂ ਦੀ ਸਹਾਇਤਾ ਲਈ ਮੋਮਬੱਤੀ ਸਟਾਲ ਲਗਾਇਆ ਅਗਲੀ ਖ਼ਬਰ ਰੋਟਰੀ ਆਈ ਬੈਂਕ ਦੇ ਯਤਨਾਂ ਸਦਕਾ ਬੱਚਿਆਂ ਦੇ ਜੀਵਨ ’ਚ ਰੌਸ਼ਨੀ ਲਿਆਉਣਾ ਸ਼ਲਾਘਾਯੋਗ-ਡੀ.ਸੀ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।