27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸੈਣੀ ਸਮਾਜ ਦੀ ਏਕਤਾ, ਸਿੱਖਿਆ ਤੇ ਸਮਾਜਿਕ ਤਰੱਕੀ ਲਈ ਮਿਲ ਕੇ ਹੰਭਲਾ ਮਾਰਨ ਦੀ ਲੋੜ-ਵੈਦ ਜਸਪ੍ਰੀਤ ਸੈਣੀ

ਟਾਂਡਾ ਉੜਮੁੜ, 26 ਅਕਤੂਬਰ (ਭਗਵਾਨ ਸਿੰਘ ਸੈਣੀ)-ਸੈਣੀ ਸੁਧਾਰ ਸਭਾ ਹੁਸ਼ਿਆਰਪੁਰ ਦੀ ਇਕ ਵਿਸ਼ੇਸ਼ ਮੀਟਿੰਗ ਸਭਾ ਦੇ ਮੁੱਖ ਦਫ਼ਤਰ ਟਾਂਡਾ ਵਿਖੇ ਹੋਈ। ਮੀਟਿੰਗ ਵਿਚ ਸਾਬਕਾ ਸਿਵਲ ਸਰਜਨ ਡਾ.

ਅਜੀਤ ਡੈਸਕ 27-10-2026
ਟਾਂਡਾ ਉੜਮੁੜ, 26 ਅਕਤੂਬਰ (ਭਗਵਾਨ ਸਿੰਘ ਸੈਣੀ)-ਸੈਣੀ ਸੁਧਾਰ ਸਭਾ ਹੁਸ਼ਿਆਰਪੁਰ ਦੀ ਇਕ ਵਿਸ਼ੇਸ਼ ਮੀਟਿੰਗ ਸਭਾ ਦੇ ਮੁੱਖ ਦਫ਼ਤਰ ਟਾਂਡਾ ਵਿਖੇ ਹੋਈ। ਮੀਟਿੰਗ ਵਿਚ ਸਾਬਕਾ ਸਿਵਲ ਸਰਜਨ ਡਾ. ਕੌਸ਼ਲ ਸਿੰਘ ਸੈਣੀ ਤੇ ਵੈਦ ਜਸਪ੍ਰੀਤ ਸਿੰਘ ਸੈਣੀ ਜਿਲ੍ਹਾ ਹੁਸ਼ਿਆਰਪੁਰ ਦੇ ਯੂਥ ਪ੍ਰਧਾਨ ਆਲ ਇੰਡਿਆ ਸੈਣੀ ਸੇਵਾ ਸਮਾਜ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਮੀਟਿੰਗ ਦੌਰਾਨ ਸੈਣੀ ਸਮਾਜ ਨੂੰ ਦਰਪੇਸ਼ ਸਮੱਸਿਆਵਾਂ, ਸਮਾਜ ਦੀ ਏਕਤਾ ਨੂੰ ਮਜ਼ਬੂਤ ਕਰਨ, ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਦੇਣ, ਸਿੱਖਿਆ ਦੇ ਪਸਾਰ ਅਤੇ ਸਮਾਜਿਕ ਤੇ ਆਰਥਿਕ ਤਰੱਕੀ ਲਈ ਕੀਤੇ ਜਾਣ ਵਾਲੇ ਉਪਰਾਲਿਆਂ ਸੰਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ। ਇਸ ਮੌਕੇ ਡਾ. ਕੌਸ਼ਲ ਸਿੰਘ ਸੈਣੀ ਨੇ ਕਿਹਾ ਕਿ ਸੈਣੀ ਸੁਧਾਰ ਸਭਾ ਇਕ ਗੈਰ-ਰਾਜਨੀਤਕ ਸੰਸਥਾ ਹੈ, ਜਿਸ ਦਾ ਮੁੱਖ ਉਦੇਸ਼ ਸੈਣੀ ਸਮਾਜ ਨੂੰ ਇਕਜੁੱਟ ਕਰਨਾ ਤੇ ਸਮਾਜ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦੇ ਹੱਲ ਲਈ ਸਾਂਝੇ ਯਤਨ ਕਰਨਾ ਹੈ। ਉਨ੍ਹਾਂ ਕਿਹਾ ਕਿ ਸਮਾਜ ਦੀ ਤਰੱਕੀ ਲਈ ਨੌਜਵਾਨਾਂ ਅਤੇ ਬੱਚਿਆਂ ਦੀ ਸਿੱਖਿਆ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਮੀਟਿੰਗ ਦੌਰਾਨ ਸੈਣੀ ਸਮਾਜ ਵਲੋਂ ਵੱਖ-ਵੱਖ ਖੇਤਰਾਂ ਵਿਚ ਪਾਏ ਜਾ ਰਹੇ ਯੋਗਦਾਨ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਕਿ ਸਮਾਜ ਦੇ ਲੋਕਾਂ ਨੇ ਸਿੱਖਿਆ, ਸਿਹਤ ਸੇਵਾਵਾਂ, ਖੇਤੀਬਾੜੀ, ਕਾਰੋਬਾਰ, ਸਰਕਾਰੀ ਸੇਵਾਵਾਂ ਤੇ ਸਮਾਜ ਸੇਵਾ ਸਮੇਤ ਕਈ ਖੇਤਰਾਂ ਵਿਚ ਆਪਣੀ ਮਿਹਨਤ ਤੇ ਯੋਗਤਾ ਨਾਲ ਪਛਾਣ ਬਣਾਈ ਹੈ। ਇਸ ਮੌਕੇ ਜ਼ਿਲ੍ਹਾ ਯੂਥ ਪ੍ਰਧਾਨ ਹੁਸ਼ਿਆਰਪੁਰ ਨੇ ਵੀ ਸੈਣੀ ਸੁਧਾਰ ਸਭਾ ਵਲੋਂ ਸਮਾਜ ਦੀ ਭਲਾਈ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਵੈਦ ਜਸਪ੍ਰੀਤ ਸਿੰਘ ਸੈਣੀ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਸੈਣੀ ਸਮਾਜ ਦੀ ਏਕਤਾ ਤੇ ਸਰਬਪੱਖੀ ਵਿਕਾਸ ਲਈ ਹਰ ਵਿਅਕਤੀ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਇਸ ਮੌਕੇ ਡਾ. ਕੌਸ਼ਲ ਸਿੰਘ ਸੈਣੀ, ਚੌਧਰੀ ਕਮਲ ਸੈਣੀ ਦਾਰਾਪੁਰ, ਜਸਪ੍ਰੀਤ ਸਿੰਘ ਸੈਣੀ, ਬਲਵੀਰ ਸਿੰਘ ਸੈਣੀ, ਕੋਚ ਰੁਪਿੰਦਰ ਸਿੰਘ ਸੈਣੀ, ਮਾਸਟਰ ਰਾਜਾ ਸਿੰਘ ਮੂਨਕਾਂ, ਸੋਢੀ ਰਾਜਪੁਰ, ਹਰਭਜਨ ਸਿੰਘ ਸੈਣੀ ਸਾਬਕਾ ਇੰਸਪੈਕਟਰ ਮਾਰਕੀਟ ਕਮੇਟੀ, ਤਰਲੋਚਨ ਸਿੰਘ ਰਾਹੀ ਮੂਨਕਾਂ, ਗੁਰਮੀਤ ਸਿੰਘ ਮੂਨਕਾਂ, ਸਰਮੁੱਖ ਸਿੰਘ, ਗੁਰਮੁਖ ਸਿੰਘ ਤੇ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਦੇਸ਼ ਭਗਤ ਆਈ. ਟੀ. ਆਈ. ਵਿਖੇ ਸ੍ਰੀ ਸੁਖਮਨੀ ਸਾਹਿਬ ਪਾਠ ਦਾ ਭੋਗ ਅੱਜ-ਚੇਅਰਮੈਨ ਸੈਣੀ ਅਗਲੀ ਖ਼ਬਰ ਤਲਵਾੜਾ ਵਿਖੇ ਭਗਵਾਨ ਵਾਲਮੀਕਿ ਜੀ ਦੇ ਪ੍ਰਗਟ ਦਿਵਸ ਮੌਕੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।