14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਮੁਕੇਰੀਆਂ (ਹੁਸ਼ਿਆਰਪੁਰ) ਦੀ ਮੀਟਿੰਗ

ਮੁਕੇਰੀਆਂ, 13 ਅਕਤੂਬਰ (ਰਾਮਗੜ੍ਹੀਆ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਹੁਸ਼ਿਆਰਪੁਰ ਦੇ ਮੁਕੇਰੀਆਂ ਯੂਨਿਟ ਦੀ ਮਹੀਨਾਵਰ ਮੀਟਿੰਗ ਸ੍ਰੀ ਮੌਨਸਰ ਮੰਦਰ ਮੁਕੇਰੀਆਂ ਵਿਖੇ ਪ੍ਰਿੰਸੀਪਲ ਦਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਆਰੰਭ ਵਿਚ ਪਿਛਲੇ ਦਿਨੀਂ ਵਿਛੜੇ ਸਾਥੀਆਂ ਚਮਨ ਲਾਲ ਬਹਿਬਲ ਮੰਜ (ਸੇਵਾ ਮੁਕਤ ਹੈੱਡਮਾਸਟਰ) ਤੇ ਪਰਮਜੀਤ ਸਿੰਘ ਵਾਲੀਆ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ।

ਮੀਟਿੰਗ ਦੌਰਾਨ ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਹੁਸ਼ਿਆਰਪੁਰ ਦੇ ਮੁਕੇਰੀਆਂ ਦੇ ਆਗੂ। ਤਸਵੀਰ : ਰਾਮਗੜ੍ਹੀਆ 14-10-2026
ਮੁਕੇਰੀਆਂ, 13 ਅਕਤੂਬਰ (ਰਾਮਗੜ੍ਹੀਆ)-ਪੰਜਾਬ ਪੈਨਸ਼ਨਰਜ਼ ਵੈੱਲਫੇਅਰ ਯੂਨੀਅਨ ਹੁਸ਼ਿਆਰਪੁਰ ਦੇ ਮੁਕੇਰੀਆਂ ਯੂਨਿਟ ਦੀ ਮਹੀਨਾਵਰ ਮੀਟਿੰਗ ਸ੍ਰੀ ਮੌਨਸਰ ਮੰਦਰ ਮੁਕੇਰੀਆਂ ਵਿਖੇ ਪ੍ਰਿੰਸੀਪਲ ਦਵਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਆਰੰਭ ਵਿਚ ਪਿਛਲੇ ਦਿਨੀਂ ਵਿਛੜੇ ਸਾਥੀਆਂ ਚਮਨ ਲਾਲ ਬਹਿਬਲ ਮੰਜ (ਸੇਵਾ ਮੁਕਤ ਹੈੱਡਮਾਸਟਰ) ਤੇ ਪਰਮਜੀਤ ਸਿੰਘ ਵਾਲੀਆ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਦਿੱਤੀ ਗਈ। ਬਾਅਦ ਵਿਚ ਮਿਤੀ 10 ਅਕਤੂਬਰ ਨੂੰ ਸੰਗਰੂਰ ਵਿਖੇ ਹੋਈ ਮਹਾਂ ਰੈਲੀ ਵਾਰੇ ਮੰਥਨ ਕੀਤਾ ਗਿਆ, ਇਸ ਵਿਚ ਭਾਗ ਲੈਂਦਿਆਂ ਦਰਸ਼ਨ ਸਿੰਘ ਸੈਣੀ, ਗਿਰਧਾਰੀ ਲਾਲ ਮਿਨਹਾਸ, ਬਲਵਿੰਦਰ ਸਿੰਘ, ਤਰਸੇਮ ਲਾਲ, ਪ੍ਰਿੰ. ਗੋਬਿੰਦ ਸਿੰਘ ਅਤੇ ਸੁਜਾਨ ਸਿੰਘ ਨੇ ਭਾਗ ਲੈਂਦਿਆਂ ਕਿਹਾ ਕਿ ਇਹ ਮਹਾਂ ਬਹੁਤ ਪ੍ਰਭਾਵਸ਼ਾਲੀ ਸੀ, ਇਸ ਲਈ ਸਮੂਹ ਪੈਨਸ਼ਨਰ ਅਤੇ ਮੁਲਾਜ਼ਮ ਵਧਾਈ ਦੇ ਪਾਤਰ ਹਨ। ਇਸ ਮੌਕੇ ਜਸਵੀਰ ਸਿੰਘ, ਅਵਤਾਰ ਸਿੰਘ, ਜਗਜੀਵਨ ਸਿੰਘ, ਮੋਹਨ ਲਾਲ, ਸ਼ਮਸ਼ੇਰ ਸਿੰਘ, ਪਿਆਰਾ ਸਿੰਘ, ਜਗਤਾਰ ਸਿੰਘ ਅਤੇ ਕੁਲਦੀਪ ਸਿੰਘ ਨੇ ਏਕੇ ਹੋਰ ਵਿਸ਼ਾਲ ਕਰਨ ਤੇ ਜ਼ੋਰ ਦਿੰਦੇ ਹੋਏ ਦਫ਼ਤਰਾਂ ਅਤੇ ਸਕੂਲਾਂ ਵਿਚ ਵਿਸ਼ੇਸ਼ ਮੁਹਿੰਮ ਚਲਾ ਕੇ ਮੁਲਾਜ਼ਮਾਂ ਨੂੰ ਲਾਮਬੰਦ ਕਰਨ ’ਤੇ ਜ਼ੋਰ ਦਿੱਤਾ। ਪ੍ਰਿੰਸੀਪਲ ਦਵਿੰਦਰ ਸਿੰਘ ਨੇ ਮਹਿੰਗਾਈ ਭੱਤੇ ਸੰਬੰਧੀ ਰਿੱਟ ਦੀ ਸਥਿਤੀ ਵਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਐਂਚਲ ਸਿੰਘ, ਗਨੇਸ਼ ਮਹਿਤਾ, ਬਲਦੇਵ ਕ੍ਰਿਸ਼ਨ, ਨਿਰਮਲ ਚੰਦ ਛਿੱਬਰ ਤੇ ਹਰਪਾਲ ਸਿੰਘ ਨੇ 2027 ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਮੌਜੂਦਾ ਸਰਕਾਰ ਨੂੰ ਹਰਾਉਣ ਲਈ ਹੁਣ ਤੋਂ ਹੀ ਆਪਣੇ ਪਰਿਵਾਰਾਂ, ਰਿਸ਼ਤੇਦਾਰਾਂ ਅਤੇ ਸਜਣਾ ਮਿਤਰਾਂ ਨੂੰ ਇਸ ਪੰਜਾਬ ਦੋਖੀ ਅਤੇ ਝੂਠੀ ਸਰਕਾਰ ਦੇ ਵਿਰੁੱਧ ਵੋਟਾਂ ਪਾਉਣ ਲਈ ਜਾਗਰੂਕ ਕੀਤਾ ਜਾਵੇ। ਜ਼ਿਲ੍ਹਾ ਪ੍ਰਧਾਨ ਨਰਿੰਦਰ ਸਿੰਘ ਗੋਲੀ ਨੇ ਬੀਤੇ ਸਮੇਂ ਵਿਚ ਸੰਘਰਸ਼ ਦੇ ਵੱਖ-ਵੱਖ ਪੜਾਵਾਂ ਵਿਚੋਂ ਆਪਣੀ ਜਥੇਬੰਦੀ ਦੇ ਰੋਲ ਸੰਤੋਸ਼ ਪ੍ਰਗਟ ਕੀਤਾ। ਇਸ ਮੌਕੇ ਤੀਰਥ ਸਿੰਘ ਸੈਣੀ ਵਲੋਂ ਆਪਣੇ ਘਰ ਪੋਤਰੇ ਦਾ ਜਨਮ ਹੋਣ ਦੀ ਖ਼ੁਸ਼ੀ ਨੂੰ ਹਾਜ਼ਰ ਸਾਥੀਆਂ ਸਾਂਝੀ ਨੂੰ ਕਰਦਿਆਂ ਚਾਹ ਪਾਰਟੀ ਕੀਤੀ ਗਈ। ਮੰਚ ਸੰਚਾਲਨ ਪ੍ਰਿੰ. ਜਗਜੀਤ ਸਿੰਘ ਜਨਰਲ ਸਕੱਤਰ ਵਲੋਂ ਕੀਤਾ। ਇਸ ਮੌਕੇ ਬਲਦੇਵ ਕ੍ਰਿਸ਼ਨ, ਸੁਰਿੰਦਰ ਸਿੰਘ, ਸੁਖਵਿੰਦਰ ਸਿੰਘ, ਕੇਵਲ ਕ੍ਰਿਸ਼ਨ, ਹਰਭਜਨ ਸਿੰਘ, ਲੇਖ ਰਾਜ ਮਹਿਤਾ, ਸੰਪੂਰਨ ਸਿੰਘ ਮੁਲਤਾਨੀ, ਨਰਿੰਦਰ ਪਾਲ, ਰਵਿੰਦਰ ਸਿੰਘ, ਮਲਕੀਅਤ ਸਿੰਘ ਇੰਸਪੈਕਟਰ, ਬਲਦੇਵ ਸਿੰਘ, ਕ੍ਰਿਸ਼ਨ ਕੁਮਾਰ, ਓਮ ਪ੍ਰਕਾਸ਼, ਜੁਗਿੰਦਰ ਸਿੰਘ, ਪ੍ਰੀਤਮ ਸਿੰਘ, ਸਾਧੂ ਸਿੰਘ, ਜੁਗਿੰਦਰ ਸਿੰਘ ਅਤੇ ਹੋਰ ਬਹੁਤ ਸਾਰੇ ਪੈਨਸ਼ਨਰ ਹਾਜ਼ਰ ਸਨ।
ਪਿਛਲੀ ਖ਼ਬਰ ਮਹਾਰਾਜਾ ਅਗਰਸੈਨ ਜੈਅੰਤੀ ਮਨਾਈ ਅਗਲੀ ਖ਼ਬਰ ਬੋਹਣ ਸਕੂਲ ’ਚ ਮੈਗਾ ਪੇਰੈਂਟਸ-ਟੀਚਰਜ਼ ਮੀਟਿੰਗ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।